Malout News: ਚੰਦਰ ਮਾਡਲ ਸਕੂਲ ’ਚ ਬੂਟੇ ਲਾ ਮਨਾਇਆ ਵਣ ਮਹਾਂਉਤਸਵ

Malout News
Malout News: ਚੰਦਰ ਮਾਡਲ ਸਕੂਲ ’ਚ ਬੂਟੇ ਲਾ ਮਨਾਇਆ ਵਣ ਮਹਾਂਉਤਸਵ

ਆਪਣੇ ਘਰ, ਆਸਪਾਸ ਤੇ ਸਾਂਝੀਆਂ ਥਾਵਾਂ ’ਤੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਏ ਜਾਣ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਪ੍ਰਦੂਸ਼ਣ ਰਹਿਤ ਹੋਵੇ

ਮਲੋਟ (ਮਨੋਜ)। Malout News: ਸਥਾਨਕ ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਵਿਖੇ ਬੂਟੇ ਲਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਸੁਥਾਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿਨ-ਬ-ਦਿਨ ਪ੍ਰਦੂਸ਼ਣ ਵੱਧ ਰਿਹਾ ਹੈ ਤੇ ਵੱਧ ਰਹੇ ਪ੍ਰਦੂਸ਼ਣ ਕਾਰਣ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਇਸ ਲਈ ਸਾਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਸਕੂਲ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਤਾਂ ਜੋ ਵੱਧ ਰਹੇ ਪ੍ਰਦੂਸ਼ਣ ਤੇ ਠੱਲ੍ਹ ਪਾਈ ਜਾ ਸਕੇ।

ਇਹ ਖਬਰ ਵੀ ਪੜ੍ਹੋ : Jagdeep Dhankhar: ਉਪ ਰਾਸ਼ਟਰਪਤੀ ਨੂੰ ਕਿੰਨੀ ਤਨਖਾਹ ਮਿਲਦੀ ਹੈ? ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਕੀ-ਕੀ ਸਹੂਲਤਾਂ ਮਿਲ…

ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਘਰ, ਆਸਪਾਸ ਅਤੇ ਸਾਂਝੀਆਂ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਾਏ ਜਾਣ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਪ੍ਰਦੂਸ਼ਣ ਰਹਿਤ ਹੋਵੇ। ਇਸ ਮੌਕੇ ਸਟਾਫ਼ ਮੈਂਬਰ ਮੈਡਮ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ, ਪੂਜਾ ਰਾਣੀ, ਕੰਚਨ, ਮੀਨੂੰ ਫੁਟੇਲਾ, ਜਯੋਤੀ ਕਟਾਰੀਆ, ਸਿਮਰਜੀਤ, ਮਨੀਸ਼ਾ ਧਵਨ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ, ਅਮਨਦੀਪ, ਕਿਰਨਦੀਪ, ਮਨਜੀਤ, ਸ਼ਬੀਨਾ, ਅਮਨਦੀਪ, ਸਨੇਹਾ ਮਾਰਿਆ ਅਤੇ ਰੀਤੂ ਬਾਲਾ ਆਦਿ ਮੌਜੂਦ ਸਨ।