ਪੰਜਾਬ ਸਰਕਾਰ ਵੱਲੋਂ ਇੱਕ ਤਬਾਦਲੇ ਦੀ ਲਿਸਟ ਜਾਰੀ, ਦੂਜੀ ਅਗਲੇ 2-3 ਦਿਨਾਂ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਡਿਪਟੀ ਕਮਿਸ਼ਨਰ ਸਣੇ 29 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆ ਦੇ ਤਬਾਦਲੇ (Transfer) ਦੀ ਲਿਸਟ ਕਾਫ਼ੀ ਜਿਆਦਾ ਵੱਡੀ ਹੋ ਸਕਦੀ ਸੀ ਪਰ ਕੁਝ ਅਧਿਕਾਰੀਆ ਦੇ ਤਬਾਦਲੇ ਨੂੰ ਅਗਲੇ 2-3 ਦਿਨ ਲਈ ਰੋਕਦੇ ਹੋਏ ਦੂਜੀ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਤਬਾਦਲੇ ਦੀ ਸੂਚੀ ਅਨੁਸਾਰ ਪਿ੍ਰੰਅਕ ਭਾਰੀ ਨੂੰ ਸਕੱਤਰ ਪੀਡਬਲੂਡੀ, ਡੀਪੀਐਸ ਖਰਬੰਦਾ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਇੰਡਸਟਰੀਜ਼, ਸੀਈਓ ਇਨਵੈਸਟਮੈਂਟ ਪ੍ਰੋਮੋਸ਼ਨ ਬਿਊਰੋ, ਅਮਰਪਾਲ ਸਿੰਘ ਨੂੰ ਸੀਈਓ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਵਰਿੰਦਰ ਕੁਮਾਰ ਸ਼ਰਮਾ ਨੂੰ ਸਪੈਸ਼ਲ ਸਕੱਤਰ ਗ੍ਰਹਿ ਵਿਭਾਗ ਅਤੇ ਡਾਇਰੈਕਟਰ ਸੈਰ ਸਪਾਟਾ ਵਿਭਾਗ,
ਦੇਵਿੰਦਰ ਸਿੰਘ ਨੂੰ ਐਮ.ਡੀ. ਕੋਆਪਰੇਟਿਵ ਬੇਂ ਅਤੇ ਮੈਂਬਰ ਸਕੱਤਰ ਐਸ.ਸੀ. ਕਮਿਸ਼ਨ, ਦੀਪਤੀ ਉਪਲ ਨੂੰ ਜੁਆਇੰਟ ਐਮ.ਡੀ. ਅਤੇ ਸੀਈਓ ਪੀਐਮਆਈਡੀ, ਸ਼ੀਨਾ ਅਗਰਵਾਲ ਨੂੰ ਸਪੈਸ਼ਲ ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਆਮ ਅਗਰਵਾਲ ਨੂੰ ਸਪੈਸ਼ਲ ਸਕੱਤਰ ਖੇਤੀ ਅਤੇ ਕਿਸਾਨ ਭਲਾਈ, ਬਲਦੀਪ ਕੌਰ ਨੂੰ ਸਪੈਸ਼ਲ ਸਕੱਤਰ ਪੋ੍ਰਸੋਨਲ ਤੇ ਐਮ.ਡੀ. ਪੀਐਸਆਈਈਸੀ, ਸੰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਮਾਈਨ ਤੇ ਜ਼ਿਓਲੋਜੀ, ਅਮਿਤ ਕੁਮਾਰ ਪੰਚਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਅਦਿੱਤਯਾ ਦਚਲਵਾਲ ਨੂੰ ਵਧੀਕ ਸਕੱਤਰ ਐਨ.ਆਰ.ਆਈ., ਪਰਮਿੰਦਰ ਸਿੰਘ ਨੂੰ ਐਮ.ਡੀ. ਪਨਕੋਮ ਅਤੇ ਈ.ਡੀ. ਬੈਕਫਿਨਕੋ, ਮਨੀਸ਼ਾ ਰਾਣਾ ਨੂੰ ਜੁਆਇੰਟ ਕਮਿਸ਼ਨਰ ਸਥਾਨਕ ਸਰਕਾਰਾਂ ਲਗਾਇਆ ਗਿਆ ਹੈ। (Transfer)
ਇਹ ਵੀ ਪੜ੍ਹੋ : ਅਮਾਨਤ ਇੰਸਾਂ ਨੇ ਇੰਡੀਆ ਬੁੱਕ ਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਨਾਂਅ ਦਰਜ ਕਰਵਾਇਆ
ਇਸ ਦੇ ਨਾਲ ਹੀ ਪਰਮਦੀਪ ਸਿੰਘ ਨੂੰ ਵਧੀ ਕਮਿਸ਼ਨਰ ਨਗਰ ਨਿਗਮ ਲੁਧਿਆਣ, ਰਾਜਦੀਪ ਕੌਰ ਨੂੰ ਡਾਇਰੈਕਟਰ ਪ੍ਰਹਾਣਚਾਰੀ ਵਿਭਾਗ, ਰਾਕੇਸ਼ ਕੁਮਾਰ ਪੋਪਲੀ ਨੂੰ ਵਧੀਕ ਡਾਇਰੈਕਟਰ ਸੈਰ ਸਪਾਆ ਤੇ ਕਲਚਰ ਵਿਭਾਗ, ਆਨੰਦ ਸਾਗਰ ਸਰਮਾ ਨੂੰ ਜੁਆਇੰਟ ਸਕੱਤਰ ਖੇਤੀ ਅਤੇ ਕਿਸਾਨ ਵੈਲਫੇਅਰ ਦੇ ਨਾਲ ਐਮ.ਡੀ. ਪਨਗੇ੍ਰਨ, ਜਯੋਤੀ ਬਾਲਾ ਨੂੰ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਕਾਣੂ ਥਿੰਦ ਨੂੰ ਜੁਆਇੰਟ ਡਾਇਰੈਕਟਰ ਇੰਡਸਟਰੀਜ਼, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਪਟੀ, ਨਮਨ ਮਾਰਕਨ ਨੂੰ ਵਧੀਕ ਡਾਇਰੈਕਟਰ ਪੀ.ਡਬਲੂ.ਡੀ., ਕਰਨਦੀਪ ਸਿੰਘ ਨੂੰ ਜੁਆਇੰਟਰ ਡਾਇਰੈਕਟਰ ਖੇਤੀ ਤੇ ਕਿਸਾਨ ਭਲਾਈ, ਜਸ਼ਪ੍ਰੀਪਤ ਸਿੰਘ ਨੂੰ ਐਸ.ਡੀ.ਐਮ. ਸੁਲਤਾਨਪੁਰ, ਬਲਜੀਤ ਕੌਰ ਨੂੰ ਐਸ.ਡੀ.ਐਮ. ਫਰੀਦਕੋਟ, ਅਨੀਲ ਗੁਪਤਾ ਨੂੰ ਡਿਪਟੀ ਸਕੱਤਰ ਆਮ ਤੇ ਰਾਜ ਪ੍ਰਬੰਧ ਵਿਭਾਗ, ਕਿਰਨ ਸ਼ਰਮਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਲਗਾਇਆ ਗਿਆ ਹੈ।