Trident Diwali Mela: ਟਰਾਈਡੈਂਟ ਦੇ ਉਦਪਾਦ ਖਰੀਦਣ ਲਈ ਸ਼ਹਿਰ ਵਾਸੀਆਂ ’ਚ ਭਾਰੀ ਉਤਸ਼ਾਹ

Trident Diwali Mela
ਬਰਨਾਲਾ ਵਿਖੇ ਲੱਗੇ ਟਰਾਈਡੈਂਟ ਦੀਵਾਲੇ ਮੇਲੇ ਦੇ ਵੱਖ-ਵੱਖ ਦ੍ਰਿਸ਼।

ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਅੱਜ ਕਰਨਗੇ ਪੇਸ਼ਕਾਰੀ | Trident Diwali Mela

Trident Diwali Mela:(ਜਸਵੀਰ ਸਿੰਘ ਗਹਿਲ) ਬਰਨਾਲਾ/ਲੁਧਿਆਣਾ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ ਹੇਠ ਵਿਸ਼ਾਲ ਦੀਵਾਲੀ ਮੇਲਾ ਐਤਵਾਰ ਦੂਜੇ ਦਿਨ ’ਚ ਸ਼ਾਮਲ ਹੋ ਗਿਆ। ਟਰਾਈਡੈਂਟ ਗਰੁੱਪ ਉਦਯੋਗ ਦੇ ਅਰੁਣ ਮੈਮੋਰੀਅਲ ਵਿਖੇ ਪਹਿਲੇ ਹੀ ਦਿਨ ਮੇਲੇ ਨੂੰ ਲੈ ਕੇ ਸ਼ਹਿਰ ’ਚ ਭਾਰੀ ਉਤਸ਼ਾਹ ਨਜ਼ਰ ਆਇਆ। ਇਸ ਮੇਲੇ ਵਿਚ ਟਰਾਈਡੈਂਟ ਨਾਲ ਜੁੜੇ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਹਿਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਟਰਾਈਡੈਂਟ ਦਿਵਾਲੀ ਮੇਲੇ ਦੇ ਦੂਸਰੇ ਦਿਨ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਖਾਣ ਪੀਣ ਵਾਲੀਆਂ ਸਟਾਲਾਂ ਦਾ ਆਨੰਦ ਮਾਣਿਆ ਗਿਆ ਉੱਥੇ ਵੱਖ-ਵੱਖ ਉਤਪਾਦਾਂ ਦੀ ਖਰੀਦਦਾਰੀ ਕੀਤੀ ਗਈ।

ਇਹ ਵੀ ਪੜ੍ਹੋ: Diwali 2024: ਦੀਵਾਲੀ ‘ਤੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ‘ਤੇ ਭਾਰੀ ਛੋਟ!

ਟਰਾਈਡੈਂਟ ਗਰੁੱਪ ਦੇ ਉਤਪਾਦ ਟਾਵਲ, ਬੈੱਡ ਸ਼ੀਟ, ਬਾਥ ਰੋਬ, ਕੰਬਲ ਆਦਿ ਸਟਾਲਾਂ ’ਤੇ ਖਰੀਦਦਾਰੀ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਭਾਰੀ ਭੀੜ ਨਜ਼ਰ ਆਈ। ਮੇਲੇ ਵਿੱਚ ਮਨੋਰੰਜਨ ਲਈ ਵੱਖ- ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ, ਟਰੈਡੀਸ਼ਨ ਫੈਸ਼ਨ ਸ਼ੋਅ ਅਤੇ ਵੈਸਟਰਨ ਟਰੂਪ ਡਾਂਸ ਚੰਡੀਗੜ੍ਹ ਵਾਲਿਆਂ ਨੇ ਡਾਂਸ, ਕੋਰਿਓਗ੍ਰਾਫੀ ਅਤੇ ਨਾਟਕਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਟੇਜ ਦੀ ਐਂਕਰਿੰਗ ਸੁਪ੍ਰੀਤ ਸਿੱਧੂ ਨੇ ਬਖੂਬੀ ਢੰਗ ਨਾਲ ਕੀਤੀ ਟਰਾਈਡੈਂਟ ਅਧਿਕਾਰੀ ਮਿਨੀ ਗੁਪਤਾ, ਸਵਿਤਾ ਕਲਵਾਨੀਆ, ਐਡਮਿਨ ਹੈੱਡ ਰਮਨ ਚੌਧਰੀ, ਸਾਹਿਲ ਗੁਲਾਟੀ, ਰੋਹਨ ਭਾਰਗਵ, ਮਨੋਜ ਸਿੰਘ, ਅਨਿਲ ਗੁਪਤਾ, ਅਭੀ ਚੱਡਾ, ਮਨਜਿੰਦਰ ਆਦੀ, ਜਗਰਾਜ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਮੇਲਾ 28 ਅਕਤੂਬਰ ਨੂੰ ਵੀ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਾਰੀ ਰਹੇਗਾ।

Trident Diwali Mela
Trident Diwali Mela: ਟਰਾਈਡੈਂਟ ਦੇ ਉਦਪਾਦ ਖਰੀਦਣ ਲਈ ਸ਼ਹਿਰ ਵਾਸੀਆਂ ’ਚ ਭਾਰੀ ਉਤਸ਼ਾਹ

ਮੇਲੇ ਦੌਰਾਨ ਬੱਚਿਆਂ ਦੇ ਝੂਲੇ, ਸਟੇਜ ਸੱਭਿਆਚਾਰ ਪ੍ਰੋਗਰਾਮ, ਗਿੱਧਾ- ਭੰਗੜਾ, ਗੀਤ ਸੰਗੀਤ ਤੇ ਵੱਖ- ਵੱਖ ਤਰ੍ਹਾਂ ਦੀਆਂ ਖਰੀਦਦਾਰੀ ਲਈ ਸਟਾਲਾਂ ਲਗਾਈਆਂ ਜਾ ਰਹੀਆਂ ਹਨ। ਮੇਲੇ ’ਚ ਸਟੇਜ ’ਤੇ ਪੇਸ਼ਕਾਰੀ ਦਾ ਮਜ਼ਾ ਲੈਣ ਲਈ ਪੰਡਾਲ ’ਚ ਬੈਠਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਬੱਚਿਆਂ ਲਈ ਵੱਖ-ਵੱਖ ਝੂਲੇ ਰਾਈਡਾਂ ਦਾ ਮੁਫਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਈਡੈਂਟ ਦੀਵਾਲੀ ਮੇਲਾ ਸਾਲ 2000 ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਨਾ ਕੇਵਲ ਸ਼ਹਿਰ ਵਾਸੀਆਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ ਬਲਕਿ ਪੰਜਾਬੀ ਵੰਨਗੀਆਂ ਰਾਹੀਂ ਸੱਭਿਆਚਾਰ ਨਾਲ ਵੀ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਸ਼ਾਮੀਂ 7 ਵਜੇ ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। Trident Diwali Mela

LEAVE A REPLY

Please enter your comment!
Please enter your name here