ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਅੱਜ ਇਨ੍ਹਾਂ ਜ਼ਿ...

    ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਹੈ ਮੀਂਹ ਦਾ ਅਲਰਟ, ਗਰਮੀ ਤੇੇ ਹੁੰਮਸ ਤੋਂ ਪਰੇਸ਼ਾਨ ਲੋਕ

    Punjab Weather Update

    ਅੱਜ ਪੰਜਾਬ ’ਚ ਪਵੇਗਾ ਭਾਰੀ ਮੀਂਹ!

    • 15 ਜ਼ਿਲ੍ਹਿਆਂ ’ਚ ਹੈ ਭਾਰੀ ਮੀਂਹ ਦਾ ਅਲਰਟ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਭਾਵ ਬੁੱਧਵਾਰ ਨੂੰ ਪੰਜਾਬ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਹੈ, ਮੌਸਮ ਵਿਭਾਗ ਨੇ ਇੱਕ ਜ਼ਿਲ੍ਹੇ ’ਚ ਆਰੇਂਜ ਅਲਰਟ ਤੇ ਹੋਰ 14 ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ, ਹਾਲਾਂਕਿ, ਮਾਨਸੂਨ ਕਾਫੀ ਹੌਲਾ ਪੈ ਗਿਆ ਹੈ, ਅਲਰਟ ਤੋਂ ਬਾਅਦ ਵੀ ਮੀਂਹ ਨਹੀਂ ਪੈ ਰਿਹਾ ਹੈ, ਜਿਸ ਕਰਕੇ ਗਰਮੀ ਤੇ ਹੁੰਮਸ ਤੋਂ ਲੋਕ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ। ਜਦਕਿ ਸੂਬੇ ਦੇ ਔਸਤ ਜ਼ਿਆਦਾਤਰ ਤਾਪਮਾਨ ’ਚ -0.2 ਡਿਗਰੀ ਦੀ ਗਿਰਾਵਟ ਵੀ ਦਰਜ਼ ਕੀਤੀ ਗਈ ਹੈ, ਨਾਲ ਹੀ ਇਹ ਆਮ ਤਾਪਮਾਨ ਦੇ ਕਰੀਬ ਆ ਗਿਆ ਹੈ, ਸੂਬੇ ’ਚ ਸਭ ਤੋ ਜ਼ਿਆਦਾ ਤਾਪਮਾਨ ਬਠਿੰਡੇ ’ਚ 39.6 ਡਿਗਰੀ ਦਰਜ਼ ਕੀਤਾ ਗਿਆ, ਪਰ ਹੁਣ ਮੌਸਮ ਬਦਲੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਤੇ ਤਰਨਤਾਰਨ ’ਚ ਸਵੇਰੇ 10 ਵਜੇ ਤੱਕ ਮੱਧਮ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਇਸ ਵਿਚਕਾਰ 30 ਤੋਂ 40 ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। Punjab Weather Update

    Read This : Punjab Weather Update: ਮੌਸਮ ਵਿਭਾਗ ਦਾ ਅਲਰਟ, ਮੁੜ ਹੋਵੇਗੀ ਭਾਰੀ ਬਾਰਿਸ਼, ਕਿਸਾਨਾਂ ਦੀ ਵਧੀ ਚਿੰਤਾ

    ਇਹ ਜ਼ਿਲ੍ਹਿਆਂ ’ਚ ਹੈ ਅਲਰਟ ਜਾਰੀ | Punjab Weather Update

    ਮੌਸਮ ਵਿਭਾਗ ਮੁਤਾਬਕ, ਹਿਮਾਚਲ ਪ੍ਰਦੇਸ਼ ਨਾਲ ਲਗਦੇ ਪਠਾਨਕੋਟ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ’ਚ ਜ਼ਿਲ੍ਹੇ ਲਈ ਆਰੇਂਜ ਅਲਰਟ ਹੈ, ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਤੇ ਮੋਹਾਲੀ ’ਚ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੁਲਾਈ ਦਾ ਮਹੀਨਾ ਖਤਮ ਹੋਣ ਤੱਕ ਹੈ, ਪਰ ਇਸ ਦੇ ਬਾਵਜੂਦ ਉਹ ਹਿਸਾਬ ਨਾਲ ਮੀਂਹ ਨਹੀਂ ਪੈ ਰਿਹਾ ਹੈ, ਸਾਰੇ ਜ਼ਿਲ੍ਹਿਆਂ ’ਚ ਘੱਟ ਮੀਂਹ ਪਿਆ ਹੈ, ਇਸ ਦੇ ਨਾਲ ਹੀ 1 ਜੂਨ ਤੋਂ ਲੈ ਕੇ ਹੁਣ ਤੱਕ ਸੂਬੇ ’ਚ 49 ਫੀਸਦੀ ਘੱਟ ਮੀਂਹ ਪਿਆ ਹੈ, ਪਠਾਨਕੋਟ, ਤਰਨਤਾਰਨ, ਮਾਨਸਾ ਤੇ ਸੰਗਰੂਰ ’ਚ ਆਮ ਵਾਂਗ ਮੀਂਹ ਪਿਆ ਹੈ। Punjab Weather Update

    LEAVE A REPLY

    Please enter your comment!
    Please enter your name here