ਲੋਹਾਖੇੜਾ ਦੇ ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਨਮਿੱਤ ਹੋਇਆ ਸ਼ਰਧਾਂਜਲੀ ਸਮਾਰੋਹ

ਲੋਹਾਖੇੜਾ ਦੇ ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਨਮਿੱਤ ਹੋਇਆ ਸ਼ਰਧਾਂਜਲੀ ਸਮਾਰੋਹ

ਲੌਂਗੋਵਾਲ (ਹਰਪਾਲ ਸਿੰਘ) ਜੰਮੂ-ਕਸਮੀਰ ਦੇ ਰਾਜੌਰੀ ਖੇਤਰ ਵਿੱਚ ਦੁਸਮਣਾਂ ਨਾਲ ਲੋਹਾ ਲੈਂਦੇ ਹੋਏ ਪਿਛਲੇ ਦਿਨੀ ਸਹਾਦਤ ਦਾ ਜਾਮ ਪੀਣ ਵਾਲੇ ਸਹੀਦ ਲਾਂਸ ਨਾਇਕ ਕਰਨੈਲ ਸਿੰਘ ਨਮਿੱਤ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਲੋਹਾਖੇੜਾ ਦੀ ਅਨਾਜ ਮੰਡੀ ਵਿਖੇ ਹੋਈ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਪ੍ਰੇਮੀਆਂ, ਸਾਬਕਾ ਸੈਨਿਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਦੇ ਨੁਮਾਇੰਦਿਆ ਨੇ ਸਹੀਦ ਨੂੰ ਸਰਧਾਂ ਦੇ ਫੁੱਲ ਭੇਂਟ ਕੀਤੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ, ਰਾਮਵੀਰ ਡਿਪਟੀ ਕਮਿਸਨਰ ਸੰਗਰੂਰ ਨੇ ਸ਼ਹੀਦ ਦੀ ਪਤਨੀ ਬਲਜੀਤ ਕੌਰ ਨੂੰ ਪੰਜ ਲੱਖ ਅਤੇ ਪੱਚੀ ਹਜਾਰ ਰੁਪਏ ਦੇ ਚੈਂਕ ਭੇਂਟ ਕੀਤੇ ਕਾਂਗਰਸ ਦੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਸਹੀਦ ਲਾਂਸ ਨਾਇਕ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ 50 ਲੱਖ ਰੁਪਏ ਦੀ ਐਕਸ ਗਰੇਸੀਆ ਰਾਸੀ ਅਤੇ ਪਰਿਵਾਰ ਨੂੰ ਨੌਕਰੀ ਲਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਇਸ ਮੌਕੇ ਗਰਾਮ ਪੰਚਾਇਤ ਪਿਡ ਲੋਹਾਖੇੜਾ ਵੱਲੋਂ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਦਿੱਤੇ ਮੰਗ ਪੱਤਰ ‘ਚ ਦਰਜ ਮੰਗ ਦਾ ਜ਼ਿਕਰ ਕਰਦਿਆ ਬਾਜਵਾ ਨੇ ਕਿਹਾ ਕਿ ਪਿੰਡ ‘ਚ ਸ਼ਹੀਦ ਦੇ ਨਾਂਅ ਤੇ ਖੇਡ ਸਟੇਡੀਅਮ ਅਤੇ ਸਕੂਲ ਅਪਗਰੇਡ ਕਰਕੇ ਉਨਾਂ ਦੇ ਨਾਂਅ ਸਹੀਦ ਲਾਂਸ ਨਾਇਕ ਕਰਨੈਲ ਸਿੰਘ ਦੇ ਨਾਂਅ ਤੇ ਰੱਖਿਆ ਜਾਵੇਗਾ

ਅਤੇ ਸਹੀਦ ਦੇ ਪਿਤਾ ਨੂੰ ਕਰਜੇ ਤੋਂ ਮੁਕਤ ਕਰਨ ਲਈ ਚਾਰਾਜੋਈ ਕੀਤੀ ਜਾਵੇਗੀ ਵਿਧਾਇਕ ਅਮਨ ਅਰੋੜਾ ਨੇ ਸਰਕਾਰ ਵੱਲੋ ਐਲਾਨੀਆ ਸਹੂਲਤਾ ਜਲਦ ਤੋ ਜਲਦ ਪਰਿਵਾਰ ਤੱਕ ਪਹੁੰਚਾਏ ਜਾਣ ਦੀ ਮੰਗ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਜਿਲਾ, ਮੀਤ ਪ੍ਰਧਾਨ ਮੇਲਾ ਸਿੰਘ ਸੂਬੇਦਾਰ, ਮਾਰਕੀਟ ਕਮੇਟੀ ਚੀਮਾ ਦੇ ਚੈਅਰਮੈਨ ਨਵਦੀਪ ਸਿੰਘ ਤੋਗਾਵਾਲ, ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਚੈਅਰਮੈਨ ਜੀਤ ਸਿੰਘ ਸਿੱਧੂ, 10 ਯੂਨਿਟ ਜੈਕ ਰਾਇਫਲ ਤੋਂ ਸੂਬੇਦਾਰ  ਸੁਖਰਾਜ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਨਾਇਬ ਸੂਬੇਦਾਰ ਜਗਰਾਜ ਸਿੰਘ, ਹੌਲਦਾਰ ਮਹਿੰਦਰ ਸਿੰਘ ਨੇ ਵੀ ਸੰਬੋਧਿਨ ਕੀਤਾ ਇਸ ਮੌਕੇ ਪਿੰਡ ਲੋਹਾਖੇੜਾ ਦੇ ਸਰਪੰਚ ਜਗਸੀਰ ਸਿੰਘ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਜੱਸੀ, ਮੰਡੇਰ ਖੁਰਦ ਦੇ ਸਰਪੰਚ ਗੁਰਬਖਸੀਸ ਸਿੰਘ, ਕਾਂਗਰਸੀ ਆਗੂ ਮੁਲਖਾ ਸਿੰਘ ਕੁੰਨਰਾਂ, ਗੁਰਸੇਵਕ ਸਿੰਘ ਮੰਡੇਰ ਖੁਰਦ ਅਤੇ ਨਾਇਬ ਤਹਿਸੀਲਦਾਰ ਊਸਾ ਰਾਣੀ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.