Central Jail Ferozepur: ਕੇਂਦਰੀ ਜੇਲ੍ਹ ’ਚੋਂ ਤੰਬਾਕੂ ਪਦਾਰਥ ਤੇ 6 ਮੋਬਾਇਲ ਬਰਾਮਦ

Ferozepur News

Central Jail Ferozepur: (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵਿੱਚ ਤਲਾਸ਼ੀ ਦੌਰਾਨ 945 ਕੈਪਸੂਲ ਬਿਨ੍ਹਾਂ ਮਾਰਕਾ, 10 ਚਾਰਜਰ ਵਾਇਰ, 3 ਚਾਰਜਰ ਅਡਾਪਟਰ, 16 ਪੂੜੀਆਂ ਜਰਦਾ ਅਤੇ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਨੇ 4 ਹਵਾਲਾਤੀਆਂ, 1 ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Shambhu Border: ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਪੁੱਜਣਾ ਜਾਰੀ, ਹੋਵੇਗਾ ਵੱਡਾ ਇਕੱਠ

ਇਸ ਤੋਂ ਇਲਾਵਾ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਹਵਾਲਾਤੀ ਗੁਰਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮ ਨਗਰ ਢੋਲਾ ਭੈਣੀ, ਫਾਜ਼ਿਲਕਾ, ਹਵਾਲਾਤੀ ਜਸਵਿੰਦਰ ਸਿੰਘ ਪੁੱਤਰ ਸੋਨਾ ਸਿੰਘ ਬਸਤੀ ਘੁਮਿਆਰਾ ਵਾਲੀ ਜਲਾਲਾਬਾਦ, ਕੈਦੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਮੋਹਨ ਕੇ ਹਿਠਾੜ, ਹਵਾਲਾਤੀ ਰਾਜਾ ਉਰਫ ਲਾਡੀ ਪੁੱਤਰ ਰੋਸ਼ਨ ਵਾਸੀ ਬਸਤੀ ਗੁਰੂ ਕਰਮ ਸਿੰਘ, ਗੁਰੂਹਰਸਹਾਏ ਅਤੇ ਹਵਾਲਾਤੀ ਦੇਵੀ ਲਾਲ ਪੁੱਤਰ ਮਦਨਾ ਰਾਮ ਵਾਸੀ ਕਾਸ਼ਤੀ ਥਾਣਾ ਖੇਡਪਾ ਜੋਧਪੁਰ, ਰਾਜਸਥਾਨ ਕੋਲੋਂ 6 ਮੋਬਾਇਲ ਫੋਨ ਬਰਾਮਦ ਹੋਏ ਹਨ। Central Jail Ferozepur

LEAVE A REPLY

Please enter your comment!
Please enter your name here