ਮਾਨਵਤਾ ਭਲਾਈ ਕਾਰਜਾਂ ਲਈ ਸਭ ਤੋਂ ਪਹਿਲੀ ਕਤਾਰ ’ਚ ਖੜ੍ਹਦੇ ਸਨ ਮਾਤਾ ਜੀਵਨ ਕਾਂਤਾ : ਜ਼ਿੰਮੇਵਾਰ
ਲੋੜਵੰਦ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ ਗਈਆਂ
(ਬਲਜਿੰਦਰ ਭੱਲਾ) ਬਾਘਾ ਪੁਰਾਣਾ। ਸਰੀਰਦਾਨੀ ਮਾਤਾ ਜੀਵਨ ਕਾਂਤਾ ਇੰਸਾਂ ਨਮਿੱਤ ਸ਼ਰਧਾਂਜਲੀ ਸਮਾਗਮ ਚੰਨੂਵਾਲਾ ਰੋਡ ਨਾਮ ਚਰਚਾ ਘਰ ਵਿਖੇ ਹੋਇਆ। ਜਿਸ ਵਿੱਚ ਇਲਾਕੇ ਭਰ ਦੀ ਸਾਧ-ਸੰਗਤ ਨੇ ਮਾਤਾ ਜੀਵਨ ਕਾਂਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਪਵਿੱਤਰ ਗਰੰਥਾਂ ’ਚੋਂ ਸ਼ਬਦਬਾਣੀ ਕੀਤੀ ਤੇ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਪੜ੍ਹ ਕੇ ਸੁਣਾਏ। ਇਸ ਮੌਕੇ 11 ਸਕੂਲੀ ਲੋੜਵੰਦ ਵਿਦਿਆਰਥੀਆਂ ਨੂੰ ਬੈਗ ਅਤੇ ਕਿਤਾਬਾਂ ਦੀਆਂ ਕਿੱਟਾਂ ਵੰਡੀਆਂ ਗਈਆਂ। ਬਲਾਕ ਭੰਗੀਦਾਸ ਸੰਜੀਵ ਕੁਮਾਰ ਮਿੰਟੂ ਅਤੇ ਭੰਗੀਦਾਸ ਜਗਦੀਸ਼ ਕਾਲੜਾ ਨੇ ਕਿਹਾ ਕਿ ਮਾਤਾ ਜੀਵਨ ਕਾਂਤਾ ਇੰਸਾਂ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ਅੰਦਰ ਸਭ ਤੋਂ ਪਹਿਲੀ ਕਤਾਰ ਵਿੱਚ ਖੜ੍ਹਦੇ ਸਨ ਉਨ੍ਹਾਂ ਦੇ ਤਿੰਨ ਪੁੱਤਰ ਹਨ ਇੱਕ ਪੁੱਤਰ ਮੋਂਟੀ ਇੰਸਾਂ ਜੋ ਕਿ ਡੇਰਾ ਸੱਚਾ ਸੌਦਾ ਸਰਸਾ ਅੰਦਰ ਸੇਵਾ ਨਿਭਾ ਰਿਹਾ ਹੈ ਕਦੇ ਵੀ ਕਿਸੇ ਗਰੀਬ ਪਰਿਵਾਰ ਦੀ ਧੀ ਦਾ ਵਿਆਹ ਹੋਵੇ ਕਿਸੇ ਨੂੰ ਇਲਾਜ ਦੀ ਮੱਦਦ ਹੋਵੇ, ਬੱਚਿਆਂ ਦੀ ਟਿਊਸ਼ਨ ਦੀ ਗੱਲ ਹੋਵੇ, ਕੋਈ ਵੀ ਸਮਾਜ ਸੇਵਾ ਦਾ ਕੰਮ ਹੋਵੇ ਤਾਂ ਮਾਤਾ ਜੀਵਨ ਕਾਂਤਾ ਹਮੇਸ਼ਾਂ ਅੱਗੇ ਹੋ ਕੇ ਸੇਵਾ ਕਰਦੇ ਸਨ। ਇਸ ਲਈ ਅੱਜ ਰਾਜਨੀਤਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰੇਮੀ ਵੀਰਾਂ ਤੇ ਭੈਣਾਂ ਨੇ ਦੂਰੋਂ-ਦੂਰੋਂ ਆ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਦਰਬਾਰ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਧਰਮਿੰਦਰ ਇੰਸਾਂ ਸਰਸਾ, ਗੁਰਮੇਲ ਜੱਜਲ ਸਰਸਾ, ਸੁਖਦੇਵ ਸਿੰਘ ਦੀਵਾਨਾ ਜ਼ਿੰਮੇਵਾਰ ਸੇਵਾਦਾਰ, ਰੇਸ਼ਮ ਸਿੰਘ, ਧਰਮ ਸਿੰਘ, ਬਲਦੇਵ ਕਾਲਾ, ਯੋਗੇਸ਼ ਇੰਸਾਂ, 45 ਮੈਂਬਰ ਰਾਜਸਥਾਨ, ਸੂਰਤਗੜ੍ਹ ਬਲਾਕ ਕਮੇਟੀ, ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਦੇ ਜ਼ਿੰਮੇਵਾਰ ਵੀਰ, ਗੁਰਜੀਤ ਸਿੰਘ ਦਾਰਾ 45 ਮੈਂਬਰ, ਰਾਜਸਥਾਨ ਦੇ 45 ਮੈਬਰ, ਲੰਗਰ ਸੰਮਤੀ ਸਰਸਾ, ਭੋਲਾ ਇੰਸਾਂ, 45 ਮੈਂਬਰ ਭੈਣ ਆਸ਼ਾ ਇੰਸਾਂ, ਰਿੰਪੀ ਇੰਸਾਂ, ਪ੍ਰਦੀਪ ਇੰਸਾਂ, ਉਮੇਸ਼ ਇੰਸਾਂ ਮੋਂਟੀ, ਨਰੇਸ਼ ਅਗਰਵਾਲ ਰਿੰਕੂ, ਜੋਗਿੰਦਰਪਾਲ ਇੰਸਾ ਲਵਲੀ, ਨੀਤੂ ਇੰਸਾਂ, ਸ਼ਾਲੂ ਇੰਸਾਂ, ਸੁਕੇਸ਼ ਇੰਸਾਂ, ਅਰਵਿੰਦ ਇੰਸਾਂ, ਕਿ੍ਰਸ਼ਨ ਕੁਮਾਰ ਬਰਨਾਲਾ, ਵਿਜੇ ਕੁਮਾਰ ਬਰਨਾਲਾ, ਦਰਸਨ ਲਾਲ, ਭੰਗੀਦਾਸ ਹੈਪੀ ਸਿੰਘ ਇੰਸਾਂ ਘੋਲੀਆ, ਭੰਗੀਦਾਸ ਜਗਦੀਸ਼ ਕਾਲੜਾ, ਬਲਾਕ ਭੰਗੀਦਾਸ ਮਿੰਟੂ ਇੰਸਾਂ, ਜਗਤਾਰ ਇੰਸਾਂ, ਤਰਸੇਮ ਇੰਸਾਂ ਕਾਕਾ ਰਾਜੇਆਣਾ, ਬਲਬੀਰ ਸਿੰਘ ਫੌਜੀ, ਆਸ਼ੂ ਇੰਸਾਂ, ਸੁਖਨਾਮ ਇੰਸਾਂ, ਲਛਮਣ ਸਿੰਘ ਇੰਸਾਂ ਚੰਨੂਵਾਲਾ, ਦਲਜੀਤ ਇੰਸਾਂ ਘੋਲੀਆ, ਕਾਲਾ ਇੰਸਾਂ ਬੁੱਧ ਸਿੰਘ ਵਾਲਾ, ਧਰਮਪਾਲ ਭੰਡਾਰੀ, ਸੰਤੋਸ਼ ਕੁਮਾਰ ਭੱਲਾ, ਸੋਨੀ ਇੰਸਾਂ ਲਧਾਈਕੇ ਵਾਲੇ, ਮਨੋਹਰ ਲਾਲ ਸ਼ਰਮਾ, ਅੰਗਰੇਜ਼ ਦਾਸ ਇੰਸਾਂ ਜੈਮਲਵਾਲਾ, ਜੱਗਾ ਸਿੰਘ ਇੰਸਾਂ, ਪੱਚੀ ਮੈਬਰ ਦਰਸ਼ਨ ਸਿੰਘ ਸਮਾਧ ਭਾਈ, ਡਾ. ਰਾਜਿੰਦਰ ਇੰਸਾਂ ਸਮਾਧ ਵਾਲੇ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾਂ, ਪੱਚੀ ਮੈਂਬਰ, ਪੰਦਰ੍ਹਾਂ ਮੈਂਬਰ, ਰਮਨ ਮਿੱਤਲ ਟਰੇਡ ਵਿੰਗ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਰਜੀਤ ਕੌਰ ਖੋਟੇ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ, ਨਗਰ ਕੌਂਸਲ ਉੱਪ ਪ੍ਰਧਾਨ ਜਗਸੀਰ ਗਰਗ, ਪਵਨ ਗੁਪਤਾ ਅਤੇ ਸੁਭਾਸ਼ ਚੰਦਰ ਮਿੱਤਲ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ