ਮਿਸਰ ’ਚ ਰੇਲ ਪਟਰੀ ਤੋਂ ਉੱਤਰੀ, 11 ਮੌਤਾਂ, 98 ਜ਼ਖਮੀ

ਮਿਸਰ ’ਚ ਰੇਲ ਪਟਰੀ ਤੋਂ ਉੱਤਰੀ, 11 ਮੌਤਾਂ, 98 ਜ਼ਖਮੀ

ਏਜੰਸੀ, ਕਾਹਿਰਾ। ਉੱਤਰੀ ਮਿਸਰ ’ਚ ਇੱਕ ਰੇਲ ਪਟਰੀ ਤੋਂ ਉੱਤਰਣ ਨਾਲ 11 ਜਣਿਆਂ ਦੀ ਮੌਤ ਤੇ ਹੋਰ 98 ਜਖਮੀ ਹੋ ਗਏ। ਮਿਸਰ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਅਲ ਰੇਬੀਆ ਬ੍ਰਾਡਕਾਸਟਰ ਨੇ ਦੱਸਿਆ ਕਿ ਕਾਲੁਬੀਆ ’ਚ ਇੱਕ ਰੇਲ ਮਾਨਸੌਰਾ ਸ਼ਹਿਰ ਤੋਂ ਕਾਹਿਰਾ ਵੱਲ ਜਾਂਦੇ ਸਮੇਂ ਅਚਾਨਕ ਪਟਰੀ ਤੋਂ ਉੱਤਰ ਗਈ। ਮਿਸਰ ਦੇ ਰੇਲਵੇ ਅਧਿਕਾਰੀ ਅਨੁਸਾਰ ਇਸ ਹਾਦਸੇ ’ਚ ਰੇਲ ਦੇ ਚਾਰ ਡੱਬੇ ਪਟਰੀ ਤੋਂ ਉੱਤਰੇ ਕੇ ਪਲਟ ਗਏ ਸਨ। ਮਿਸਰ ’ਚ ਹਾਲ ਦੇ ਹਫ਼ਤਿਆਂ ’ਚ ਰੇਲ ਹਾਦਸੇ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਉੱਤਰੀ ਮਿਸਰ ਦੇ ਸ਼ਾਰਕੀਆ ’ਚ ਰੇਲ ਪਟਰੀ ਤੋਂ ਉੱਤਰਣ ਨਾਲ 15 ਜਣੇ ਜਖ਼ਮੀ ਹੋ ਗਏ ਸਨ। ਪਿਛਲੇ ਮਹੀਨੇ ਉੱਤਰੀ ਸੋਹਾਗ ਪ੍ਰਾਂਤ ’ਚ ਦੋ ਰੇਲਾਂ ਦੀ ਟੱਕਰ ’ਚ 19 ਜਣਿਆਂ ਦੀ ਮੌਤ ਹੋਈ ਸੀ ਤੇ 185 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.