Nashik Road Accident: ਨਾਸਿਕ ’ਚ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ

Road Accident
Jammu Road Accident: ਜੰਮੂ ’ਚ ਵੱਡਾ ਹਾਦਸਾ, ਖੱਡ ’ਚ ਡਿੱਗਿਆ ਟੈਂਪੋ ਟਰੈਵਲਰ ਵਾਹਨ, 5 ਯਾਤਰੀਆਂ ਦੀ ਮੌਤ

ਨਾਸਿਕ (ਏਜੰਸੀ)। Nashik Road Accident: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਡਿੰਡੋਰੀ ਕਸਬੇ ਦੇ ਨੇੜੇ ਵਾਪਰੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵਾਣੀ-ਡਿੰਡੋਰੀ ਸੜਕ ’ਤੇ ਇੱਕ ਨਰਸਰੀ ਦੇ ਨੇੜੇ ਘਟਨਾ ਦੀ ਸੂਚਨਾ ਰਾਤ 11.57 ਵਜੇ ਮਿਲੀ। ਇਸ ਤੋਂ ਬਾਅਦ ਪੁਲਿਸ ਤੇ ਹੋਰ ਏਜੰਸੀਆਂ ਜਲਦੀ ਨਾਲ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਦੋਵੇਂ ਵਾਹਨ ਸੜਕ ਕਿਨਾਰੇ ਇੱਕ ਨਹਿਰ ’ਚ ਡਿੱਗੇ ਹੋਏ ਮਿਲੇ। ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ’ਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Punjab News: ਹੁਣੇ-ਹੁਣੇ ਇੱਥੋਂ ਦੇ ਮੁੱਖ ਬਾਜ਼ਾਰ ’ਚ ਭਗਦੜ, ਅਚਾਨਕ ਅਨ੍ਹੇਂਵਾਹ ਗੋਲੀਬਾਰੀ