ਟਰੰਪ ਨੇ ਫਿਰ ਕੀਤਾ ਵਿਚੋਲਗੀ ਦਾ ਜ਼ਿਕਰ, ਵਿਦੇਸ਼ ਮੰਤਰੀ ਨੇ ਨਕਾਰਿਆ

Trump, Referenced, Mediation, Foreign Minister Denied

ਕਸ਼ਮੀਰ ‘ਚ ਵਿਚੋਲਗੀ ਮੋਦੀ ਤੋਂ ਹਰੀ ਝੰਡੀ ਮਿਲਣ ‘ਤੇ  ਹੀ ਕਰਾਂਗੇ: ਟਰੰਪ

  • ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕਸ਼ਮੀਰ ਬਾਰੇ ਸਿਰਫ਼ ਪਾਕਿ ਨਾਲ ਹੋਵੇਗੀ ਗੱਲ

ਏਜੰਸੀ, ਨਵੀਂ ਦਿੱਲੀ ਸਰਕਾਰ ਨੇ ਅਮਰੀਕਾ ਨੂੰ ਇੱਕ ਵਾਰ ਫਿਰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਹੈ ਕਿ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਸਿਰਫ਼ ਦਵੱਲੀ ਗੱਲਬਾਤ ਹੋਵੇਗੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ, ਅਸੀਂ ਸ਼ੁੱਕਰਵਾਰ ਸਵੇਰੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ ‘ਤੇ ਸਿਰਫ਼ ਦਵੱਲੀ ਗੱਲਬਾਤ ਹੋਵੇਗੀ ਡਾ. ਜੈਸ਼ੰਕਰ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ (ਆਸਿਆਨ) ਦੀ ਮੀਟਿੰਗ ‘ਚ ਸ਼ਾਮਲ ਹੋਣ ਲਈ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਆਏ ਹੋਏ ਹਨ ਇੱਥੇ ਉਨ੍ਹਾਂ ਆਸਿਆਨ ਸ਼ਿਖਰ ਸੰਮੇਲਨ ‘ਚ ਅੱਜ ਸਵੇਰੇ ਅਮਰੀਕੀ ਵਿਦੇਸ਼ ਮੰਤਰੀ ਪੋਮਪੀਓ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਸਬੰਧੀ ਉਨ੍ਹਾ ਟਵੀਟ ਕਰਕੇ ਕਿਹਾ, ‘ਅਸੀਂ ਖੇਤਰੀ ਮੁੱਦਿਆਂ ‘ਤੇ ਪੋਮਪੀਓ ਨਾਲ ਵੱਡੇ ਪੱਧਰ ‘ਤੇ ਚਰਚਾ ਕੀਤੀ

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦਾ ਜਿਕਰ ਛੇੜਦਿਆਂ ਕਿਹਾ ਕਿ ਉਹ ਇਸ ਲਈ ਤਿਆਰ ਹਨ ਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਦੇਣਗੇ ਉਦੋਂ ਅੱਗੇ ਵਧਣਗੇ ਟਰੰਪ ਨੇ ਪੱਤਰਕਾਰਾਂ ਦੇ ਇੱਕ ਸਵਾਲ ‘ਤੇ ਕਿਹਾ, ਅਸਲ ‘ਚ ਇਹ ਸਭ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਰਭਰ ਕਰਦਾ ਹੈ ਉਹ ਚਾਹੁੰਣਗੇ ਉਦੋਂ ਇਸ ਮਸਲੇ ‘ਤੇ ਮੱਦਦ ਲਈ ਤਿਆਰ ਹਾਂ ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਖਾਨ ਨਾਲ ਮੁਲਾਕਾਤ ਕੀਤੀ ਹੈ ਉਹ ਚਾਹੁੰਦੇ ਹਨ ਕਿ ਦੋਵੇਂ (ਮੋਦੀ ਤੇ ਖਾਨ) ਮਿਲ ਕੇ ਕੰਮ ਕਰਨ ਸ਼ੁੱਕਰਵਾਰ ਸਵੇਰੇ ਮਾਈ ਪੋਮਪੀਓ ਨੂੰ ਸਪੱਸ਼ਟ ਸ਼ਬਦਾਂ ‘ਚ ਜਾਣੂੰ ਕਰਵਾਇਆ ਕਿ ਕਸ਼ਮੀਰ ‘ਤੇ ਕੋਈ ਵੀ ਚਰਚਾ ਜੇਕਰ ਸੰਭਵ ਹੈ ਤਾਂ ਸਿਰਫ਼ ਤੇ ਸਿਰਫ਼ ਪਾਕਿਸਤਾਨ ਨਾਲ

ਭਾਰਤੀ ਵਿਦੇਸ਼ ਮੰਤਰੀ, 
ਐਸ ਜੈਸ਼ੰਕਰ

LEAVE A REPLY

Please enter your comment!
Please enter your name here