ਟੋਕੀਓ ਸਜ-ਧਜ ਕੇ ਤਿਆਰ : ਉਤਸ਼ਾਹ ਦੀ ਕਮੀ ਦਰਮਿਆਨ ਸ਼ੁਰੂ ਹੋਵੇਗਾ ‘ਟੋਕੀਓ ਓਲੰਪਿਕ’

ਉਦਘਾਟਨ ਸਮਾਰੋਹ ’ਚ ਹਿੱਸਾ ਲੈਣਗੇ 28 ਭਾਰਤੀ

  • ਭਾਰਤੀ ਝੰਡਾ ਬਰਦਾਰ ਹੋਣਗੇ ਹਾਕੀ ਕਪਤਾਨ ਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਮੈਰੀਕਾਮ
  • ਓਪਨਿੰਗ ਸੈਰੇਮਨੀ ਦੀ ਸ਼ੁਰੂਆਤ ਭਾਰੂੀ ਸਮੇਂ ਅਨੁਸਾਰ ਅੱਜ ਸ਼ਾਮ 4:30 ਵਜੇ ਤੋਂ

ਏਜੰਸੀ ਟੋਕੀਓ। ਲੰਮੀ ਉਡੀਕ ਤੋਂ ਬਾਅਦ ਟੋਕੀਓ ਓਲੰਪਿਕ ਦੀ ਸ਼ੁਰੂਆਤ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਖੇਡ ਦਾ ਮਹਾਕੁੰਭ ਕਹੇ ਜਾਣ ਵਾਲੇ ਇਸ ਟੂਰਨਾਮੈਂਟ ’ਚ 11 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਤਮਗੇ ਲਈ ਜ਼ੋਰ-ਅਜਮਾਈਸ਼ ਕਰਨਗੇ ਟੋਕੀਓ ਓਲੰਪਿਕ ਉਦਘਾਟਨ ਸਮਾਰੋਹ ’ਚ ਜ਼ਿਆਦਾ ਤੋਂ ਜ਼ਿਆਦਾ 28 ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਣਗੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਧਰੁਵ ਬੱਤਰਾ ਨੇ ਇਹ ਜਾਣਕਾਰੀ ਦਿੱਤੀ ਬੱਤਰਾ ਮੁਤਾਬਕ 23 ਜੁਲਾਈ ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ’ਚ ਹਾਕੀ ’ਤੋਂ 1, ਮੁੱਕੇਬਾਜ਼ੀ ਤੋਂ 8, ਟੈਬਲ ਟੈਨਿਸ ਤੋਂ 4, ਰੋਵਿੰਗ ਤੋਂ 2, ਜਿਮਨਾਸਟਿਕ ਤੋਂ 1, ਤੈਰਾਕੀ ਤੋਂ 1, ਨੌਕਾਇਨ ਤੋਂ 4, ਤਲਵਾਰਬਾਜ਼ੀ ਤੋਂ 1 ਖਿਡਾਰੀ ਹੋਵੇਗਾ ਜਦੋਂਕਿ 6 ਅਧਿਕਾਰੀਆਂ ਨੂੰ ਵੀ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

ਉਂਜ ਤਾਂ ਹਾਕੀ ਖਿਡਾਰੀ ਉਦਘਾਟਨ ਸਮਾਰੋਹ ’ਚ ਹਿੱਸਾ ਨਹੀਂ ਲੈਣਗੇ ਪਰ ਕਿਉਂਕਿ ਪੁਰਸ਼ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਝੰਡਾ ਬਰਦਾਰ ਹਨ, ਲਿਹਾਜਾ ਉਹ ਇਸ ’ਚ ਹਿੱਸਾ ਲੈਣਗੇ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਵੀ ਝੰਡਾ ਬਰਦਾਰ ਹਨ ਅਤੇ ਉਹ ਵੀ ਇਸ ਸਮਾਰੋਹ ’ਚ ਹਿੱਸਾ ਲੈਣਗੇ ਉਦਘਾਟਨ ਸਮਾਰੋਹ ’ਚ ਤੀਰਅੰਦਾਜ਼ੀ, ਜੂਡੋ, ਬੈਡਮਿੰਟਨ, ਭਾਰਤੋਲਕ, ਟੈਨਿਸ, ਹਾਕੀ (ਮਹਿਲਾ ਅਤੇ ਪੁਰਸ਼) ਅਤੇ ਸ਼ੂਟਿੰਗ ਨਾਲ ਜੁੜੇ ਖਿਡਾਰੀ ਸ਼ਾਮਲ ਨਹੀਂ ਹੋਣਗੇ ਆਈਓਏ ਮੁਤਾਬਕ ਕਿਉਂਕਿ ਇਨ੍ਹਾਂ ਖੇਡਾਂ ਨਾਲ ਜੁੜੇ ਖਿਡਾਰੀਆਂ ਦੇ ਮੈਚ 23 ਨੂੰ ਜਾਂ 24 ਨੂੰ ਹਨ ਅਤੇ ਇਸ ਲਈ ਉਨ੍ਹਾਂ ਨੂੰ ਤਿਆਰੀ ਕਰਨੀ ਪਵੇਗੀ ਲਿਹਾਜਾ ਇਨ੍ਹਾਂ ਨੂੰ ਉਦਘਾਟਨ ਸਮਾਰੋਹ ਤੋਂ ਅਲੱਗ ਰੱਖਿਆ ਗਿਆ ਉਦਘਾਟਨ ਸਮਾਰੋਹ ਦਾ ਮਾਰਚ ਪਾਸਟ ਜਪਾਨੀ ਵਰਣਮਾਲਾ ਅਨੁਸਾਰ ਹੋਵੇਗਾ ਅਤੇ ਲਿਹਾਜ ਨਾਲ ਭਾਰਤ ਦਾ ਨੰਬਰ 21ਵਾਂ ਹੋਵੇਗਾ ਟੋਕੀਓ ਓਲੰਪਿਕ 2021 ਦੀ ਓਪਨਿੰਗ ਸੈਰੇਮਨੀ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ 23 ਜੁਲਾਈ ਨੂੰ ਸ਼ਾਮ 4:30 ਵਜੇ ਤੋਂ ਹੋਵੇਗੀ ਲਾਈਵ ਟੈਲੀਕਾਸਟ ਸੋਨੀ ਨੈਟਵਰਕ ’ਤੇ ਅਤੇ ਜੀਓ ਟੀਵੀ ’ਤੇ ਵੇਖ ਸਕੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ