ਸਿਆਸਤ ’ਚ ਗੋਤਰ

ਸਿਆਸਤ ’ਚ ਗੋਤਰ

ਦੇਸ਼ ਦੀ ਰਾਜਨੀਤੀ ਪਹਿਲਾਂ ਹੀ ਬਹੁਤ ਸਾਰੀਆਂ ਖਾਮੀਆਂ ਨਾਲ ਭਰੀ ਹੋਈ ਹੈ ਤੇ ਹੁਣ ਗੋਤਰ ਦੀ ਚਰਚਾ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ ਰਾਜਨੀਤੀ ਨੇ ਧਰਮ ਦੀ ਅਜਿਹੀ ਦੁਰਵਰਤੋਂ ਕੀਤੀ ਕਿ ਦੇਸ਼ ਦੇ ਦੋ ਟੋਟੇ ਕਰ ਦਿੱਤੇ ਜਦੋਂ ਧਰਮ ਦਾ ਬਹੁਤਾ ਰੌਲਾ ਨਾ ਰਿਹਾ ਤਾਂ ਜਾਤ ਦਾ ਮੁੱਦਾ ਬਣ ਗਿਆ ਜਾਤ ਦੇ ਨਾਂਅ ’ਤੇ ਹੀ ਟਿਕਟਾਂ ਵੰਡੀਆਂ ਜਾਂਦੀਆਂ ਹਨ ਬਾਹਰੋਂ ਭਾਵੇਂ ਪਾਰਟੀਆਂ ਕੁਝ ਵੀ ਦਾਅਵੇ ਕਰਨ ਪਰ ਅਸਲੀਅਤ ਹੈ ਜਦੋਂ ਜਿੱਤ ਹੀ ਸਭ ਕੁਝ ਬਣ ਜਾਵੇ ਫ਼ਿਰ ਉਮੀਦਵਾਰ ਦੀ ਜਾਤ ਨੂੰ ਪਛਾਣਿਆ ਜਾਂਦਾ ਹੈ ਹੁਣ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਜਾਤ ਨਾਲੋਂ ਵੀ ਅੱਗੇ ਗੋਤਰ ਦਾ ਮਾਮਲਾ ਛਾ ਗਿਆ ਹੈ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਦੇ ਗੋਤਰ ਦੀ ਚਰਚਾ ਚੱਲ ਰਹੀ ਹੈ ਇਸ ਦੇ ਨਾਲ ਹੀ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇੱਕ ਹੋਰ ਆਗੂ ਦਾ ਗੋਤ ਦੱਸਣ ਦੀ ਮਿਸਾਲ ਵੀ ਦਿੱਤੀ ਜਾ ਰਹੀ ਹੈ

ਮੀਡੀਆ ਦਾ ਇੱਕ ਹਿੱਸਾ ਚਟਪਟੀਆਂ ਖ਼ਬਰਾਂ ਨੂੰ ਫੈਲਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਾਜਨੀਤੀ ’ਚ ਖਾਮੀਆਂ ਦਾ ਕੋਈ ਅੰਤ ਨਹੀਂ ਰਿਹਾ ਤੇ ਨਾ ਹੀ ਮੀਡੀਆ ਅਜਿਹੀਆਂ ਗੱਲਾਂ ਤੋਂ ਸੰਕੋਚ ਕਰ ਰਿਹਾ ਹੈ ਜਿਸ ਨਾਲ ਰਾਜਨੀਤੀ ’ਚ ਅੰਧਵਿਸ਼ਵਾਸ ਤੇ ਜਾਤ-ਪਾਤ ਦੀ ਪਕੜ ਮਜ਼ਬੂਤ ਹੋਵੇ ਦਰਅਸਲ ਸਾਡਾ ਸੰਵਿਧਾਨ ਸਦਭਾਵਨਾ, ਬਰਾਬਰੀ ਤੇ ਮਾਨਵਤਾ ਦੇ ਸਿਧਾਂਤਾਂ ’ਤੇ ਟਿਕਿਆ ਹੋਇਆ ਹੈ ਪਰ ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਆਗੂ ਹੀ ਜਾਤ-ਪਾਤ ਤੇ ਗੋਤਰ ਵਰਗੀਆਂ ਗੱਲਾਂ ਕਰਕੇ ਸਮਾਜ ਨੂੰ ਭਟਕਾ ਰਹੇ ਹਨ ਜੇਕਰ ਗੋਤਰ ਜਾਂ ਜਾਤ ਦਾ ਹੀ ਰੋਲ ਮੁੱਖ ਹੈ ਤਾਂ ਫ਼ਿਰ ਚੋਣ ਮਨੋਰਥ ਪੱਤਰਾਂ ਦੇ ਵਾਅਦਿਆਂ ਤੇ ਵਿਕਾਸ ਦੇ ਪ੍ਰਾਜੈਕਟਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਅਸਲ ’ਚ ਚੋਣ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ

ਜੋ ਪਾਰਟੀਆਂ ਨੂੰ ਸੰਵਿਧਾਨ ਅਨੁਸਾਰ ਚੱਲਣ ਲਈ ਪਾਬੰਦ ਕਰ ਸਕੇ ਚੋਣਾਂ ਵੋਟਰ ਦੇ ਵਿਵੇਕ ਦੀ ਪਰਖ਼ ਹੋਣੀਆਂ ਚਾਹੀਦੀਆਂ ਹਨ ਨਾ ਕਿ ਕਿਸੇ ਖਾਸ ਗੋਤਰ, ਧਰਮ, ਜਾਤ ਦੇ ਵੋਟਰਾਂ ਦੀ ਗਿਣਤੀ ਦੀ ਤਾਕਤ ਦਾ ਪ੍ਰਦਰਸ਼ਨ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠੇ ਤੇ ਪਾਰਟੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਸਮਾਜ ਦੀ ਬਿਹਤਰੀ ਲਈ ਜਾਤ-ਪਾਤ ਤੇ ਗੋਤਰ ਵਰਗੇ ਢੰਗ-ਤਰੀਕਿਆਂ ਨੂੰ ਛੱਡ ਕੇ ਭਾਈਚਾਰਕ ਸਾਂਝ ਤੇ ਸਦਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਉਂਜ ਵੀ ਪਾਰਟੀਆਂ ਜਦੋਂ ਰੈਲੀਆਂ ’ਚ ਇਕੱਠ ਕਰਦੀਆਂ ਹਨ ਤਾਂ ਕਿਸੇ ਗੋਤਰ ਜਾਤ, ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਹੀ ਸੱਦਾ ਨਹੀਂ ਦਿੰਦੀਆਂ ਸਗੋਂ ਸਾਰੇ ਸਮਾਜ ਨੂੰ ਬੁਲਾਉਂਦੀਆਂ ਹਨ ਫ਼ਿਰ ਇਕੱਠੇ ਚੱਲ ਰਹੇ ਸਮਾਜ ਨੂੰ ਧਰਮ, ਜਾਤ, ਗੋਤਰ ਦੇ ਨਾਂਅ ’ਤੇ ਵੰਡਣ ਦੀ ਕੋਈ ਤੁੱਕ ਨਹੀਂ ਬਣਦੀ ਜਿੱਤ-ਹਾਰ ਨੀਤੀਆਂ ਦੇ ਆਧਾਰ ’ਤੇ ਹੀ ਹੋਣੀ ਹੈ ਹੱਥਕੰਡੇ ਨਹੀਂ ਚੱਲ ਸਕਦੇ ਚੋਣਾਂ ’ਚ ਮਨੁੱਖ ਨੂੰ ਮਨੁੱਖ ਹੀ ਰਹਿਣ ਦਿਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.