ਨੀਦਰਲੈਂਡ ਨੂੰ ਹਰ ਹਾਲ ’ਚ ਹਰਾਉਣਾ ਜ਼ਰੂਰੀ | ENG Vs NED
ਆਈਸੀਸੀ ਵਿਸ਼ਵ ਕੱਪ 2023 ’ਚ ਇੰਗਲੈਂਡ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਖਰਾਬ ਰਿਹਾ ਹੈ, ਉਹ ਦੀ ਹਾਲਤ ਇਹ ਹੈ ਕਿ ਇੰਗਲੈਂਡ ਦੀ ਟੀਮ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਸਥਾਨ ’ਤੇ ਹੈ, ਉਸ ਨੇ ਇਸ ਵਿਸ਼ਵ ਕੱਪ ’ਚ ਹੁਣ ਤੱਕ 7 ਮੈਚ ਖੇਡੇ ਹਨ, ਅਤੇ ਸਿਰਫ ਇੱਕ ਹੀ ਮੈਚ ’ਚ ਉਸ ਨੂੰ ਜਿੱਤ ਮਿਲੀ ਹੈ, ਉਸ ਨੇ ਆਪਣੇ 6 ਮੁਕਾਬਲੇ ਹਾਰੇ ਹਨ। ਇਸ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਉਹ ਟੂਰਨਾਮੈਂਟ ਤੋਂ ਤਾਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਜੇਕਰ ਉਹ ਅੱਜ ਵਾਲਾ ਮੁਕਾਬਲਾ ਜਿਹੜਾ ਨੀਦਰਲੈਂਡ ਖਿਲਾਫ ਖੇਡਿਆ ਜਾਣਾ ਹੈ, ਉਸ ’ਚ ਵੀ ਹਾਰ ਜਾਂਦੀ ਹੈ ਤਾਂ ਉਹ 2025 ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਵੀ ਬਾਹਰ ਹੋ ਜਾਵੇਗੀ। (ENG Vs NED)
ਇਹ ਵੀ ਪੜ੍ਹੋ : ਪੰਜਾਬ ’ਚ ਖੌਫਨਾਕ ਵਾਰਦਾਤ, ਇੱਕ ਹੀ ਪਰਿਵਾਰ ਦੇ 3 ਜੀਆਂ ਦਾ ਬੇਰਹਿਮੀ ਨਾਲ ਕਤਲ
ਉਹ ਉਸ ’ਚ ਵੀ ਕੁਆਲੀਫਾਈ ਨਹੀਂ ਕਰ ਸਕੇਗੀ। ਦਰਅਸਲ ਇਸ ਵਿਸ਼ਵ ਕੱਪ 2023 ਤੋਂ ਬਾਅਦ ਜੋ ਟੀਮਾਂ ਇਸ ਵਿਸ਼ਵ ਕੱਪ ਦੀ ਅੰਕ ਸੂਚੀ ’ਚ ਟਾਪ-7 ’ਤੇ ਰਹਿਣਗੀਆਂ, ਉਨ੍ਹਾਂ ਨੂੰ ਹੀ ਚੈਂਪੀਅਨਜ਼ ਟਰਾਫੀ ਦੀ ਟਿਕਟ ਦਿੱਤੀ ਜਾਣੀ ਹੈ। ਇਹ ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਖੇਡੀ ਜਾਵੇਗੀ। ਪਾਕਿਸਤਾਨ ਦਾ ਤਾਂ ਇਸ ਚੈਂਪੀਅਨਜ਼ ਟਰਾਫੀ ’ਚ ਕੁਆਲੀਫੀਕੇਸ਼ਨ ਤੈਅ ਹੀ ਹੈ। ਅਜਿਹੇ ’ਚ ਇੰਗਲੈਂਡ ਦੀ ਟੀਮ ਨੂੰ ਇਸ ਚੈਂਪੀਅਨਜ਼ ਟਰਾਫੀ ’ਚ ਕੁਆਲੀਫਾਈ ਕਰਨ ਲਈ ਅੰਕ ਸੂਚੀ ’ਚ ਅੱਠਵੇਂ ਸਥਾਨ ’ਤੇ ਰਹਿਣਾ ਜ਼ਰੂਰੀ ਹੈ। ਇੰਗਲੈਂਡ ਦੀ ਟੀਮ ਨੂੰ ਇਹ ਅੱਠਵਾਂ ਸਥਾਨ ਹਾਸਲ ਕਰਨਾ ਵੀ ਕੋਈ ਚੁਣੌਤੀ ਤੋਂ ਘੱਟ ਨਹੀਂ ਹੈ। (ENG Vs NED)
ਇੰਗਲੈਂਡ ਨੂੰ ਇਹ ਦੋਵੇਂ ਮੈਚ ਜਿੱਤਣੇ ਜ਼ਰੂਰੀ | ENG Vs NED
ਹੁਣ ਇੰਗਲੈਂਡ ਦੀ ਟੀਮ ਦੇ ਇਸ ਵਿਸ਼ਵ ਕੱਪ ’ਚ ਸਿਰਫ ਦੋ ਮੈਚ ਬਾਕੀ ਹਨ। ਜੇਕਰ ਉਹ ਇਹ ਦੋਵੇਂ ਮੈਚ ਚੰਗੇ ਫਰਕ ਨਾਲ ਜਿੱਤ ਜਾਂਦਾ ਹੈ ਤਾਂ ਉਸ ਦੀ ਚੈਂਪੀਅਨਜ ਟਰਾਫੀ ’ਚ ਜਗ੍ਹਾ ਪੱਕੀ ਹੋ ਜਾਵੇਗੀ ਪਰ ਜੇਕਰ ਉਹ ਇਹ ਮੈਚ ਕਰੀਬੀ ਫਰਕ ਨਾਲ ਜਿੱਤ ਜਾਂਦੀ ਹੈ ਤਾਂ ਉਸ ਨੂੰ ਦੁਆ ਕਰਨੀ ਪਵੇਗੀ ਕਿ ਬੰਗਲਾਦੇਸ, ਸ਼੍ਰੀਲੰਕਾ ਅਤੇ ਨੀਦਰਲੈਂਡ ਵਿੱਚੋਂ ਕੋਈ ਵੀ ਦੋ ਟੀਮਾਂ ਜਾਂ ਤਾਂ ਆਪਣਾ ਆਖਿਰੀ ਮੁਕਾਬਲਾ ਹਾਰ ਜਾਣ ਜਾਂ ਜਿੱਤਣ ਦੀ ਸਥਿਤੀ ’ਚ ਉਨ੍ਹਾਂ ਦਾ ਨੈਟ ਰਨ ਰੇਟ ਇੰਗਲੈਂਡ ਤੋਂ ਘੱਟ ਹੋਵੇ। (ENG Vs NED)
ਜੇਕਰ ਅੱਜ ਹਾਰੇ ਤਾਂ ਚੈਂਪੀਅਨਜ਼ ਟਰਾਫੀ ਖੇਡਣਾ ਬੇਹੱਦ ਮੁਸ਼ਿਕਲ | ENG Vs NED
ਇਸ ਦੇ ਨਾਲ ਹੀ ਜੇਕਰ ਇੰਗਲੈਂਡ ਆਪਣੇ ਆਖਰੀ ਦੋ ਬਚੇ ਹੋਏ ਮੈਚਾਂ ’ਚੋਂ ਇੱਕ ਮੈਚ ਵੀ ਹਾਰ ਜਾਂਦਾ ਹੈ ਤਾਂ ਉਸ ਲਈ ਚੈਂਪੀਅਨਜ ਟਰਾਫੀ ’ਚ ਕੁਆਲੀਫਾਈ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਖਾਸ ਤੌਰ ’ਤੇ ਜੇਕਰ ਇਹ ਅੱਜ ਦਾ ਮੈਚ ਨੀਦਰਲੈਂਡ ਦੇ ਖਿਲਾਫ ਹਾਰਦੇ ਹਨ ਤਾਂ ਉਨ੍ਹਾਂ ਨੂੰ ਮੁਸ਼ਕਲ ਹੋ ਜਾਵੇਗੀ। (ENG Vs NED)
ਅਜਿਹੇ ’ਚ ਉਸ ਨੂੰ ਪਿਛਲੇ ਮੈਚਾਂ ’ਚ ਦੋਵੇਂ ਟੀਮਾਂ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀ ਹਾਰ ਲਈ ਦੁਆ ਕਰਨੀ ਪਵੇਗੀ। ਇਸ ਦੇ ਨਾਲ ਹੀ ਉਸ ਨੂੰ ਇਹ ਦੁਆ ਵੀ ਕਰਨੀ ਪਵੇਗੀ ਕਿ ਇਨ੍ਹਾਂ ਦੋਵਾਂ ਟੀਮਾਂ ਦੀ ਨੈੱਟ ਰਨ ਰੇਟ ਇਸ ਤੋਂ ਘੱਟ ਰਹੇ। ਕੁੱਲ ਮਿਲਾ ਕੇ ਅੱਜ ਦੇ ਮੈਚ ’ਚ ਜਿੱਤ ਇੰਗਲੈਂਡ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਉਹ ਅੱਜ ਵਾਲਾ ਮੈਚ ਵੀ ਹਾਰ ਜਾਂਦੇ ਹਨ ਤਾਂ ਚੈਂਪੀਅਨਸ ਟਰਾਫੀ 2025 ’ਚ ਉਨ੍ਹਾਂ ਦੀ ਐਂਟਰੀ ਦੀ ਸੰਭਾਵਨਾ ਲਗਭਗ ਖਤਮ ਹੋ ਜਾਵੇਗੀ। (ENG Vs NED)