ਸ਼ਰਧਾਂਜਲੀ : ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਦੀ ਬਰਸੀ

lily insan

ਮਹਾਂ ਸ਼ਹੀਦ ਦੀ ਯਾਦ ’ਚ ਨਾਮ ਚਰਚਾ ਹੋਈ

ਸ਼ਹੀਦ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

(ਕ੍ਰਿਸ਼ਨ ਭੋਲਾ) ਬਰੇਟਾ। ਮਹਾਂ ਸ਼ਹੀਦ ਡੇਰਾ ਪ੍ਰੇਮੀ ਲਿੱਲੀ ਕੁਮਾਰ ਇੰਸਾਂ ਦੀ 13 ਵੀਂ ਬਰਸੀ ਬੋਹਾ ਦੇ ਨਾਮ ਚਰਚਾ ਘਰ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ । ਕਵੀ ਰਾਜ ਵੀਰਾਂ ਸ਼ਬਦ ਬੋਲੇ ਅਤੇ ਸੰਤ ਮਹਾਤਮਾਂ ਦੇ ਲਿਖੇ ਪਵਿੱਤਰ ਗ੍ਰੰਥਾਂ ਵਿਚੋਂ ਅਨਮੋਲ ਬਚਨ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਏ ਗਏ। ਭਾਰੀ ਮੀਂਹ ਦੇ ਬਾਵਜ਼ੂਦ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਬਰਸੀ ਦੇ ਸਮਾਗਮ ’ਚ ਪਹੁੰਚ ਕੇ ਲਿੱਲੀ ਕੁਮਾਰ ਇੰਸਾਂ ਦੀ ਮਾਨਵਤਾ ਭਲਾਈ ਦੇ ਕਾਰਜਾਂ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਕੀਤਾ ।

ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਧ-ਸੰਗਤ ਰਾਜਨੀਤਕ ਵਿੰਗ ਪੰਜਾਬ ਦੇ ਸਟੇਟ ਮੈਂਬਰ ਪ੍ਰਮਜੀਤ ਸਿੰਘ ਇੰਸਾਂ ਨੰਗਲ, 45 ਮੈਂਬਰ ਮੇਜਰ ਸਿੰਘ ਇੰਸਾਂ ਖਿਆਲਾ, ਅਵਤਾਰ ਸਿੰਘ ਇੰਸਾਂ ਠੂਠਿਆਂ ਵਾਲੀ ਨੇ ਕਿਹਾ ਬਾਈ ਲਿੱਲੀ ਇੰਸਾਂ ਬਹੁਤ ਹੀ ਨੇਕ ਅਤੇ ਧਾਰਮਿਕ ਖਿਆਲਾਂ ਦਾ ਇਨਸਾਨ ਸੀ ਅਤੇ ਹਰ ਸਮੇਂ ਮਾਨਵਤਾ ਭਲਾਈ ਦੇ ਕਾਰਜਾਂ ਚ ਮੋਹਰੀ ਰਹਿੰਦਾ ਸੀ । ਉਨ੍ਹਾਂ ਦੀ ਯਾਦ ਹਮੇਸ਼ਾ ਸਾਧ-ਸੰਗਤ ਦੇ ਦਿਲਾਂ ’ਚ ਵਸਦੀ ਰਹੇਗੀ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਵਲੋਂ ਲਿੱਲੀ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਸ਼ਹੀਦ ਦੇ ਪਰਿਵਾਰ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ । ਇਸ ਮੌਕੇ ਜ਼ਿਲ੍ਹਾ 25 ਮੈਂਬਰ ਹਰਵੀਰ ਸਿੰਘ ਇੰਸਾਂ ,ਗੁਰਤੇਜ ਸਿੰਘ ਇੰਸਾਂ ਅਹਿਮਦਪੁਰ,ਸੁਖਨਾਮ ਬੋਹਾ,ਬਲਾਕ ਬੁਢਲਾਡਾ ਤੋਂ ਡਾ. ਨਰੇਸ ਕੁਮਾਰ, ਬਿੱਟੂ ਤਾਇਲ,ਬਰੇਟਾ ਤੋਂ ਕਿ੍ਰਸ਼ਨ ਭੋਲਾ, ਸ਼ਹੀਦ ਦੇ ਭਰਾ ਬਲੀ ਸਿੰਘ ਇੰਸਾਂ , ਭੀਖੀ ਦੇ ਬਲਾਕ ਬੋਹਾ, ਬਰੇਟਾ, ਭੀਖੀ,ਮਾਨਸਾ ਅਤੇ ਰਤੀਆ (ਹਰਿਆਣਾ) ਦੀ ਸਾਧ ਸੰਗਤ ਤੋਂ ਇਲਾਵਾ ਸਾਰੇ ਬਲਾਕਾਂ ਦੇ ਜ਼ਿਲਾ ਮੈਂਬਰ ਵੀਰ ਅਤੇ ਭੈਣਾਂ , ਯੂਥ ਦੇ ਸੇਵਾਦਾਰ,ਯੁਥ ਵਿਰਾਗਣਾਏ,ਬਲਾਕ ਕਮੇਟੀਆ ਦੇ ਮੈਂਬਰ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ । ਨਾਮ ਚਰਚਾ ਦੀ ਕਾਰਵਾਈ ਬਲਾਕ ਬੋਹਾ ਭੰਗੀਦਾਸ ਮਾ. ਅਵਤਾਰ ਸਿੰਘ ਇੰਸਾਂ ਨੇ ਚਲਾਈ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ