Sirsa News: ਪਰਿਵਾਰ ਨੇ ਸੱਤ ਜ਼ਰੂਰਤਮੰਦਾਂ ਨੂੰ ਵੰਡੇ ਕੰਬਲ
Sirsa News: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ ਜੀਐੱਸਐੱਮ ਭੈਣ ਰਾਜ ਰਾਣੀ ਇੰਸਾਂ ਨਮਿੱਤ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਨਗਰ ’ਚ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੇ ਸਾਰੇ ਸੂਬਿਆਂ ਦੇ 85 ਮੈਂਬਰ, ਸੇਵਾ ਸੰਮਤੀਆਂ ਦੇ ਮੈਂਬਰ, ਸ਼ਾਹ ਸਤਿਨਾਮ ਜੀ ਨਗਰ ਸਮੇਤ ਭਾਰੀ ਗਿਣਤੀ ’ਚ ਪਤਵੰਤਿਆਂ ਨੇ ਹਿੱਸਾ ਲਿਆ ਤੇ ਸੱਚਖੰਡ ਵਾਸੀ ਭੈਣ ਰਾਜ ਰਾਣੀ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪ੍ਰੇਮੀ ਸੇਵਕ ਸਤੀਸ਼ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਬੋਲ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਜੋ ਮੌਜ਼ੂਦ ਸਾਧ-ਸੰਗਤ ਨੇ ਪੂਰੀ ਇਕਾਗਰਤਾ ਨਾਲ ਸਰਵਣ ਕੀਤੀ। ਨਾਮ ਚਰਚਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨਾਂ ਨੂੰ ਚਲਾਇਆ ਗਿਆ, ਜਿਨ੍ਹਾਂ ਨੂੰ ਮੌਜ਼ੂਦ ਲੋਕਾਂ ਨੇ ਸ਼ਰਧਾ ਪੂਰਵਕ ਸਰਵਣ ਕੀਤਾ। ਇਸ ਤੋਂ ਬਾਅਦ ਸਾਧ-ਸੰਗਤ ਨੇ ਨਾਮ ਸਿਮਰਨ ਕੀਤਾ। Sirsa News
Read Also : Welfare Work: ਮਾਨਵਤਾ ਲੇਖੇ ਲਾ ਗਏ ਬਲਾਕ ਲੰਬੀ ਤੇ ਕਬਰਵਾਲਾ ਦੇ 4 ਸ਼ਹੀਦਾਂ ਦੀ ਦਸਵੀਂ ਬਰਸੀ ਮੌਕੇ ਹੋਈ ਨਾਮ ਚਰਚਾ
ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਜੀਐੱਸਐੱਮ ਭੈਣ ਰਾਜ ਰਾਣੀ ਇੰਸਾਂ ਦੇ ਪਰਿਵਾਰ ਵੱਲੋਂ ਸੱਤ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ। ਨਾਮ ਚਰਚਾ ’ਚ ਭੈਣ ਰਾਜ ਰਾਣੀ ਇੰਸਾਂ ਦੇ ਪਰਿਵਾਰਕ ਮੈਂਬਰ ਭਾਈ ਵੇਦ ਪ੍ਰਕਾਸ਼ ਇੰਸਾਂ, ਕੇਵਲ ਖਾਨ ਇੰਸਾਂ, ਹਰਮੇਸ਼ ਲਾਲ ਇੰਸਾਂ, ਅਮਰ ਲਾਲ ਇੰਸਾਂ, ਹਰਕਿਸ਼ਨ ਇੰਸਾਂ, ਭਤੀਜਾ ਅਵਿਨਾਸ਼ ਇੰਸਾਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਤੇ ਰਿਸ਼ਤੇਦਾਰ ਮੌਜ਼ੂਦ ਰਹੇ।
Sirsa News
ਡੇਰਾ ਸੱਚਾ ਸੌਦਾ ਨਾਲ ਜੁੜੇ ਪਤਵੰਤਿਆਂ ਨੇ ਸੱਚਖੰਡ ਵਾਸੀ ਭੈਣ ਰਾਜ ਰਾਣੀ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 85 ਮੈਂਬਰ ਰਾਮਫਲ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭੈਣ ਰਾਜ ਰਾਣੀ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਅਣਥੱਕ ਸੇਵਾਦਾਰ ਪਰਿਵਾਰ ਹੈ। ਭੈਣ ਰਾਜ ਰਾਣੀ ਇੰਸਾਂ ਨੇ ਅਣਥੱਕ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਉਹ ਜੀਵ ਧੰਨ ਹੁੰਦਾ ਹੈ ਜੋ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਓੜ ਨਿਭਾ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਇਸ ਰਾਹ ’ਤੇ ਚੱਲਣ ਲਈ ਪ੍ਰੇਰਨਾ ਸਰੋਤ ਬਣਦਾ ਹੈ।