Faridkot News: ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਗਊਆਂ ਨਾਲ ਭਰਿਆ ਟਰੱਕ ਕਾਬੂ

Faridkot News
Faridkot News: ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗਊਆਂ ਨਾਲ ਭਰਿਆ ਟਰੱਕ ਕਾਬੂ

ਟਰੱਕ ’ਚੋਂ 18 ਗਊਆਂ ਬਰਾਮਦ | Faridkot News

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਪੁਲਿਸ ਨੇ ਗਊ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਗਊ ਰੱਖਿਆ ਦਲ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਦੋ ਵਿਅਕਤੀਆਂ ਨੂੰ ਪਸ਼ੂਆਂ ਨਾਲ ਭਰੇ ਟਰੱਕ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮੁਖਤਿਆਰ ਅਹਿਮਦ ਵਾਸੀ ਊਧਮਪੁਰ ਅਤੇ ਲਾਲ ਖਾਨ ਵਾਸੀ ਜੰਮੂ ਵਜੋਂ ਹੋਈ ਹੈ।

ਕਾਬੂ ਕੀਤੇ ਦੋ ਮੁਲਜ਼ਮਾਂ ਤੋਂ ਇਲਾਵਾ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਨੇ ਗੁਰਮੇਲ ਸਿੰਘ ਉਰਫ਼ ਬੱਬੂ ਵਾਸੀ ਪਿੰਡ ਢੇਪਈ, ਉਸ ਦੇ ਲੜਕੇ ਜਗਮੀਤ ਸਿੰਘ ਉਰਫ਼ ਮੋਨਾ ਅਤੇ ਤਿੰਨ ਹੋਰਾਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿੱਚ ਕੇਸ ਦਰਜ ਕਰ ਲਿਆ ਹੈ। ਕੋਟਕਪੂਰਾ ਦੇ ਵਸਨੀਕ ਅਤੇ ਗਊ ਰਕਸ਼ਾ ਦਲ ਦੇ ਸੂਬਾਈ ਜਨਰਲ ਸਕੱਤਰ ਮਹੰਤ ਗਰੀਬਦਾਸ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਢੇਪਈ ਦੇ ਵਸਨੀਕ ਗੁਰਮੇਲ ਸਿੰਘ ਉਰਫ਼ ਬੱਬੂ ਅਤੇ ਉਸ ਦੇ ਲੜਕੇ ਜਗਮੀਤ ਸਿੰਘ ਉਰਫ਼ ਮੋਨਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਇਲਾਕੇ ਵਿੱਚ ਛੱਡੀਆਂ ਗਈਆਂ ਗਊਆਂ ਨੂੰ ਟਰੱਕਾਂ ਵਿੱਚ ਲੱਦ ਕੇ ਜੰਮੂ ਕਸ਼ਮੀਰ ਵਿੱਚ ਸਪਲਾਈ ਕਰਦੇ ਹਨ।

ਟਰੱਕ ‘ਚੋਂ 18 ਗਊਆਂ ਬਰਾਮਦ ਹੋਈਆਂ  | Faridkot News

ਜਥੇਬੰਦੀ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਨੇ ਪਿੰਡ ਤੋਂ ਇੱਕ ਟਰੱਕ ਲੱਦ ਕੇ ਲਿਆਂਦਾ ਹੈ, ਜਿਸ ਨੂੰ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਤੋਂ ਲੰਘਾਇਆ ਜਾ ਰਿਹਾ ਸੀ। ਜਥੇਬੰਦੀ ਨੇ ਪੁਲਿਸ ਨੂੰ ਸੂਚਿਤ ਕਰਕੇ ਸ਼ੁੱਕਰਵਾਰ ਸਵੇਰੇ ਹਾਈਵੇਅ ’ਤੇ ਪਿੰਡ ਚੰਦਬਾਜਾ ਨੇੜੇ ਜੰਮੂ-ਕਸ਼ਮੀਰ ਨੰਬਰ ਵਾਲੇ ਇਸ ਟਰੱਕ ਨੂੰ ਰੋਕਿਆ, ਜਿਸ ਵਿੱਚੋਂ 18 ਗਊਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ: Punjab: ਈ.ਡੀ. ਦੀ ਵੱਡੀ ਕਾਰਵਾਈ, ਰਾਣਾ ਵਿਧਾਇਕ ਪਿਓ-ਪੁੱਤ ਦੀ 22 ਕਰੋੜ ਦੀ ਜਾਇਦਾਦ ਜ਼ਬਤ

Faridkot News
ਫਰੀਦਕੋਟ ਪੁਲਿਸ ਵੱਲੋਂ ਜ਼ਬਤ ਕੀਤਾ ਗਾਊਆਂ ਨਾਲ ਭਰਿਆ ਟਰੱਕ।

ਪੁਲਿਸ ਨੇ ਟਰੱਕ ਡਰਾਈਵਰ ਮੁਖਤਿਆਰ ਅਹਿਮਦ ਅਤੇ ਆਪਰੇਟਰ ਲਾਲ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸੂਬਾਈ ਜਨਰਲ ਸਕੱਤਰ ਮਹੰਤ ਗਰੀਬਦਾਸ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਗਊ ਤਸਕਰੀ ਹੋ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਨੂੰਨ ਲਿਆਉਣ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਕਲੇਰ ਪੁਲੀਸ ਚੌਕੀ ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਵਿੱਚੋਂ ਬਰਾਮਦ ਕੀਤੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜ ਦਿੱਤਾ ਹੈ ਅਤੇ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਗੁਰਮੇਲ ਸਿੰਘ ਬੱਬੂ ਅਤੇ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। Faridkot News