ਇੰਗਲੈਂਡ-ਨਿਊਜ਼ੀਲੈਂਡ ਟੈਸਟ ਮੈਚ ’ਚ 23 ਸੈਂਕਿੰਡ ਖੇਡ ਰੋਕ ਕੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ

warne

ਸ਼ੇਨ ਵਾਰਨ ਦੀ 4 ਮਾਰਚ 2022 ਨੂੰ 55 ਸਾਲ ਦੀ ਉਮਰ ’ਚ ਹੋਈ ਸੀ ਮੌਤ

ਲਾਰਡਸ। ਆਸਟਰਲੀਆ ਦੇ ਸਪਿੱਨ ਗੇਂਦਬਾਜ਼ ਸ਼ੇਨ ਵਾਰਨ ਨੂੰ ਮੈਚ ਦੌਰਾਨ ਸ਼ਰਧਾਂਜਲੀ ਦਿੱਤੀ ਗਈ।  ਇੰਗਲੈਂਡ-ਨਿਊਜ਼ਲੈਂਡ ਦਰਮਿਆਨ ਖੇਡੇ ਜੇ ਰਹੇ ਟੈਸਟ ਮੈਚ ’ਚ ਸਾਬਕਾ ਆਸਟਰੇਲਿਆਈ ਖਿਡਾਰੀ ਸ਼ੇਨ ਵਾਰਨ ਨੂੰ ਖਿਡਾਰੀਆਂ ਸਮੇਤ ਦਰਸ਼ਕਾਂ ਨੇ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਲਈ ਮੈਚ ਦੇ ਪਹਿਲਾਂ ਦਿਨ 23 ਓਵਰਾਂ ਬਾਅਦ 23 ਸੈਂਕਿੰਡ ਮੈਚ ਰੋਕ ਕੇ ਸਾਰੇ ਖਿਡਾਰੀਆਂ ਨੇ ਆਪਣੀ-ਆਪਣੀ ਜਗ੍ਹਾ ਖੜੇ ਹੋ ਕੇ ਤਾੜੀਆਂ ਵਜਾਈਆਂ। ਇਸ ਦੌਰਾਨ ਸ਼ੇਨ ਵਾਰਨ ਦੀ ਇੱਕ ਵੀਡੀਓ ਵੀ ਮੈਦਾਨ ’ਚ ਸਕਰੀਨ ’ਤੇ ਚਲਾਈ ਗਈ। (Tribute Shane Warne )

ਦੱਸਣਯੋਗ ਹੈ ਕਿ ਆਸਟਰੇਲੀਆ ਦੇ ਸਪਿੱਨ ਗੇਂਦਬਾਜ਼ ਸ਼ੇਨ ਵਾਰਨ ਦੀ 4 ਮਾਰਚ 2022 ਨੂੰ 55 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਉਸਦੇ ਦੇਹਾਂਤ ਤੋਂ ਬਾਅਦ ਇੰਗਲੈਂਡ ਦੀ ਟੀਮ ਆਪਣੇ ਘਰ ’ਚ ਪਹਿਲੀ ਵਾਰ ਕੋਈ ਇੰਟਰਨੈਸ਼ਨਲ ਮੈਚ ਖੇਡ ਰਹੀ ਹੈ। ਇਸ ਮੌਕੇ ਖਿਡਾਰੀਆਂ ਸਮੇਤ ਸਟੇਡੀਅਮ ’ਚ ਜਿੰਨ ਵੀ ਦਰਸ਼ਕ ਪਹੁੰਚੇ ਸਨ ਸਭ ਨੇ 23 ਸੈਂਕਿੰਡ ਲਈ ਤਾੜੀਆਂ ਵਜਾ ਕੇ ਵਾਰਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪੂਰਾ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਸ਼ੇਨ ਵਾਰਨ ਨੇ ਇੰਗਲੈਂਡ ਖਿਲਾਫ 36 ਟੈਸਟ ਮੈਚਾਂ ‘ਚ 23.26 ਦੀ ਔਸਤ ਨਾਲ 195 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਨੇ ਇੰਗਲੈਂਡ ਦੇ ਦਰਸ਼ਕਾਂ ਨੂੰ ਵੀ ਆਪਣਾ ਫੈਨ ਬਣਾ ਦਿੱਤਾ। ਇੰਗਲੈਂਡ ’ਚ ਸ਼ੇਨ ਵਾਰਨ ਦੇ ਵੱਡੀ ਗਿਣਤੀ ’ਚ ਦਰਸ਼ਕ ਹਨ।

https://twitter.com/SkyCricket/status/1532332235906592770?ref_src=twsrc%5Etfw%7Ctwcamp%5Etweetembed%7Ctwterm%5E1532332235906592770%7Ctwgr%5E%7Ctwcon%5Es1_c10&ref_url=about%3Asrcdoc

ਸ਼ੇਨ ਵਾਰਨ ਦੀ ਜਰਸੀ ਦਾ ਨੰਬਰ 23 ਸੀ, ਜੋ ਉਨ੍ਹਾਂ ਦੀ ਪਛਾਣ ਬਣਿਆ

ਸ਼ੇਨ ਵਾਰਨ ਹਮੇਸ਼ਾ 23 ਨੰਬਰ ਦੀ ਜਰਸੀ ਪਹਿਨ ਕੇ ਖੇਡਦਾ ਸੀ। ਇਸ ਲਈ ਮੈਚ ਦੌਰਾਨ ਉਨ੍ਹਾਂ ਦਾ ਜਰਸੀ ਨੰਬਰ 23 ਹੋਣ ਕਾਰਨ 23 ਸੈਂਕਿੰਡ ਲਈ ਖੇਡ ਰੋਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ੇਨ ਵਾਰਨ ਆਈਪੀਐਲ ’ਚ ਵੀ 23 ਨੰਬਰ ਦੀ ਜਰਸੀ ਪਹਿਨ ਕੇ ਖੇਡਦੇ ਸਨ। ਸ਼ੇਨ ਵਾਰਨ ਇਹ ਜਰਸੀ ਨੰਬਰ ਆਪਣੇ ਬਚਪਨ ਦੇ ਆਈਡਲ ਫੁੱਟਬਾਲਰ ਡੇਰਮੋਟ ਬ੍ਰੇਰਟਨ ਦੇ ਸਨਮਾਨ ’ਚ ਪਹਿਨਦੇ ਸਨ ਤੇ ਉਸ ਤੋਂ ਬਾਅਦ ਹੀ ਸ਼ੇਨ ਵਾਰਨ ਦਾ ਇਹ ਨੰਬਰ ਉਨ੍ਹਾਂ ਦੀ ਪਛਾਣ ਬਣ ਗਿਆ। ਇਸ ਦੇ ਨਾਲ ਸ਼ੇਨ ਵਾਰਨ ਦੀ ਯਾਦ ਲਈ ਲਾਡਰਸ ਕ੍ਰਿਕਟ ਗਰਾਊਂਡ ਨੇ ਆਪਣੇ ਕਮੈਂਟਰੀ ਬਾਕਸ ਦੀ ਨਾਂਅ ਵੀ ਬਦਲ ਦਿੱਤੀ ਹੈ। ਹੁਣ ਇਸ ਦ ਸ਼ੇਨ ਵਾਰਨ ਕਮੈਂਟਰੀ ਬਾਕਸ ਦਾ ਨਾਂਅ ਦਿੱਤਾ ਗਿਆ ਹੈ। ਆਸਟਰੇਲੀਆ ਦਾ ਇਹ ਮਹਾਨ ਗੇਂਦਬਾਜ਼ ਹਮੇਸ਼ਾਂ ਆਪਣੀ ਖੇਡ ਲਈ ਖੇਡ ਪ੍ਰੇਮੀਆਂ ਦੇ ਦਿਲਾਂ ’ਚ ਵੱਸਦਾ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ