ਪਾਵਰ, ਦਿਮਾਗ, ਤੇ ਫੁਰਤੀ ਦੀ ਖੇਡ ਹੈ ‘ਰੁਮਾਲ ਛੂਹ’ : ਪੂਜਨੀਕ ਗੁਰੂ ਜੀ

ਸਰਸਾ,  (ਆਨੰਦ ਭਾਰਗਵ) ਸਮਾਪਤੀ ਮੌਕੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਤਿਰੰਗਾ ਰੁਮਾਲ ਛੂਹ ਲੀਗ ਕਰਵਾਉਣ ਦਾ ਆਈਡੀਆ ‘ਐੱਮਐੱਸਜੀ ਆਨਲਾਈਨ ਗੁਰੂਕਲ’ ਫਿਲਮ ਦੌਰਾਨ ਆਇਆ ਇਸ ਫਿਲਮ ‘ਚ ਪੂਜਨੀਕ ਗੁਰੂ ਜੀ ਨੇ ਵੀ ਰੁਮਾਲ ਛੂਹ ਖੇਡ ਖੇਡੀ ਹੈ। ਖਿਡਾਰੀਆਂ ਨੂੰ ਖੇਡ ਸਬੰਧੀ ਟਿੱਪਸ ਦਿੰਦਿਆਂ ਆਪ ਜੀ ਨੇ ਫਰਮਾਇਆ ਕਿ ਖਿਡਾਰੀ ਦਾ ਟੀਚਾ ਦਾਇਰੇ ਤੱਕ ਪਹੁੰਚਣਾ ਹੋਵੇ, ਜਿਸ ‘ਚ ਰੁਮਾਲ ਰੱਖਿਆ ਹੁੰਦਾ ਹੈ ਜ਼ਿਆਦਾ ਦੌੜਦੇ ਹੋ ਤਾਂ ਪਾਵਰ ਚਲੀ ਜਾਂਦੀ ਹੈ ਸਪੀਡ ‘ਚ ਆਉਂਦੇ ਖਿਡਾਰੀ ਅੱਗੇ ਨਿਕਲ ਜਾਂਦੇ ਹਨ, ਖਿਡਾਰੀਆਂ ਨੂੰ ਬ੍ਰੇਕ ‘ਤੇ ਜ਼ੋਰ ਦੇਣਾ ਹੋਵੇਗਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਾਲੇ ਖੇਡ ਨਵੀਂ ਹੈ ਤੇ ਖਿਡਾਰੀ ਹੌਲੀ-ਹੌਲੀ ਇਸਦੇ ਨਿਯਮਾਂ ਨੂੰ ਸਮਝਣਗੇ ਆਪ ਜੀ ਨੇ ਫ਼ਰਮਾਇਆ ਕਿ ਰੁਮਾਲ ਛੂਹ ਖੇਡ ‘ਚ ਜਿੱਤ ਦਾ ਦਾਰੋਮਦਾਰ ਪੂਰੀ ਟੀਮ ‘ਤੇ ਹੁੰਦਾ ਹੈ ਨਾ ਕੀ ਇੱਕ ਇਕੱਲੇ ਖਿਡਾਰੀ ‘ਤੇ ਪਾਵਰ, ਦਿਮਾਗ ਤੇ ਫੁਰਤੀ ਦੀ ਇਸ ਖੇਡ ‘ਚ ਜੋ ਵੀ ਫੁਰਤੀ ਨਾਲ ਆਉਂਦਾ ਹੈ ਉਹ 4 ਅੰਕ ਵੀ ਹਾਸਲ ਕਰ ਸਕਦਾ ਹੈ, 3 ਵੀ ਤੇ 2 ਵੀ ਤੇ 1 ਅੰਕ ਵੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ ਖੁਦ 32 ਨੈਸ਼ਨਲ ਗੇਮਾਂ ਖੇਡ ਚੁੱਕੇ ਹਨ, ਤੇ ਪਿੰਡਾਂ ਦੀਆਂ ਬਹੁਤ ਸਾਰੀਆਂ ਖੇਡਾਂ ਖੇਡੀਆਂ ਹਨ ਆਪ ਜੀ ਨੇ ਫ਼ਰਮਾਇਆ ਕਿ ਖੇਡਾਂ ਕਰਵਾਉਣ ਦਾ ਉਨ੍ਹਾਂ ਦਾ ਯਤਨ ਸਫ਼ਲ ਹੋ ਰਿਹਾ ਹੈ ਤੇ ਖਿਡਾਰੀ ਨਸ਼ੇ ਤੋਂ ਦੂਰ ਹੋ ਰਹੇ ਹਨ ਪਹਿਲਾਂ ਆਪ ਜੀ ਨੇ ਟਵੰਟੀ-ਟਵੰਟੀ ਕ੍ਰਿਕਟ ਦਾ ਫਾਰਮੈਂਟ ਦਿੱਤਾ, ਜਿਸ ਨੂੰ ਅੱਜ ਪੂਰੀ ਦੁਨੀਆ ਸਵੀਕਾਰ ਚੁੱਕੀ ਹੈ ਉਸ ਤੋਂ ਬਾਅਦ ਗੁੱਲੀ ਡੰਡਾ ਖੇਡ ਨੂੰ ‘ਗੁਲਸਟਿਕ’ ਖੇਡ ਵਜੋਂ ਨਵਾ ਰੂਪ ਦਿੱਤਾ ਤੇ ਹੁਣ ਪੇਂਡੂ ਪੱਧਰੀ ਖੇਡਾਂ ਨੂੰ ਮਿਲਾ ਕੇ ਬਣਾਏ ਗਏ ਰੁਮਾਲ ਛੂਹ ਖੇਡ ਨੂੰ ਵੀ ਨੌਜਵਾਨ ਵਰਗ ਬੇਹੱਦ ਪਸੰਦ ਕਰ ਰਿਹਾ ਹੈ ।