ਵਿਰੋਧ ‘ਚ ਦਿੱਲੀ ਪਹੁੰਚੇ 12 ਤ੍ਰਿਣਮੂਲ ਕਾਂਗਰਸ ਸਾਂਸਦ
ਕੋਲਕਾਤਾ (ਏਜੰਸੀ)। ਤ੍ਰਿਪੁਰਾ ਪੁਲਿਸ ਨੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਸਯਾਨੀ ਘੋਸ਼ ਨੂੰ ਭਾਜਪਾ ਵਰਕਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਹੈ। ਭਾਜਪਾ ਵਰਕਰ ਦਾ ਦੋਸ਼ ਹੈ ਕਿ ਸਯਾਨੀ ਘੋਸ਼ ਨੇ ਸ਼ਨੀਵਾਰ ਰਾਤ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੀ ਗਲੀ ਮੀਟਿੰਗ ਵਿਚ ਵਿਘਨ ਪਾਇਆ ਅਤੇ ਧਮਕੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਤ੍ਰਿਣਮੂਲ ਨੇਤਾ ਨੇ ਖੇਲ ਹੋਬੇ ਦੇ ਨਾਅਰੇ ਲਗਾਏ ਸਨ। ਸਯਾਨੀ ਘੋਸ਼ ਦੀ ਗ੍ਰਿਫਤਾਰੀ ਤੋਂ ਨਾਰਾਜ਼ ਤ੍ਰਿਣਮੂਲ ਦੇ 12 ਸੰਸਦ ਮੈਂਬਰਾਂ ਦਾ ਵਫਦ ਦਿੱਲੀ ਪਹੁੰਚਿਆ। ਉਸਨੇ ਤ੍ਰਿਪੁਰਾ ਵਿੱਚ ਕਥਿਤ ਪੁਲਿਸ ਬੇਰਹਿਮੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ। ਟੀਐਮਸੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵਰਕਰ ਅਤੇ ਸੰਸਦ ਮੈਂਬਰ ਦਿੱਲੀ ਵਿੱਚ ਧਰਨੇ ’ਤੇ ਬੈਠਣਗੇ।
ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੂਰਬੀ ਅਗਰਤਲਾ ਮਹਿਲਾ ਥਾਣੇ ਦੇ ਬਾਹਰ ਭਾਜਪਾ ਸਮਰਥਕਾਂ ਨੇ ਉਨ੍ਹਾਂ ਦੇ ਵਰਕਰਾਂ ਦੀ ਕੁੱਟਮਾਰ ਕੀਤੀ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੱਛਮੀ ਤ੍ਰਿਪੁਰਾ ਦੇ ਐਡੀਸ਼ਨਲ ਐਸਪੀ ਬੀਜੇ ਰੈੱਡੀ ਨੇ ਕਿਹਾ ਕਿ ਟੀਐਮਸੀ ਆਗੂ ਸਯਾਨੀ ਘੋਸ਼ ਨੂੰ ਮੁੱਢਲੇ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਐਮਸੀ ਆਗੂ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਅਤੇ 153 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ