ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News Malerkotla Pr...

    Malerkotla Protest News: ਟਰੇਡ ਯੂਨੀਅਨਾਂ ਵੱਲੋਂ ਡੀਸੀ ਮਲੇਰਕੋਟਲਾ ਅੱਗੇ ਰੋਸ ਪ੍ਰਦਰਸ਼ਨ

    Malerkotla Protest News

    ਮੰਗਾਂ ਸਬੰਧੀ ਦਿੱਤਾ ਡੀਸੀ ਨੂੰ ਮੰਗ ਪੱਤਰ | Malerkotla Protest News

    Malerkotla Protest News: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਭਰਾਤਰੀ ਜਥੇਬੰਦੀਆਂ ਵੱਲੋਂ ਡੀਸੀ ਮਲੇਰਕੋਟਲਾ ਦੇ ਮੂਹਰੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ )ਵੱਲੋਂ ਜ਼ਿਲ੍ਹਾ ਮਲੇਰਕੋਟਲਾ ਵਿਖੇ ਵੱਡੀ ਗਿਣਤੀ ਵਿਚ ਇਕੱਠ ਹੋ ਕੇ ਆਕਾਸ਼ ਗੁਜਾਊ ਨਾਰਿਆਂ ਨਾਲ ਹੜਤਾਲ ਨੂੰ ਸਫਲ ਬਣਾਉਂਦੇ ਹੋਏ ਇਕੱਠ ਹੋਏ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿਜੌਕੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂ ਤੇ ਆਂਗਣਵਾੜੀ ਵਰਕਰਾ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਨਾਲ ਹੀ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ।

    ਇਹ ਸਰਕਾਰ ਦੀ ਨੀਤੀ ਆਈ ਸੀ.ਡੀ ਐਸ ਦੁਆਰਾ ਦਿੱਤੇ ਜਾਦੇ ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆ ਦੇ ਮੂੰਹੇ ਖੋਹਣ ਦੀ ਤਿਆਰੀ ਹੋ ਰਹੀ ਹੈ। ਪੋਸਟ ਟਰੈਕ ਦੇ ਨਾਂ ਤੇ ਫੇਸ ਆਈ.ਡੀ ਦੇ ਨਾ ਤੇ ਲਾਭਪਾਤਰੀਆਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਆਂਗਣਵਾੜੀ ਯੂਨੀਅਨ ਵੱਲੋਂ ਡੀਸੀ ਮਲੇਰਕੋਟਲਾ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।

    ਇਹ ਵੀ ਪੜ੍ਹੋ: Wushu Asian Cup: ਕੁਸ਼ਲ ਤਾਇਲ ਨੇ ਜਿੱਤਿਆ ਵੁਸ਼ੂ ਏਸ਼ੀਅਨ ਕੱਪ ’ਚ ਸੋਨ ਤਮਗਾ

    ਇਸ ਹੜਤਾਲ ਵਿੱਚ ਕਾਮਰੇਡ ਅਬਦੁੱਲ ਸਤਾਰ ਜ਼ਿਲ੍ਹਾ ਪ੍ਰਧਾਨ (ਸੀਟੂ ) ਭਰਪੂਰ ਸਿੰਘ ਬੂੱਲਾਂਪੁਰ ਜਨਰਲ ਸਕੱਤਰ ਜ਼ਿਲ੍ਹਾ ਏਟਕ ਮਾਲੇਰਕੋਟਲਾ ਅਤੇ ਸੰਗਰੂਰ, ਰਣਜੀਤ ਸਿੰਘ ਰਾਣਵਾਂ ਪ੍ਰਧਾਨ ਪ,ਸ ਸ, ਫੈਡਰੇਸ਼ਨ, ਪੰਜਾਬ, ਰਾਜਵੰਤ ਸਿੰਘ ਜਨਰਲ ਸਕੱਤਰ ਪੀ.ਐਸ .ਪੀ .ਸੀ. ਐਲ ਪੈਨਸ਼ਨ ਮੁਲਾਜਮ ਯੂਨੀਅਨ ਪੰਜਾਬ, ਗੁਰਜੰਟ ਸਿੰਘ ਪੀ .ਐਸ.ਪੀ .ਸੀ .ਐਲ ਸਰਕਲ ਦੇ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਰਾਜ਼ ਕਰ ਰਹੀ ਹੈ ਦੇਸ਼ ਅੰਦਰ ਭੁਖਮਰੀ ਬੇਰੁਜ਼ਗਾਰੀ ਵਰਗੇ ਮੁਦਿਆਂ ਬਾਰੇ ਮੋਦੀ ਸਰਕਾਰ ਕੋਈ ਗੱਲ ਨਹੀਂ ਕਰ ਰਹੀ ਇਹ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਦੇਣ ਲਈ ਗਰੀਬ ਮਜ਼ਦੂਰ ਕਿਸਾਨ ਛੋਟੇ ਵਪਾਰੀਆਂ ਨੂੰ ਕੁਚਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। Malerkotla Protest News

    Malerkotla Protest News
    ਮਲੇਰਕੋਟਲਾ: ਹੜਤਾਲ਼ ਦੌਰਾਨ ਭਰਾਤਰੀ ਜਥੇਬੰਦੀਆਂ ਅਤੇ ਡੀਸੀ ਨੂੰ ਮੰਗ ਪੱਤਰ ਦੇਣ ਮੌਕੇ ਆਂਗਨਵਾੜੀ ਵਰਕਰ।

    Malerkotla Protest News

    ਉਨ੍ਹਾਂ ਕਿਹਾ ਕਿ 44 ਲੈਬਰ ਕੋਡਾਂ ਨੂੰ ਰੱਦ ਕਰਕੇ 4 ਕੋਡ ਬਣਾਉਣ ਲਈ ਅਮਲੀ ਜਾਮਾ ਪਹਿਨਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਜਿਸ ਦੇ ਵਿਰੋਧ ਵਿਚ ਇਹ ਦੇਸ਼ ਵਿਆਪੀ ਹੜਤਾਲ ਕੀਤੀ ਗਈ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਪੰਹੁਚੇ ਆਗੂ ਕਾਮਰੇਡ ਮੁਹੰਮਦ ਸਤਾਰ,ਕਾਂ ਰਛਪਾਲ ਸਿੰਘ ਦੋਵੇਂ ਤਹਿਸੀਲ ਸਕੱਤਰ ,ਮੁਹੰਮਦ ਹਲੀਮ, ਗੁਰਮੁਖ ਸਿੰਘ, ਨਿਰਮਲ ਸਿੰਘ, ਹਰਮੀਤ ਸਿੰਘ ਮੁਹਾਣੇ, ਹਰਮੀਤ ਸਿੰਘ ਬਾਗੜੀਆਂ,ਕਾਂ ਪ੍ਰਦੁਮਣ ਸਿੰਘ ਬਾਗੜੀਆਂ,ਚਰਨ ਸਿੰਘ ਭੱਟੀਆਂ, ਨਰਿੰਦਰ ਕੁਮਾਰ ਪ੍ਰਧਾਨ, ਗੁਰਿੰਦਰ ਸਿੰਘ , ਬੇਅੰਤ ਸਿੰਘ, ਨਰੰਗ ਸਿੰਘ, ਰਾਜਵੰਤ ਸਿੰਘ ਹਰਬੰਸ ਸਿੰਘ,ਚਮਕੌਰ ਸਿੰਘ ਮੁਹਾਰਾਂ,ਦਿਨੇਸ ਭਾਰਤਵਾਜ, ਬਲਜੀਤ ਸਿੰਘ ਖੂਰਦ,ਅਲੀ ਮਹੁੰਮਦ ਬੁਰਜ, ਸਰਬਜੀਤ ਸਿੰਘ ਪਟੋਲਾ ਅਤੇ ਗੁਲਜਾਰ ਖਾਂ ਨਾਰੋਮਾਜਰਾ ਰੁਪਿੰਦਰਜੀਤ ਕੌਰ ਹਥੋਆ, ਸਬੀਨਾ, ਰਵਨੀਤ ਕੌਰ, ਕਿਰਨਜੀਤ ਕੌਰ, ਪ੍ਰਵੀਨ, ਸਰਵਜੀਤ ਕੌਰ ਸੁਦਾਗਰ ਅਲੀ,ਕਾਮਰੇਡ ਮੁਹੰਮਦ ਸਲੀਮ ਆਦਿ ਆਗੂ ਸ਼ਾਮਿਲ ਹੋਏ।