Education: ਵਿਦਿਆਰਥੀਆਂ ਦਾ ਦੁਖਾਂਤ

Education

ਤੇਲੰਗਾਨਾ ’ਚ ਬਾਰਵੀਂ ਜਮਾਤ ਵਿੱਚ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖੁਦਕੁਸ਼ੀ ਨੇ ਇੱਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਜ਼ਿੰਦਗੀ ਵਿੱਚ ਸਫਲ ਹੋਣਾ ਹੀ ਜ਼ਰੂਰੀ ਹੋ ਗਿਆ ਪਰੰਤੂ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾ ਵਿੱਚੋਂ ਹੀ ਸਫ਼ਲਤਾ ਦੀ ਪੌੜੀ ਨਿੱਕਲਦੀ ਹੈ। ਜੇਕਰ ਇੱਕ ਵਾਰ ਜ਼ਿੰਦਗੀ ਵਿੱਚ ਅਸਫਲ ਹੋ ਗਏ ਤਾਂ ਕੀ ਹੋਇਆ। ਜਿੱਤਾਂ ਅਤੇ ਹਾਰਾਂ ਜ਼ਿੰਦਗੀ ਦਾ ਹਿੱਸਾ ਹਨ ਜੋ ਨਾਲੋ-ਨਾਲ ਚੱਲਦੀਆਂ ਹਨ, ਦੁਬਾਰਾ ਫਿਰ ਆਪਣੀਆਂ ਕੀਤੀਆਂ ਗਲਤੀਆਂ ਤੋਂ ਸਿੱਖ ਕੇ ਤੇ ਸਵੈ-ਪੜਚੋਲ ਕਰਕੇ ਸਫਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। (Education)

Delhi: ਦਿੱਲੀ ’ਚ ਸਫਾਈ ਦੀ ਸਮੱਸਿਆ

ਪੜ੍ਹਾਈ ਦਾ ਦਬਾਅ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਣਾਅ ਵਿੱਚ ਲਿਆ ਦਿੰਦਾ ਹੈ ਕਿ ਉਹ ਸਿਰਫ ਜ਼ਮਾਤ ਵਿੱਚ ਮੋਹਰੀ ਬਣਨ ਦਾ ਹੀ ਸੁਪਨਾ ਲੈ ਕੇ ਚੱਲਦੇ ਹਨ ਜਦਕਿ ਹਕੀਕਤ ਇਹ ਹੈ ਕਿ ਤਿੰਨ ਘੰਟਿਆਂ ਵਿੱਚ ਤੁਸੀਂ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਨਹੀਂ ਪਛਾਣ ਸਕਦੇ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਕਮੀ ਹੈ ਕਿ ਕੋਰਸਾਂ ਰਾਹੀਂ ਮਸ਼ੀਨਾਂ ਪੈਦਾ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਜਦਕਿ ਮਨੁੱਖਤਾ ਦਿਨੋ-ਦਿਨ ਖਤਮ ਹੋ ਰਹੀ ਹੈ। ਬੱਚਿਆਂ ਦੇ ਸੁਪਨੇ ਅਤੇ ਚਾਅ ਕਿਧਰੇ ਗੁਆਚ ਹੀ ਜਾਂਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਅਤੇ ਮਨੋਰੰਜਨ ਲਈ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹਾਈ ਦੇ ਵਧ ਰਹੇ। (Education)

ਦਬਾਅ ਤੋਂ ਕੁਝ ਸਮੇਂ ਲਈ ਰਾਹਤ ਮਹਿਸੂਸ ਕਰ ਸਕਣ, ਤਰੋ-ਤਾਜਾ ਹੋ ਕੇ ਦੁਬਾਰਾ ਫਿਰ ਪੜ੍ਹਾਈ ਵੱਲ ਪਰਤਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇੱਕ ਟਾਈਮ ਟੇਬਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਉਹ ਹਰ ਕੰਮ ਨੂੰ ਸਮੇਂ ਸਿਰ ਕਰਕੇ ਸਫਲਤਾ ਪ੍ਰਾਪਤ ਕਰ ਸਕਣ। ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਮਿਲੀ ਇੱਕ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਹ ਕਥਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਭੀ ਨਾ ਗਿਰਨਾ ਕਮਾਲ ਕੀ ਬਾਤ ਨਹੀਂ ਹੈ, ਗਿਰ ਕਰ ਸੰਭਲ ਜਾਨਾ ਕਮਾਲ ਕੀ ਬਾਤ ਹੈ। (Education)

ਖੁਰਾਕ ਪਦਾਰਥਾਂ ’ਤੇ ਸ਼ਿਕੰਜਾ | Education

ਪਿਛਲੇ ਦਿਨੀਂ ਪਟਿਆਲਾ ਵਿੱਚ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਹੋਣ ਦੀ ਖਬਰ ਅਜੇ ਭੁੱਲੀ ਨਹੀਂ ਸੀ ਕਿ ਬੀਤੇ ਦਿਨੀਂ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਦੋ ਬੱਚੀਆਂ ਦੀ ਹਾਲਤ ਖਰਾਬ ਹੋ ਗਈ ਸੀ। ਹੁਣ ਜਦੋਂ ਹਾਦਸਾ ਵਾਪਰ ਚੁੱਕਾ ਹੈ ਤਾਂ ਪ੍ਰਸ਼ਾਸਨ ਦੀ ਵੀ ਅੱਖ ਖੁੱਲ੍ਹ ਚੁੱਕੀ ਹੈ, ਛਾਪੇਮਾਰੀ ਕਰਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਜਪਤ ਕਰਕੇ ਫਾਰਮੈਲਿਟੀ ਪੂਰੀ ਕੀਤੀ ਜਾ ਰਹੀ ਹੈ। ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪ੍ਰਸ਼ਾਸਨ ਉਦੋਂ ਜਾਗਦਾ ਹੈ ਜਦੋਂ ਹਾਦਸਾ ਵਾਪਰ ਚੁੱਕਿਆ ਹੁੰਦਾ ਹੈ। (Education)

ਉਸ ਤੋਂ ਪਹਿਲਾਂ ਉਹ ਕੋਈ ਪ੍ਰਵਾਹ ਨਹੀਂ ਕਰਦਾ ਇਹੀ ਕਾਰਨ ਹੈ ਕਿ ਹਾਦਸੇ ਵਾਰ-ਵਾਰ ਵਾਪਰਦੇ ਰਹਿੰਦੇ ਹਨ। ਵਸਤਾਂ ਦੀ ਖਰੀਦ ਸਮੇਂ ਜਿੱਥੇ ਵਸਤਾਂ ਦੀ ਕੀਮਤ, ਬਣਨ ਤੇ ਮਿਆਦ ਖਤਮ ਹੋਣ ਦੀ ਮਿਤੀ ਦੀ ਜਾਂਚ ਕਰਨੀ ਚਾਹੀਦੀ ਹੈ, ਉੁਥੇ ਵਿਕ੍ਰੇਤਾ ਦਾ ਵੀ ਇਹ ਫਰਜ ਬਣਦਾ ਹੈ ਕਿ ਉਹ ਲਾਲਚ ਛੱਡ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਸਮੇਂ-ਸਮੇਂ ’ਤੇ ਬਾਹਰ ਕੱਢਦਾ ਰਹੇ। ਫੂਡ ਸੇਫਟੀ ਵਿਭਾਗ ਨੂੰ ਵੀ ਸਮੇਂ-ਸਮੇਂ ’ਤੇ ਅਜਿਹੀ ਜਾਂਚ ਨਿਰੰਤਰ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸਿਆਂ ਨੂੰ ਵਾਰ-ਵਾਰ ਵਾਪਰਨ ਤੋਂ ਰੋਕਿਆ ਜਾ ਸਕੇ। (Education)