ਤ੍ਰਾਲ ਮੁਕਾਬਲਾ: ਸੁਰੱਖਿਆ ਬਲਾਂ ਦਾ ਅਭਿਆਨ ਫਿਰ ਸ਼ੁਰੂ

Pakistan, Again, Firing

ਸੁਰੱਖਿਆ ਬਲ ਦੇ ਜਵਾਨ ਇਲਾਕੇ ‘ਚ ਤਾਇਨਾਤ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਤ੍ਰਾਲ ਖੇਤਰ ‘ਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਅੱਤਵਾਦੀਆਂ ਖਿਲਾਫ਼ ਆਪਣਾ ਅਭਿਆਨ ਫਿਰ ਸ਼ੁਰੂ ਕਰ ਦਿੱਤਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ (ਆਰਆਰ), ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਅਤੇ ਕੇਂਦਰੀ ਰਿਜਰਵ ਬਲ (ਸੀਆਰਪੀਐਫ) ਦੇ ਜਵਾਨਾਂ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਤ੍ਰਾਲ ਦੇ ਮੀਰ ਮੁਹੱਲਾ ‘ਚ ਸੋਮਵਾਰ ਦੀ ਸ਼ਾਮ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। (Trail Encounter)

ਸੁਰੱਖਿਆ ਬਲਾਂ ਦੇ ਜਵਾਨ ਇਲਾਕੇ ‘ਚ ਵਧਣ ਲੱਗੇ, ਤਦ ਹੀ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਉਹਨਾ ਕਿਹਾ ਕਿ ਜਿਸ ਮਕਾਨ ਅੰਦਰੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ ਉਸ ਨੂੰ ਸੁਰੱਖਿਆ ਬਲਾਂ ਨੇ ਧਮਾਕੇ ਨਾਲ ਉਡਾ ਦਿੱਤਾ, ਜਿਸ ਤੋਂ ਬਾਅਦ ਮਕਾਨ ‘ਚ ਅੱਗ ਲੱਗ ਗਈ। ਸੂਤਰਾਂ ਅਨੁਸਾਰ ਦੋ ਤੋਂ ਤਿੰਨ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋ ਸਕਦੇ ਹਨ। ਅੱਤਵਾਦੀਆਂ ਦੇ ਭੱਜਣ ਦੇ ਯਤਨ ਨੂੰ ਅਸਫਲ ਕਰਨ ਲਈ ਵਾਧੂ ਸੁਰੱਖਿਆ ਬਲ ਦੇ ਜਵਾਨਾਂ ਨੂੰ ਇਲਾਕੇ ‘ਚ ਤਾਇਨਾਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here