ਸਰੀਰਦਾਨੀ ਜਰਨੈਲ ਕੌਰ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ, ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
(ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਪਿਛਲੇ ਦਿਨੀਂ ਜਰਨੈਲ ਕੌਰ ਇੰਸਾਂ (Body Donor Jarnail Kaur) ਆਪਣੀ ਸਵਾਸਾਂ ਰੂਪੀ ਪੂੰਜੀ ਭੋਗਦੇ ਹੋਏ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ । ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ ਉਨ੍ਹਾਂ ਨਮਿੱਤ ਨਰਾਇਣ ਮੁਨੀ ਕੁਟੀਆ ’ਚ ਨਾਮ ਚਰਚਾ ਹੋਈ। ਜਿਸ ’ਚ ਕਵੀ ਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਪਵਿੱਤਰ ਗ੍ਰੰਥਾਂ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ । ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕੁਲਦੀਪ ਸਿੰਘ ਬਠੋਈ ਸੇਵਾ ਸੰਮਤੀ ਮੈਂਬਰ ਬਲਜਿੰਦਰ ਸਿੰਘ ਬਾਡੀ 45 ਮੈਂਬਰ ਨੇ ਬੋਲਦੇ ਹੋਏ ਕਿਹਾ ਕਿ ਸੰਤ-ਮਹਾਤਮਾ ਨੇ ਮਾਤਾ ਨੂੰ ਰੱਬ ਦਾ ਦੂਜਾ ਦਰਜਾ ਦਿੱਤਾ ਹੈ ।
ਮਾਤਾ ਜਰਨੈਲ ਕੌਰ ਡੇਰਾ ਸੱਚਾ ਸੌਦਾ ਸਰਸਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਤੇ ਸੇਵਾ ’ਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ ।ਉਥੇ ਆਪਣੇ ਸਾਰੇ ਪਰਿਵਾਰ ਨੂੰ ਸ਼ਾਹੀ ਦਰਬਾਰ ਡੇਰਾ ਸੱਚਾ ਸੌਦਾ ਨਾਲ ਜੋੜਿਆ । ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ 138 ਕਾਰਜ ’ਤੇ ਚਲਦੇ ਹੋਏ ਮਾਤਾ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਤੇ ਅੱਜ ਵੀ ਉਨ੍ਹਾਂ ਦੀ ਯਾਦ ’ਚ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ।ਡੇਰਾ ਸੱਚਾ ਸੌਦਾ ਦੀ ਸੇਵਾ ਸੰਮਤੀ ਵੱਲੋਂ ਤੇ ਬਲਾਕ ਰਾਮਾ ਨਸੀਬਪੁਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਨਾਮ ਚਰਚਾ ਦੌਰਾਨ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਪਰਿਵਾਰ ਵੱਲੋਂ ਮਾਤਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ।
ਇਸ ਮੌਕੇ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਊਧਮ ਸਿੰਘ ਭੋਲਾ, 45 ਮੈਂਬਰ ਸ਼ਹਿਬਾਜ਼ ਇੰਸਾਂ ਹਰਿਆਣਾ, ਹਰਦਾਸ ਸਿੰਘ ਇੰਸਾਂ ਹਰਿਆਣਾ, ਐਮਐਸਜੀ ਰਿਜੌਰਟ ਤੋਂ ਗੁੰਜਨ ਇੰਸਾਂ ਮਹਿਤਾ, ਸੇਵਾ ਸੰਮਤੀ ਦੇ ਜ਼ਿੰਮੇਵਾਰ ਇਕਬਾਲ ਸਿੰਘ ਇੰਸਾਂ ਤੇ ਸਮੂਹ ਸੇਵਾ ਸੰਮਤੀ, ਪੰਡਾਲ ਸੰਮਤੀ, ਲੰਗਰ ਸੰਮਤੀ, ਕੰਟੀਨ ਸੰਮਤੀ, ਬਲਾਕ ਤਲਵੰਡੀ ਸਾਬੋ, ਬਲਾਕ ਡੱਬਵਾਲੀ, ਬਲਾਕ ਬਾਂਡੀ ਦੀ ਸਾਧ-ਸੰਗਤ, ਪਿੰਡ ਦੀ ਪੰਚਾਇਤ ਰਿਸ਼ਤੇਦਾਰ ਭੈਣ ਭਰਾ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਹਾਜ਼ਰ ਸਨ ਨਾਮ ਚਰਚਾ ਦੀ ਕਾਰਵਾਈ ਗੁਰਪ੍ਰੀਤ ਸਿੰਘ ਇੰਸਾਂ ਗਿਆਨਾ ਨੇ ਚਲਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ