Manchester News: ਮੈਨਚੈਸਟਰ ਦੇ ਮੈਂਬਰ ਪਾਰਲੀਮੈਂਟ ਨੇ ਸੇਵਾਦਾਰਾਂ ਦੀ ਕੀਤੀ ਸ਼ਲਾਘਾ
Manchester News: ਮੈਨਚੈਸਟਰ (ਇੰਗਲੈਂਡ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਖੁਸ਼ੀ ਵਿਚ ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਅਧੀਨ ਪੈਂਦੇ ਇਲਾਕੇ ਮੈਨਚੈਸਟਰ ਦੀ ਸਾਧ ਸੰਗਤ ਵੱਲੋਂ ਬਿÇਲੰਗਟਨ (ਵ੍ਹੇਲੀ ਰੋਡ) ਮੈਨਚੈਸਟਰ ਇੰਗਲੈਂਡ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਾਏ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 6 ਸੇਵਾਦਾਰਾਂ ਅਤੇ 4 ਬੱਚਿਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 4 ਮੂਲ ਨਾਗਰਿਕਾਂ ਨਾਲ ਮਿਲ ਕੇ 40 ਪੌਦੇ ਲਾਏ ਗਏ।

ਇਸ ਮੌਕੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੇਵਾ ਕਾਰਜਾਂ ਦੌਰਾਨ ਅਫਜ਼ਲ ਖਾਨ ਮੈਂਬਰ ਪਾਰਲੀਮੈਂਟ ਮੈਨਚੈਸਟਰ ਅਤੇ ਡਾ. ਹੇਲੇਨਾ ਕੈਟਲੇ ਬੋਰੋ ਨੇ ਸਾਧ-ਸੰਗਤ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਨਾਲ ਮਿਲ ਕੇ ਹੋਰ ਸੇਵਾ ਕਾਰਜਾਂ ਵਿਚ ਸਹਿਯੋਗ ਕਰਨ। ਇਸ ਮੌਕੇ ਮੂਲ ਨਾਗਰਿਕਾਂ ਅਤੇ ਉਕਤ ਸ਼ਖਸ਼ੀਅਤਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। Manchester News
Read Also : Sunam News: ਸਰੀਰਦਾਨੀ ਵਿਜੇ ਕੁਮਾਰ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ