ਪੂਰੇ ਰੁਝੇਵਿਆਂ ’ਚ ਇਨ੍ਹਾਂ ਕੋਲ ਹੈ ਇਨਸਾਨੀਅਤ ਦੇ ਭਲੇ ਲਈ ਸਮਾਂ
- ਨਾ ਖਾਣ ਦਾ ਪਤਾ, ਨਾ ਪਹਿਨਣ ਦਾ, ਬੁਰੀ ਹਾਲਤ ’ਚ ਸੜਕਾਂ ’ਤੇ ਹੀ ਕੱਟ ਰਹੇ ਸਨ ਰਾਤਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦਿਨ ਰਾਤ ਕੰਮਾਂ ਦੀ ਮਾਰੋ-ਮਾਰ ’ਚ ਲੋਕਾਂ ਕੋਲ ਕੰਨ ਖੁਰਕਣ ਦੀ ਵਿਹਲ ਨਹੀਂ, ਲੋਕਾਂ ਦੇ ਆਪਣੇ ਕੰਮ ਹੀ ਨਹੀਂ ਮੁੱਕਦੇ ਪਰ ਉਹ ਵੀ ਹਨ ਜੋ ਦੀਨ-ਦੁਖੀਆਂ ਦੀ ਮੱਦਦ ਲਈ ਵੀ ਆਪਣੇ ਕੰਮਾਂ-ਧੰਦਿਆਂ ਦੇ ਬਾਵਜ਼ੂਦ ਸਮਾਂ ਕੱਢ ਲੈਂਦੇ ਹਨ
ਬਲਾਕ ਪਟਿਆਲਾ ਦੇ ਡੇਰਾ ਸ਼ਰਧਾਲੂਆਂ ਨੇ ਇਨਸਾਨੀਅਤ ਲਈ ਪੂਰਾ ਸਮਾਂ ਕੱਢਦਿਆਂ ਦੋ ਗੁਮਸ਼ੁਦਾ ਮੰਦਬੁੱਧੀ ਵਿਅਕਤੀਆਂ ਦਾ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਲੱਭ ਕੇ ਇਨ੍ਹਾਂ ਨੌਜਵਾਨਾਂ ਨੂੰ ਪਰਿਵਾਰਾਂ ਨਾਲ ਮਿਲਾਇਆ। ਇਹ ਦੋਵੇਂ ਜਣੇ ਇੱਕ ਸਾਲ ਤੋਂ ਵੱਧ ਵਕਫ਼ੇ ਤੋਂ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਸਨ। ਇਨ੍ਹਾਂ ਦੇ ਪਰਿਵਾਕ ਮੈਂਬਰਾਂ ਵੱਲੋਂ ਪਰਿਵਾਰ ਦੇ ਜੀਅ ਨੂੰ ਠੀਕ-ਠਾਕ ਦੇਖ ਕੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਡੇਰਾ ਸ਼ਰਧਾਲੂਆਂ ਸਮੇਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਗਿਆ।
ਇੱਕ ਮੰਦਬੁੱਧੀ ਵਿਅਕਤੀ ਕਾਫ਼ੀ ਸਮੇਂ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਾਹਰ ਹੀ ਘੁੰਮਦਾ ਰਹਿੰਦਾ ਸੀ। ਉਸਦੀ ਹਾਲਤ ਬੁਰੀ ਤਰ੍ਹਾਂ ਖਰਾਬ ਸੀ। ਇਸ ਮੰਦਬੁੱਧੀ ਵਿਅਕਤੀ ਉੱਪਰ ਜਦੋਂ ਰਜਿੰਦਰਾ ਹਸਪਤਾਲ ’ਚ ਹੀ ਡਿਊਟੀ ਨਿਭਾ ਰਹੇ ਡਾਕਟਰ ਸਾਗਰ ਇੰਸਾਂ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਹੋਰਨਾਂ ਸ਼ਰਧਾਲੂਆਂ ਨਾਲ ਮਿਲ ਕੇ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਇਸ ਦੀ ਸਾਂਭ ਸੰਭਾਲ ਕਰਨ ਦਾ ਬੀੜਾ ਚੁੱਕਿਆ। ਇਸ ਦੌਰਾਨ ਡੇਰਾ ਸ਼ਰਧਾਲੂਆਂ ਮਹਿੰਦਰਪਾਲ ਸੈਂਟੀ, ਅਨਿਸਾ ਇੰਸਾਂ, ਰਾਹੁਲ ਇੰਸਾਂ, ਮੰਗਾਂ ਇੰਸਾਂ ਅਤੇ ਕਰਮਵੀਰ ਸਿੰਘ ਵੱਲੋਂ ਉਸ ਦੀ ਸਾਭ-ਸੰਭਾਲ ਕੀਤੀ ਗਈ ਅਤੇ ਉਸ ਨੂੰ ਨਹਾਇਆ, ਵਾਲ ਕਟਵਾਏ, ਚੰਗੇ ਕੱਪੜੇ ਪਹਿਨਾਏ। ਇਸ ਦੇ ਨਾਲ ਹੀ ਉਸ ਨੂੰ ਦੌਰੇ ਪੈਂਦੇ ਸਨ ਅਤੇ ਉਸ ਦਾ ਰਜਿੰਦਰਾ ਹਸਪਾਤਲ ਵਿਖੇ ਕਈ ਦਿਨ ਇਲਾਜ਼ ਕਰਵਾਇਆ। ਇਸੇ ਦੌਰਾਨ ਕੁਝ ਸੰਭਲਣ ਤੇ ਉਸ ਨੇ ਆਪਣਾ ਨਾਂਅ ਸਰਵਨ ਕੁਮਾਰ ਪਿੰਡ ਡਾਬਲੀ ਜ਼ਿਲ੍ਹਾ ਰਾਜਸਥਾਨ ਦੱਸਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ