ਕੇਂਦਰ ਸਰਕਾਰ ਵੱਲੋਂ ਕਣਕ ਦੀ ਕਟੌਤੀ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਪੰਜਾਬ ’ਚ ਰੇਲਾਂ ਜਾਮ

Punjab News

ਰਾਜਪੁਰਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਧਰਨਾ ਲਗਾਕੇ ਕੀਤਾ ਪ੍ਰਦਰਸ਼ਨ | Punjab News

ਪਟਿਆਲਾ/ਰਾਜਪੁਰਾ (ਖੁਸ਼ਵੀਰ ਸਿੰਘ ਤੂਰ/ ਅਜਯ ਕਮਲ)। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ (Punjab News) ਅੰਦਰ ਲਗਭਗ 22 ਵੱਖ-ਵੱਖ ਰੇਲਵੇ ਸਟੇਸਨਾਂ ਤੇ ਧਰਨੇ ਲਗਾ ਕੇ ਰੇਲਾਂ ਨੂੰ ਜਾਮ ਕਰ ਦਿੱਤਾ ਗਿਆ। ਇਸੇ ਦੌਰਾਨ ਕਿਸਾਨ ਜਥੇਬੰਦੀਆ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਪੈਂਦੇ ਰਾਜਪੁਰਾ ਰੇਲਵੇਂ ਸਟੇਸ਼ਨ ਤੇ ਧਰਨਾ ਲਗਾਕੇ ਰੇਲ ਮਾਰਗ ਨੂੰ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਸੰੁਗੜੀ ਅਤੇ ਬਦਰੰਗ ਹੋਈ ਕਣਕ ਤੇ ਪ੍ਰਤੀ ਕੁਇੰਟਲ ’ਚ ਕੱਟ ਲਗਾਉਣ ਦਾ ਜੋਂ ਫੁਰਮਾਨ ਜਾਰੀ ਕੀਤਾ ਗਿਆ ਹੈ, ਉਸ ਖਿਲਾਫ਼ ਕਿਸਾਨਾਂ ਵਿੱਚ ਰੋਸ ਹੈ।

ਇਹ ਵੀ ਪੜੋ: ਤਿੰਨ ਮੰਜਲਾ ਇਮਾਰਤ ਡਿੱਗੀ, ਪ੍ਰਸ਼ਾਸਨ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ

ਕਣਕ ’ਚ ਕਟੌਤੀ ਹਰਗਿੱਜ਼ ਸ਼ਹਿਣ ਨਹੀਂ ਹੋਵੇਗੀ : ਕਿਸਾਨ ਆਗੂ | Punjab News

ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ, ਦਵਿੰਦਰ ਸਿੰਘ ਪੂਨੀਆ ਅਤੇ ਹਰਬੰਸ ਸਿੰਘ ਦਦਹੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦੀ ਥਾਂ ਜਜੀਆਂ ਲਗਾਇਆ ਗਿਆ ਹੈ, ਜਿਸ ਨੂੰ ਕਿਸਾਨ ਹਰਗਿੱਜ਼ ਸਹਿਣ ਨਹੀਂ ਕਰਨਗੇ। ਰੇਲ੍ਹਾਂ ਜਾਮ ਕਰਨ ਦਾ ਇਹ ਪ੍ਰੋਗਰਾਮ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here