ਵਪਾਰੀ ਖੁਦਕੁਸ਼ੀ ਕਾਂਡ : ਹਲਕਾ ਜੈਤੋ ਨਾਲ ਸਬੰਧਿਤ ਕਾਂਗਰਸੀ ਆਗੂ ਸਮੇਤ 4 ਗ੍ਰਿਫ਼ਤਾਰ

ਵਪਾਰੀ ਖੁਦਕੁਸ਼ੀ ਕਾਂਡ : ਹਲਕਾ ਜੈਤੋ ਨਾਲ ਸਬੰਧਿਤ ਕਾਂਗਰਸੀ ਆਗੂ ਸਮੇਤ 4 ਗ੍ਰਿਫ਼ਤਾਰ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਗ੍ਰੀਨ ਸਿਟੀ ਫੇਜ-2 ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸ਼ਹਿਰ ਦੇ ਨਾਮੀ ਵਪਾਰੀ ਦਵਿੰਦਰ ਗਰਗ ਵੱਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਗੋਲੀ ਮਾਰਨ ਮਗਰੋਂ ਆਪ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਪੁਲਿਸ ਨੇ 9 ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਪੁਲਿਸ ਨੇ ਨਾਮਜ਼ਦ ਵਿਅਕਤੀਆਂ ‘ਚੋਂ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਗ੍ਰਿਫ਼ਤਾਰ ਵਿਅਕਤੀਆਂ ‘ਚੋਂ ਇੱਕ ਜੈਤੋ ਹਲਕੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਹੈ

ਮ੍ਰਿਤਕ ਦਵਿੰਦਰ ਗਰਗ ਦੇ ਭਰਾ ਅਸ਼ਵਨੀ ਗਰਗ ਵਾਸੀ ਪੰਚਵਟੀ ਨਗਰ ਬਠਿੰਡਾ ਨੇ ਥਾਣਾ ਕੈਂਟ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ‘ਚ ਦੱਸਿਆ ਹੈ ਕਿ ਉਸਦੇ ਭਰਾ ਦਵਿੰਦਰ ਗਰਗ ਨਾਲ ਪੈਸਿਆਂ ਦੇ ਲੈਣ-ਦੇਣ ਕਾਰਨ ਉਸਨੂੰ ਮਨਜਿੰਦਰ ਸਿੰਘ ਧਾਲੀਵਾਲ, ਰਾਜੂ ਕੋਹਨੂਰ, ਅਮਨ ਕੋਹਨੂਰ, ਬੱਬੂ ਕਾਲੜਾ, ਸੰਜੇ ਜਿੰਦਲ, ਪ੍ਰਵੀਨ ਬਾਂਸਲ, ਅਭਿਸ਼ੇਕ ਜੌਹਰੀ, ਅਸ਼ੋਕ ਕੁਮਾਰ ਵਾਸੀ ਬਠਿੰਡਾ ਤੇ ਮਨੀ ਬਾਂਸਲ ਨੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ

Two terrorists arrested with weapons and ammunition

ਅਸ਼ਵਨੀ ਗਰਗ ਨੇ ਦੱਸਿਆ ਕਿ ਇਸ ਕਾਰਨ ਉਸਦਾ ਭਰਾ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਜਿਸ ਕਾਰਨ ਉਸਨੇ ਆਪਣੀ ਪਤਨੀ ਮੀਨਾ ਗਰਗ (38), ਪੁੱਤਰ ਆਰੂਸ਼ ਗਰਗ (14) ਤੇ ਧੀ ਮੁਸਕਾਨ ਗਰਗ (10) ਨੂੰ ਮਾਰਕੇ ਆਪ ਵੀ ਖੁਦਕੁਸ਼ੀ ਕਰ ਲਈ ਪੁਲਿਸ ਨੇ ਅਸ਼ਵਨੀ ਗਰਗ ਦੇ ਬਿਆਨਾਂ ਦੇ ਆਧਾਰ ‘ਤੇ ਉਪਰੋਕਤ 9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਪੁਲਿਸ ਨੇ ਇਸ ਮਾਮਲੇ ‘ਚ ਲੋੜੀਂਦੇ ਵਿਅਕਤੀਆਂ ‘ਚੋਂ ਮਨਜਿੰਦਰ ਸਿੰਘ ਧਾਲੀਵਾਲ ਵਾਸੀ ਰੋਮਾਣਾ ਅਜੀਤ ਸਿੰਘ, ਜੋ ਵਿਧਾਨ ਸਭਾ ਹਲਕਾ ਜੈਤੋ ਦੇ ਯੂਥ ਕਾਂਗਰਸ ਦਾ ਪ੍ਰਧਾਨ ਹੈ ਤੋਂ ਇਲਾਵਾ ਪ੍ਰਵੀਨ ਬਾਂਸਲ ਤੇ ਅਸ਼ੋਕ ਕੁਮਾਰ ਵਾਸੀ ਬਠਿੰਡਾ ਅਤੇ ਮਨੀ ਬਾਂਸਲ ਵਾਸੀ ਰਾਮਾਂ ਮੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਗ੍ਰਿਫ਼ਤਾਰੀ ਦੀ ਪੁਸ਼ਟੀ ਡੀਐਸਪੀ ਸਿਟੀ ਆਸਵੰਤ ਸਿੰਘ ਵੱਲੋਂ ਕੀਤੀ ਗਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.