ਵਿਆਹ ਵਾਲੇ ਦਿਨ ਨਵ-ਵਿਆਹਿਆ ਜੋੜਾ ਲਵੇਗਾ ਛੋਟਾ ਪਰਿਵਾਰ ਰੱਖਣ ਦਾ ਪ੍ਰਣ ; ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’
- ਤਿੰਨ ਨਵ-ਵਿਆਹੇ ਜੋੜਿਆਂ ਨੇ ਲਿਆ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਪ੍ਰਣ
- ਆਨਲਾਈਨ ਗੁਰੂਕੁਲ ਰਾਹੀਂ ਕਰੋੜਾਂ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮੁਹਿੰਮ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਕੀਤਾ ਪ੍ਰਣ
- ਸਾਰੇ ਪਵਿੱਤਰ ਗ੍ਰੰਥਾਂ ਅਤੇ ਧਰਮਾਂ ’ਚ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਬੱਚੇ 5, 10, 15, 20 ਪੈਦਾ ਕਰੋ ਸੰਯਮ ਦਾ ਜ਼ਿਕਰ ਮਿਲਦਾ ਹੈ, ਸੰਤੋਸ਼ ਧੰਨ ਹੋਣਾ ਚਾਹੀਦਾ ਹੈ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਭੁੱਖਮਰੀ, ਬੇਰੁਜਗਾਰੀ ਤੇ ਕਈ ਹੋਰ ਸਮੱਸਿਆਵਾਂ ਦੀ ਜੜ੍ਹ ਅਬਾਦੀ ’ਚ ਭਾਰੀ ਵਾਧੇ ਨੂੰ ਰੋਕਣ ਲਈ ਅੱਜ ਇੱਕ ਹੋਰ ਇਤਿਹਾਸਕ ਪਹਿਲ ਕੀਤੀ ਹੈ। ਆਪ ਜੀ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਨਵ ਵਿਆਹੇ ਜੋੜਿਆਂ ਨੂੰ ਵਿਆਹ ਦੇ ਮੌਕੇ ਹੀ ਪਰਿਵਾਰ ਛੋਟਾ ਰੱਖਣ ਲਈ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਲਿਖਤੀ ਸੰਕਲਪ ਲੈਣ ਦੀ ਮੁਹਿੰਮ ਚਲਾਈ ਮੌਕੇ ’ਤੇ ਹੀ ਤਿੰਨ ਨਵ-ਵਿਆਹੇ ਜੋੜਿਆਂ ਨੇ ਇਹ ਸੰਕਲਪ ਲੈ ਕੇ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ।
ਪੂਜਨੀਕ ਗੁਰੂ ਜੀ ਨੇ ਆਨਲਾਈਨ ਬੈਠੀ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਵੀ ਇਸ ਮੁਹਿੰਮ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਦਿੱਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਹੈ, ਮਰਜੀ ਦਾ ਮਾਲਕ ਬਣਾਇਆ ਹੈ ਚੌਰਾਸੀ ਲੱਖ ਸਰੀਰ, ਜੂਨੀਆਂ ਸਾਡੇ ਧਰਮਾਂ ’ਚ ਦੱਸੀਆਂ ਗਈਆਂ ਹਨ, ਜਿਸ ਵਿੱਚ ਬਨਸਪਤੀ ਹੈ, ਕੀੜੇ-ਮਕੌੜੇ ਹਨ, ਪੰਛੀ ਹਨ, ਜਾਨਵਰ ਹਨ ਅਤੇ ਇਨਸਾਨ ਗੰਧਰਵ, ਦੇਵਤਾ ਵੱਖ ਤੋਂ ਉਨ੍ਹਾਂ ਦੀ ਚਰਚਾ ਵੀ ਹੁੰਦੀ ਹੈ।
ਸਰਵਸਰੇਸ਼ਠ ਮਨੁੱਖ ਨੂੰ ਕਿਹਾ ਗਿਆ, ਸਰਵਉਤਮ, ਖੁਦਮੁਖਤਿਆਰ ਅਤੇ ਮੁਖੀਆ ਜਾਂ ਸਰਦਾਰ ਜੂਨ ਸਭ ਤੋਂ ਜਬਰਦਸਤ ਸਰੀਰ ਪ੍ਰਭੂ-ਪਰਮਾਤਮਾ ਨੇ ਇਨਸਾਨ ਦਾ ਬਣਾਇਆ ਇਸ ਦਾ ਦਿਮਾਗ ਬਾਕੀ ਸਭ ਜੀਵਾਂ ਤੋਂ ਬਹੁਤ ਹੀ ਜ਼ਿਆਦਾ ਹੈ ਅਤੇ ਅੱਜ ਆਦਮੀ ਇਸ ਤੋਂ 10 ਤੋਂ 15 ਫੀਸਦੀ ਹਿੱਸਾ ਹੀ ਕੰਮ ’ਚ ਲੈਂਦਾ ਹੈ ਅਤੇ ਉਸ ਨਾਲ ਹੀ ਸੁਪਰ ਕੰਪਿਊਟਰ ਬਣ ਗਏ, ਬਹੁਤ ਕੁਝ ਬਣਿਆ ਪਰ ਸਿਰਫ਼ 10-15 ਫੀਸਦੀ ਵਰਤੋਂ ਕਰਨ ਨਾਲ ਪਰ ਜਦੋਂ ਹਰ ਚੀਜ਼ ਲਈ ਦਿਮਾਗ ਦੀ ਵਰਤੋਂ ਕਰਦੇ ਹਾਂ ਤਾਂ ਫਿਰ ਜਨਸੰਖਿਆ ਜੋ ਵਧ ਰਹੀ ਹੈ, ਪਾਣੀ ਦੀ ਘਾਟ ਆ ਰਹੀ ਹੈ, ਇਸ ਦੇ ਲਈ ਇਨਸਾਨ ਕਿਉ ਨਹੀਂ ਸੋਚਦਾ? ਕਈ ਕਹਿ ਦਿੰਦੇ ਹਨ ਕਿ ਜੀ ਭਗਵਾਨ ਦਿੰਦਾ ਹੈ, ਇਹ ਤਾਂ ਭਗਵਾਨ ਦਾ ਲਿਖਿਆ ਹੋਇਆ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ, ਇਸ ਲਈ ਬੱਚੇ ਆਉਦੇ-ਜਾਂਦੇ ਹਨ ਭਗਵਾਨ ਨੇ ਤੁਹਾਨੂੰ ਖੁਦਮੁਖਤਿਆਰ ਬਣਾਇਆ ਹੈ, ਉਸ ਪਰਮ ਪਿਤਾ ਪਰਮਾਤਮਾ ਨੇ ਤੁਹਾਨੂੰ ਮਰਜੀ ਦਾ ਮਾਲਕ ਬਣਾਇਆ ਹੈ,
ਕੁਝ ਹੱਦ ਤੱਕ ਤੁਸੀਂ ਨਵੇਂ ਕਰਮ ਕਰ ਸਕਦੇ ਹੋ, ਉਹ ਤੁਹਾਡੇ ਹੱਥ ’ਚ ਹੈ ਚੰਗੇ ਕਰੋ ਜਾਂ ਬੁਰੇ ਬੁਰੇ ਕਰਮ ਕਰਕੇ ਤੁਸੀਂ ਰਾਖਸ਼, ਸ਼ੈਤਾਨ ਤੋਂ ਵੀ ਟੱਪ ਸਕਦੇ ਹੋ ਅਤੇ ਚੰਗੇ ਕਰਮ ਕਰਕੇ ਤੁਸੀਂ ਪਰਮ ਪਿਤਾ ਪਰਮਾਤਮਾ ਨੂੰ ਵੀ ਪਾ ਸਕਦੇ ਹੋ ਤਾਂ ਉਸ ਖੁਦਮੁਖਤਿਆਰੀ ਦਾ ਫਾਇਦਾ ਉਠਾਉਦੇ ਹੋਏ ਤੁਸੀਂ ਉਸ ਦੀਆਂ ਦਿੱਤੀਆਂ ਹੋਈਆਂ ਕੁਦਰਤ ਦੀਆਂ ਚੀਜ਼ਾਂ ਦਾ ਵਿਨਾਸ਼ ਨਾ ਕਰੋ।
ਪਹਿਲੇ ਦਿਨ ਇਨ੍ਹਾਂ ਨਵ-ਵਿਆਹੇ ਜੋੜਿਆਂ ਨੇ ਲਿਆ ਸੰਕਲਪ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਨਸੰਖਿਆ ਵਿਸਫੋਟ ਤੋਂ ਦੇਸ਼ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ’ਚ ਆਹੂਤੀ ਪਾਉਦਿਆਂ ਤਿੰਨ ਨਵ ਵਿਆਹੇ ਜੋੜਿਆਂ ਨੇ ਸੰਕਲਪ ਲਿਆ ਕਿ ਉਹ ਆਪਣਾ ਇੱਕ ਬੱਚਾ ਪੈਦਾ ਕਰਨਗੇ ਜਾਂ ਸਿਰਫ਼ ਦੋ। ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਸ਼ਨਿੱਚਰਵਾਰ ਨੂੰ?ਸਾਹਿਲ ਇੰਸਾਂ ਪੁੱਤਰ ਗਿਰਧਾਰੀ ਲਾਲ ਨਿਵਾਸੀ ਪ੍ਰੀਤ ਨਗਰ (ਸਰਸਾ) ਤੇ ਮੁਸਕਾਨ ਇੰਸਾਂ ਪੁੱਤਰੀ ਰਾਮਨਰਾਇਣ ਇੰਸਾਂ ਨਿਵਾਸੀ ਗਾਂਧੀ ਨਗਰ ਦਿੱਲੀ, ਨਵਨੀਤ ਇੰਸਾਂ ਪੁੱਤਰ ਸੁੱਖਮੰਦਰ ਸਿੰਘ ਇੰਸਾਂ ਨਿਵਾਸੀ ਲੁਧਿਆਣਾ ਤੇ ਸਿਮਰਨ ਇੰਸਾਂ ਪੁੱਤਰੀ ਗੁਰਮੀਤ ਸਿੰਘ ਇੰਸਾਂ ਨਿਵਾਸੀ ਢਾਬਾਂ ਲੁਧਿਆਣਾ ਅਤੇ ਸਤਨਾਮ ਇੰਸਾਂ ਪੁੱਤਰ ਸ਼ੁਬੇਗ ਇੰਸਾਂ ਨਿਵਾਸੀ ਢੱਢਰੀਆਂ ਜ਼ਿਲ੍ਹਾ ਸੰਗਰੂਰ ਤੇ ਰੂਬਲ ਇੰਸਾਂ ਪੁੱਤਰੀ ਸੁਖਦਰਸ਼ਨ ਇੰਸਾਂ ਨਿਵਾਸੀ ਬਠਿੰਡਾ ਵਿਆਹ ਬੰਧਨ ’ਚ ਬੱਝੇ। ਇਸ ਮੌਕੇ ਇੰਨ੍ਹਾਂ ਨਵ-ਵਿਆਹੇ ਜੋੜਿਆਂ ਨੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਪ੍ਰਣ ਲਿਆ।
ਜਦੋਂ ਤੱਕ ਜਨਸੰਖਿਆ ਵਧਣੋਂ ਰੁਕੇਗੀ ਨਹੀਂ, ਦੇਸ਼ ਤਰੱਕੀ ਨਹੀਂ ਕਰੇਗਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਜਨਸੰਖਿਆ ਕੰਟਰੋਲ ਦੀ ਗੱਲ ਹੈ, ਤਾਂ ਇਹ ਕੀਤਾ ਜਾ ਸਕਦਾ ਹੈ, ਜੇਕਰ ਤੁਸੀਂ ਚਾਹੋ ਤਾਂ ਨਾ ਚਾਹੋ ਤਾਂ ਗੱਲ ਵੱਖ ਹੈ ਅਤੇ ਅਸੀਂ ਸਾਰੇ ਧਰਮਾਂ ਦੇ ਪਾਕ-ਪਵਿੱਤਰ ਗ੍ਰੰਥ ਪੜੇ੍ਹ, ਪਵਿੱਤਰ ਗੁਰਬਾਣੀ ਪੜ੍ਹੀ, ਪਵਿੱਤਰ ਕੁਰਾਨ ਸ਼ਰੀਫ ਪੜ੍ਹੀ, ਪਵਿੱਤਰ ਸਾਡੇ ਵੇਦਾਂ ਦੀ ਚਰਚਾ ਅਸੀਂ ਸ਼ੁਰੂਆਤ ਤੋਂ ਹੀ ਕਰਦੇ ਹਾਂ ਸਾਰੇ ਪਵਿੱਤਰ ਗੰ੍ਰਥਾਂ ’ਚ, ਧਰਮਾਂ ’ਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਬੱਚੇ 5, 10, 15, 20 ਪੈਦਾ ਕਰੋ ਸੰਜਮ ਦਾ ਜ਼ਿਕਰ ਮਿਲਦਾ ਹੈ, ਸੰਤੋਖ ਧਨ ਹੋਣਾ ਚਾਹੀਦਾ ਹੈ ਸੰਤੁਸ਼ਟੀ ਹੋਣੀ ਚਾਹੀਦੀ ਹੈ।
ਇਸ ਦਾ ਜ਼ਿਕਰ ਮਿਲਦਾ ਹੈ ਤੁਸੀਂ ਚਾਹੋ ਤਾਂ ਕੰਟਰੋਲ ਕਰ ਸਕਦੇ ਹੋ। ਕਿੰਨਾ ਚੰਗਾ ਹੋਵੇ ਕਿ ਤੁਹਾਡੇ ਜਾਂ ਤਾਂ ਇੱਕ ਹੀ ਬੱਚਾ ਹੋਵੇ ਜਾਂ ਫਿਰ ਦੋ, ਇਸ ਤੋਂ ਜ਼ਿਆਦਾ ਨਾ ਹੋਣ ਚੰਗਾ ਪਾਲਣ-ਪੋਸ਼ਣ ਵੀ ਕਰ ਸਕੋਗੇ, ਚੰਗਾ ਪੜ੍ਹਾ-ਲਿਖਾ ਕੇ ਉਸ ਨੂੰ ਦੇਸ਼ ਲਈ, ਸਮਾਜ ਲਈ ਬਹੁਮੁੱਲਾ ਬਣਾ ਦਿਓ ਅਤੇ ਜਿੰਨੇ ਜ਼ਿਆਦਾ ਹੋਣਗੇ, ਇੱਕ ਤਰ੍ਹਾਂ ਨਾਲ ਤੁਸੀਂ ਸਮਾਜ ਲਈ, ਦੇਸ਼ ਲਈ ਅਤੇ ਸੰਸਾਰ ਲਈ ਖਤਰਨਾਕ ਕੰਮ ਕਰ ਰਹੇ ਹੋ ਅਨਜਾਣੇ ’ਚ ਹੀ ਸਹੀ, ਪਰ ਜੋ ਜਨਸੰਖਿਆ ਵਿਸਫੋਟ, ਤੁਹਾਨੂੰ ਕੁਝ ਦਿਨ ਪਹਿਲਾਂ ਵੀ ਚਰਚਾ ਕੀਤੀ ਸੀ, ਕਿ ਉਹ ਹੋਣ ਵਾਲਾ ਹੈ ਕਿਉਕਿ ਇੱਕ ਸੈਕਿੰਡ ’ਚ ਪਤਾ ਨਹੀਂ ਕਿੰਨੇ ਬੱਚੇ ਪੈਦਾ ਹੋ ਜਾਂਦੇ ਹਨ।
ਤੁਸੀਂ ਦੇਖੋਗੇ ਕਿ ਜਨਸੰਖਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸਾਧਨ ਘੱਟ ਹੁੰਦੇ ਜਾ ਰਹੇ ਹਨ ਤੇ ਇਹ ਦੋ-ਤਿੰਨ ਗੱਲਾਂ ਹਮੇਸ਼ਾ ਤੁਸੀਂ ਦਿਲੋਂ-ਦਿਮਾਗ ’ਚ ਰੱਖੋ, ਕਿ ਕੁਦਰਤ ਸਾਨੂੰ ਦਿੰਦੀ ਬਹੁਤ ਕੁਝ ਹੈ, ਪਰ ਅਸੀਂ ਜੇਕਰ ਉਸ ਦਾ ਨਾਸ਼ ਕਰਦੇ ਹਾਂ ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਉਗਰ ਹੋ ਜਾਂਦੀ ਹੈ ਦਰੱਖਤ ਕੱਟ ਰਹੇ ਹਾਂ, ਪਹਾੜ, ਨਦੀਆਂ ਖ਼ਤਮ ਹੁੰਦੀਆਂਜਾ ਰਹੀਆਂ ਹਨ, ਜਾਂ ਫਿਰ ਕਿਤੇ ਹੜ੍ਹ ਹੀ ਆ ਰਿਹਾ ਹੈ ਅਤੇ ਮੌਸਮ, ਬੇਮੌਸਮ ਹੋਇਆ ਪਿਆ ਹੈ। ਜਦੋਂ ਸਰਦੀ ਚਾਹੀਦੀ ਹੈ ਗਰਮੀ ਹੈ ਅਤੇ ਗਰਮੀ ਚਾਹੀਦੀ ਹੈ ਤਾਂ ਸਰਦੀ ਹੈ।
ਇਹ ਸਾਰੇ ਬਦਲਾਅ ਸੰਕੇਤ ਦਿੰਦੇ ਹਨ ਕਿ ਖਾਸ ਕਰਕੇ ਆਦਮੀ ਕਿਤੇ ਨਾ ਕਿਤੇ ਇਸ ਦਾ ਜ਼ਿੰਮੇਵਾਰ ਹੈ ਭਾਵੇ ਤਾਂ ਉਹ ਪ੍ਰਦੂਸ਼ਣ ਫੈਲਾ ਰਿਹਾ ਹੈ, ਭਾਵੇਂ ਉਹ ਦਰੱਖਤ-ਪੌਦੇੇ ਕੱਟ ਰਿਹਾ ਹੈ, ਭਾਵੇਂ ਉਹ ਪਹਾੜਾਂ ਦੀ ਕਟਾਈ ਕਰ ਰਿਹਾ ਹੈ, ਖ਼ਤਮ ਕਰ ਰਿਹਾ ਹੈ ਇਹ ਖੁਦਮੁਖਤਿਆਰ ਇਨਸਾਨ ਅੱਜ, ਜ਼ਿੰਮੇਵਾਰ ਇਨਸਾਨ ਇਸ ਜਿੰਮੇਵਾਰੀ ਤੋਂ ਹਟ ਕੇ ਕੁਦਰਤ ਦਾ ਨਾਸ਼ ਕਰਨ ’ਚ ਲੱਗਿਆ ਹੈ ਅਤੇ ਬਹੁਤ ਡਰ ਲੱਗਦਾ ਹੈ ਕਿ ਕਿਤੇ ਕੁਦਰਤ ਉਗਰ ਰੂਪ ਧਾਰਨ ਕਰਕੇ ਪਰਲੋ-ਮਹਾਂਪਰਲੋ ਨਾ ਲੈ?ਆਵੇ ਕਿਉਕਿ ਰਾਮ ਜੀ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ, ਉਸ ਓਮ ਪਰਮ ਪਿਤਾ ਪਰਮਾਤਮਾ ਸਿ੍ਰਸ਼ਟੀ ਦਾ ਬੈਲੇਂਸ ਬਣਾ ਰਹੇ, ਤਾਲਮੇਲ ਬਣਾ ਰਹੇ ਇਸ ਲਈ ਹਰ ਚੀਜ਼ ਬਣਾਈ ਹੈ ਇੱਕ ਵੀ ਅਜਿਹੀ ਚੀਜ਼ ਨਹੀਂ ਜਿਸ ਨੂੰ ਤੁਸੀਂ ਇਹ ਕਹੋ ਕਿ ਇਹ ਫਾਲਤੂ ਦੀ ਚੀਜ਼ ਹੈ ਇਹ ਤੁਹਾਡਾ ਵਹਿਮ ਹੋ ਸਕਦਾ ਹੈ ਅਗਿਆਨ ਹੋ ਸਕਦਾ ਹੈ, ਪਰ ਪਰਮ ਪਿਤਾ ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ, ਜੋ ਉਹ ਬਣਾ ਰਿਹਾ ਹੈ, ਜੋ ਕੁਝ ਕੀਤਾ, ਕਰ ਰਿਹਾ ਹੈ ਉਹ ਸਭ ਸੋਚ ਸਮਝ ਕੇ ਕਰਦਾ ਹੈ।
ਸਮਾਜ ਨੂੰ ਜਾਗਰੂਕ ਹੋਣਾ ਪਵੇਗਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੰਨ੍ਹੇਵਾਹ ਰੁੱਖ ਕੱਟੇ ਜਾ ਰਹੇ ਹਨ ਅੰਨ੍ਹੇਵਾਹ ਪਹਾੜਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ, ਅੰਨ੍ਹੇਵਾਹ ਘਰ ਬਣਦੇ ਜਾ ਰਹੇ ਹਨ ਸਾਂਝੇ ਪਰਿਵਾਰ ਹੁੰਦੇ ਸਨ ਤਾਂ ਨੈਚੂਰਲੀ ਇੱਕ ਘਰ ’ਚ ਚਾਰ ਭਰਾ ਤਾਂ ਚਾਰਾਂ ਭਰਾਵਾਂ ਦਾ ਪਰਿਵਾਰ ਰਹਿ ਲੈਂਦਾ ਸੀ, ਦੋ-ਚਾਰ ਕਮਰੇ ਹੋਰ ਪਾ ਲਏ ਉੱਪਰ ਹੇਠਾਂ ਗੱਲ ਖ਼ਤਮ ਪਰ ਅੱਜ ਦੋ ਭਰਾ ਹਨ ਉਹ ਵੀ ਵੱਖ। ਇੱਕ ਦਾ ਘਰ ਵੱਖ, ਦੂਜੇ ਦਾ ਵੱਖ ਉਵੇਂ-ਜਿਵੇਂ ਤੁਹਾਨੂੰ ਪਰਸੋਂ ਗੱਡੀਆਂ ਬਾਰੇ ਦੱਸ ਰਹੇ ਸੀ, ਉਸੇ ਤਰ੍ਹਾਂ ਇਹ ਘਰਾਂ ਦਾ ਸਿਲਸਿਲਾ ਚੱਲਿਆ ਹੋਇਆ ਹੈ।
ਜੰਗਲ ਕੱਟੇ ਜਾ ਰਹੇ ਹਨ, ਮਾਇਨਿੰਗ ਹੋ ਰਹੀ ਹੈ ਅਸੀਂ ਰੋਕ ਦੇਵਾਂਗੇ, ਅਸੀਂ ਇਹ ਕਰ ਦੇਵਾਂਗੇ, ਅਸੀਂ ਉਹ ਕਰ ਦੇਵਾਂਗੇ, ਜਦੋਂ ਤੁਸੀਂ ਸਮਾਜ ਵਾਲੇ ਸਮਝੋਗੇ ਤਾਂ ਇਹ ਰੁਕੇਗਾ, ਨਹੀਂ ਤਾਂ ਨਹੀਂ ਰੁਕੇਗਾ ਭਾਵੇਂ ਰਾਜਾ-ਮਹਾਰਾਜਾ ਕਿੰਨਾ ਵੀ ਜ਼ੋਰ ਲਾ ਲੈਣ, ਜੇਕਰ ਤੁਸੀਂ?ਨਹੀਂ ਹੱਟਦੇ ਤਾਂ ਗੱਲ ਨਹੀਂ ਬਣੇਗੀ ਹੁਣ ਤੁਸੀਂ ਦੇਖੋ ਕਈ ਥਾਵਾਂ ’ਤੇ ਸ਼ਰਾਬਬੰਦੀ ਹੋ ਗਈ, ਹੁਣ ਉਹ ਘਰ ਦੇ ਚੁੱਲ੍ਹੇ ’ਤੇ ਵੀ ਬਣਾ ਰਹੇ ਹਨ ਦੇਸੀ ਹੁਣ ਬਾਹਰ ਵਾਲੀ ਤਾਂ ਬੰਦ ਹੋ ਗਈ, ਪਰ ਇਹ ਚੁੱਲ੍ਹੇ ਵਾਲਾ ਗੁੜ ਤਾਂ ਦੇਣਾ ਪੈਂਦਾ ਹੈ, ਚਾਹ ਲਈ ਮਿਲ ਜਾਂਦਾ ਹੈ ਅਤੇ ਇਹ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਸ਼ਰਾਬ ਬਣਾ ਲੈਂਦੇ ਹਨ। ਮਹੂੁਏ ਦੇ ਦਰੱਖਤ ਦੇ ਫਲਾਂ ਤੋਂ ਸ਼ਰਾਬ ਬਣ ਜਾਂਦੀ ਹੈ, ਨਾਰੀਅਲ ਤੋਂ ਸ਼ਰਾਬ ਬਣਾ ਲੈਂਦੇ ਹਨ, ਕਾਜੂ ਤੋਂ ਸ਼ਰਾਬ ਬਣਾ ਲੈਂਦੇ ਹਨ ਸਾਰਾ ਸਮਾਜ ਜਾਗੇਗਾ ਤਾਂ ਕੋਈ ਰਾਜਾ-ਮਹਾਰਾਜਾ ਜੇਕਰ ਕੁਝ ਕਹੇਗਾ ਤਾਂ ਉਸਦਾ ਅਸਰ ਹੋਵੇਗਾ ਜੇਕਰ ਸਮਾਜ ਨਹੀਂ ਜਾਗੇਗਾ ਤਾਂ ਕੋਈ ਤੁਹਾਨੂੰ ਗਲਤ ਕੰਮ ਤੋਂ ਨਹੀਂ ਰੋਕ ਸਕਦਾ ਬੇਤਹਾਸ਼ਾ ਜਨਸੰਖਿਆ ਵਧਾ ਰਹੀ ਕਈ ਪ੍ਰੇਸ਼ਾਨੀਆਂ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਵੀ ਕਹਿ ਰਹੇ ਹਾਂ ਕਿ ਭਾਈ ਇੱਕ ਹੀ ਸਹੀ ਅਤੇ ਦੋ ਤੋਂ ਬਾਅਦ ਨਹੀਂ, ਇਹ ਤੁਸੀਂ ਧਾਰਨ ਕਰਕੇ ਰੱਖੋ ਅਸੀਂ ਇਹ ਮਾਨਵਤਾ ਭਲਾਈ ਦਾ ਕੰਮ ਆਲਰੇਡੀ ਚਲਾ ਰੱਖਿਆ ਹੈ ਪਹਿਲਾਂ ਵੀ ਤੁਹਾਨੂੰ ਇੱਕ ਨਾਅਰਾ ਦਿੱਤਾ ਅਤੇ ਅੱਜ ਵੀ ਖਿਆਲ ’ਚ ਆ ਗਿਆ ਤਾਂ ਤੁਹਾਨੂੰ ਦੱਸ ਦਿੱਤਾ ਤਾਂ ਤੁਸੀਂ ਇਸਨੂੰ ਮੰਨਿਆ ਹੈ ਅਤੇ ਸਾਧ-ਸੰਗਤ ਨੇ ਆਲਰੇਡੀ ਇਸ ਨੂੰ ਮੰਨ ਰੱਖਿਆ ਹੈ ਤਾਂ ਮਾਲਕ ਸਭ ਦੇ ਘਰਾਂ ’ਚ ਖੁਸ਼ੀਆਂ ਦੇਣ ਤੁਸੀਂ ਅਮਲ ਕਰੋ, ਦੇਸ਼ ਦੀ ਤਰੱਕੀ ਹੋਵੇਗੀ ਆਉਣ ਵਾਲੇ ਜਨਸੰਖਿਆ ਦੇ ਵਿਸਫੋਟ ਤੋਂ ਹੋ ਸਕਦਾ ਭਗਵਾਨ ਜੀ ਬਚਾ ਲਵੇ, ਨਹੀਂ ਤਾਂ ਤੁਸੀਂ ਪਹਿਲਾਂ ਦੇ ਮੁਕਾਬਲੇ ਦੇਖ ਲਓ ਕਿੰਨੀ ਰੇਸ਼ੋ ਵਧ ਗਈ ਬੇਰੁਜ਼ਗਾਰੀ ਦੀ, ਕਿੰਨੀ ਰੇਸ਼ੋ ਵਧ ਗਈ ਕਰਾਈਮ ਦੀ, ਕਿੰਨੀ ਰੇਸ਼ੋ ਵਧ ਗਈ ਆਵਾਰਾਗਰਦੀ ਦੀ, ਤਾਂ ਇਹ ਚੀਜ਼ਾਂ ਵਧਦੀਆਂ ਜਾਣਗੀਆਂ, ਕਿਉਂਕਿ ਐਨਾ ਕੋਈ ਵੀ ਤੁਹਾਨੂੰ ਕੰਮ ਨਹੀਂ ਦੇ ਸਕਦਾ ਕਿੱਥੋਂ ਦੇਵਾਂਗੇ ਜਦੋਂ ਪੈਦਾ ਹੀ ਇੱਕ ਦੇ ਪੰਜ-ਪੰਜ, ਸੱਤ-ਸੱਤ ਹਨ ਕਈਆਂ ਨੂੰ ਤਾਂ ਗਿਣਤੀ ਨਹੀਂ ਪਤਾ ਹੰੁਦੀ ਕਿ ਮੇਰੇ ਕਿੰਨੇ ਘਰ ’ਚ ਘੁੰਮ ਰਹੇ ਹਨ ਅਤੇ ਕਿੰਨੇ ਬਾਹਰ ਘੁੰਮ ਰਹੇ ਹਨ, ਕੱਛੇ ’ਚ ਹੀ ਹੰੁਦੇ ਹਨ।
ਅਜੀਬ ਜਿਹਾ ਲੱਗਦਾ ਹੈ ਅਸੀਂ ਕਈ ਵਾਰ ਸਤਿਸੰਗ ਕਰਨ ਜਾਂਦੇ ਸੀ ਅਜਿਹੇ ਇਲਾਕਿਆਂ ’ਚ, ਜਿਨ੍ਹਾਂ ਦੇ 10-10, 12-12 ਬੱਚੇ ਹੁੰਦੇ ਸਨ ਉੱਥੇ ਪਹਿਲਾਂ ਹੀ ਕਹਿ ਦਿੰਦੇ ਸਾਂ ਕਿ ਗੱਡੀ ਆਰਾਮ ਨਾਲ ਚਲਾਉਣਾ ਭਾਈ ਜਾਂ ਖੁਦ ਚਲਾਉਂਦੇ ਸਾਂ ਤਾਂ ਆਰਾਮ ਨਾਲ (ਹੌਲੀ) ਕਰ ਲੈਂਦੇ ਸੀ ਕਿਉਂ? ਉਹ ਹਾਰਨ ਵੱਜਿਆ ਨਹੀਂ, ਗੱਡੀਆਂ ਆਈਆਂ ਨਹੀਂ, ਅਤੇ ਘਰ ਤੋਂ ਇੰਝ ਨਿਕਲਦੇ ਸੀ ਜਿਵੇਂ ਪੁੱਛੋ ਨਾ ਅਤੇ ਉਹ ਵੀ ਕੱਛੇ-ਕੱਛੇ, ਕਈਆਂ ਦੇ ਤਾਂ ਉਹ ਵੀ ਨਹੀਂ ਹੰੁਦਾ ਸੀ ਹੁਣ 12 ਹਨ, ਛੋਟੇ-ਛੋਟੇ, ਫ਼ਰਕ ਥੋੜ੍ਹਾ-ਥੋੜ੍ਹਾ ਹੈ, ਸਾਲ-ਸਾਲ ਦਾ ਫਰਕ ਹੋਵੇਗਾ ਤਾਂ ਹੁਣ ਤੁਸੀਂ ਐਨੇ ਬੱਚੇ ਪੈਦਾ ਕਰ ਰੱਖੇ ਹਨ, ਜਦੋਂ ਪ੍ਰੇਸ਼ਾਨੀ ਆਉਂਦੀ ਹੈ, ਮੁਸ਼ਕਲ ਆਉਂਦੀ ਹੈ, ਫਿਰ ਭਗਵਾਨ?ਨੂੰ ਦੋਸ਼ ਦਿੰਦੇ ਹੋ ਕਿ ਭਗਵਾਨ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਸਾਡੀ ਸੁਣਦਾ ਕਿਉਂ ਨਹੀਂ।
ਅਖਬਾਰ ’ਚ ਇੱਕ ਦਿਨ ਕਿਸੇ ਨੇ ਦਿਖਾਇਆ ਸਾਨੂੰ, ਉਹ ਕਿਸੇ ਬਾਹਰਲੇ ਦੇਸ਼ ਦਾ ਸੀ, ਉਸਦੇ ਸ਼ਾਇਦ ਪੋਤੇ ਮਿਲਾ ਕੇ, ਬੱਚੇ ਮਿਲਾ ਕੇ 112 ਜਾਂ 120 ਬੱਚੇ ਸਨ ਉਸ ਤੋਂ ਬਾਅਦ ਉਹ ਪ੍ਰਚਾਰ ਕਰ ਰਿਹਾ ਸੀ ਕਿ ਬੱਚੇ ਜ਼ਿਆਦਾ ਪੈਦਾ ਨਾ ਕਰੋ ਅਸੀਂ?ਕਿਹਾ, ਯਾਰ ਤੂੰ ਤਾਂ ਸ਼ਰਮ ਕਰ ਲੈ ਤੰੂ ਤਾਂ ਅਜਿਹਾ ਪ੍ਰਚਾਰ ਨਾ ਕਰ 112 ਜਾਂ 120 ਪੈਦਾ ਕਰਕੇ ਕਹਿੰਦਾ ਕਿ ਜ਼ਿਆਦਾ ਬੱਚੇ ਨਹੀਂ ਹੋਣੇ ਚਾਹੀਦੇ ਕਿਤੇ ਵਿਦੇਸ਼ ਦਾ ਸੀ, ਅਖਬਾਰ ਦੇ ਇੱਕ ਟੁਕੜੇ ’ਚ ਉਸਦਾ ਨਾਂਅ ਵੀ ਸੀ ਅਤੇ ਉਸਦੀਆਂ ਪਤਾ ਨਹੀਂ ਕਿੰਨੀਆਂ ਤਾਂ ਪਤਨੀਆਂ ਹੀ ਸਨ ਜਿਸਦੇ ਇੱਕ-ਦੋ ਜਾਂ ਤਿੰਨ ਬੱਚੇ ਹਨ ਉਹ ਤਾਂ ਚਲੋ ਜਨਸੰਖਿਆ ਕੰਟਰੋਲ ਲਈ ਪ੍ਰਚਾਰ ਕਰੇ, ਫਿਰ ਵੀ ਠੀਕ ਲੱਗਦਾ ਹੈ ਪਰ ਚਲੋ ਉਸ ਨੂੰ ਸੋਝੀ ਆ ਗਈ ਤਾਂ ਅਜਿਹੇ ਆਦਮੀ ਸਮਾਜ ਲਈ, ਅਸੀਂ ਉਨ੍ਹਾਂ ਨੂੰ ਬੁਰਾ ਨਹੀਂ ਕਹਿ ਰਹੇ, ਪਰ ਜ਼ਰਾ ਸੋਚੋ ਤਾਂ ਸਹੀ ਕਈ ਕਹਿੰਦੇ ਹਨ ਕਿ ਨਹੀਂ, ਇਹ ਤਾਂ ਮਾਲਕ ਦੀ ਦੇਣ ਹੈ, ਅਸੀਂ ਕੌਣ ਹੰੁਦੇ ਹਾਂ ਰੋਕਣ ਵਾਲੇ ਤਾਂ ਫਿਰ ਨਹੁੰ? ਕਿਉਂ ਕੱਟਦੇ ਹੋ ਭਾਈ। ਇਹ ਵੀ ਤਾਂ ਮਾਲਕ ਦੀ ਦੇਣ ਹੈ ਵਧਣ ਦਿਓ ਵਾਲ ਕਿਉਂ ਕੱਟਦੇ ਹੋ?
ਉਹ ਵੀ ਵਧਣ ਦਿਓ, ਉਹ ਵੀ ਤਾਂ ਤੁਸੀਂ ਕੱਟਦੇ ਹੋ ਮਾਲਕ ਦੀ ਦੇਣ ਤਾਂ ਬਹੁਤ ਕੁਝ ਹੈ ਪੈਰਾਂ ਦੇ ਨਹੁੰ ਐਨੇ ਵੱਡੇ-ਵੱਡੇ ਹੋ ਜਾਣਗੇ ਹੱਥਾਂ ਦੇ ਐਨੇ ਵੱਡੇ-ਵੱਡੇ ਹੋ ਜਾਣਗੇ ਅਤੇ ਫਿਰ ਨਹਾਉਂਦੇ ਕਿਉਂ ਹੋ? ਇਹ ਕਿਹੜਾ ਮਾਲਕ ਨੇ ਕਿਹਾ ਕਿ ਨਹਾਉਣਾ ਹੈ। ਇਹ ਵੀ ਮਾਲਕ ਦੀ ਦੇਣ ਹੈ, ਸਰੀਰ ਹੈ, ਚੱਲਣ ਦਿਓ ਜਿਵੇਂ ਚੱਲਦਾ ਹੈ ਉਦੋਂ ਤਾਂ ਤੁਸੀਂ ਸਮਝਦਾਰ ਹੋ ਨਹਾਉਂਦੇ ਵੀ ਹੋ, ਕੱਪੜੇ ਵੀ ਪਹਿਨਦੇ ਹੋ, ਨਹੁੰ ਵੀ ਕੱਟਦੇ ਹੋ, ਖਾਣਾ ਵੀ ਸਹੀ ਆਪਣੇ ਢੰਗ ਨਾਲ ਖਾਂਦੇ ਹੋ ਅਤੇ ਬੱਚਿਆਂ ਦੇ ਟਾਈਮ ਕਹਿੰਦੇ ਹੋ ਕਿ ਨਹੀਂ-ਨਹੀਂ, ਇਹ ਤਾਂ ਮਾਲਕ ਦੀ ਦੇਣ ਹੈ ਤੁਹਾਨੂੰ ਦਿਮਾਗ ਦਿੱਤਾ ਹੈ, ਤੁਸੀਂ ਕੰਟਰੋਲ ਕਰ ਸਕਦੇ ਹੋ, ਜੇਕਰ ਅਜਿਹਾ ਕਰਨਾ ਚਾਹੋ ਤਾਂ ਹੁਣੇ ਕਿਸੇ ਸੱਜਣ ਨੇ ਲਿਖ ਕੇ ਦਿੱਤਾ ਕਿ ਭਾਰਤ ’ਚ ਹਰ ਮਿੰਟ ’ਚ 51 ਬੱਚੇ ਪੈਦਾ ਹੋ ਰਹੇ ਹਨ ਅਤੇ ਹਰ ਘੰਟੇ ’ਚ 3074 ਬੱਚੇ ਪੈਦਾ ਹੋ ਰਹੇ ਹਨ ਅਤੇ ਇੱਕ ਮਿੰਟ ’ਚ 19 ਦੀ ਮੌਤ ਅਤੇ ਇੱਕ ਘੰਟੇ ’ਚ 1116 ਦੀ ਮੌਤ ਹੋ ਰਹੀ ਹੈ।
ਇਸਦਾ ਮਤਲਬ ਹੈ ਕਿ 1900 ਜਾਂ 2000 ਤਾਂ ਵਧ ਹੀ ਰਹੇ ਹਨ ਅਤੇ ਪੂਰੇ ਵਿਸ਼ਵ ਦਾ ਤਾਂ ਹੋਰ ਵੀ ਤਕੜਾ ਕੰਮ ਹੈ, ਇੱਕ ਸੈਕਿੰਡ ’ਚ 4, ਇੱਕ ਮਿੰਟ ’ਚ 278 ਅਤੇ ਇੱਕ ਘੰਟੇ ’ਚ 16720 ਬੱਚਿਆਂ ਦਾ ਜਨਮ ਹੋ ਰਿਹਾ ਹੈ ਅਤੇ ਮੌਤ ਇੱਕ ਘੰਟੇ ’ਚ 6611 ਹੋ ਰਹੀ ਹੈ ਤਾਂ ਮਤਲਬ 10000 ਬੱਚੇ ਤਾਂ ਵਧ ਰਹੇ ਹਨ ਤਾਂ ਇਹ ਵਿਸਫੋਟ ਵਾਲਾ ਕੰਮ ਹੈ ਕਿ ਨਹੀਂ ਹੈ ਇਹ ਤਾਂ ਹੁੰਦਾ ਜਾ ਰਿਹਾ ਹੈ ਤਾਂ ਚਿੰਤਾ ਕਰਨੀ ਚਾਹੀਦੀ ਵਸੀਲੇੇ ਕਿੱਥੋਂ ਜੁਟਾਏਗਾ ਕੋਈ ਕਿੰਨਾ ਵੀ ਜ਼ੋਰ ਲਾ ਲਓ, ਕਿੰਨੀ ਵੀ ਮਸ਼ੀਨਰੀ ਦੀ ਵਰਤੋਂ ਕਰ ਲਓ, ਐਨੇ ਪੈਦਾ ਕਰੋਗੇ ਤਾਂ ਹਰ ਕਿਸੇ ਨੂੰ ਰੁਜ਼ਗਾਰ ਮਿਲ ਹੀ ਨਹੀਂ ਸਕਦਾ ਰੁਜ਼ਗਾਰ ਬਣਾਓਗੇ ਕਿੱਥੋਂ ਅਤੇ ਕਿਸੇ ਚੀਜ਼ ਦਾ ਕੀ ਰੋਟੀ ਬਣਾਉਣ ਦਾ, ਕਿ ਇਨ੍ਹਾਂ ਨੂੰ ਖੁਆਓ ਭਈ ਬਣਾ-ਬਣਾ ਕੇ ਉਹ ਤਾਂ ਘਰਾਂ ’ਚ ਬਣ ਜਾਂਦੀ ਹੈ।
ਉਹ ਵੀ ਖੁਆਈ ਜਾਂਦੀ ਹੈ ਫਰੀ ’ਚ ਅੰਨ ਚੱਲ ਰਿਹਾ ਹੈ, ਫਰੀ ’ਚ ਖਾਣਾ ਦਿੱਤਾ ਜਾਂਦਾ ਹੈ, ਪਰ ਹੁਣ ਕੰਟਰੋਲ ਕਰਨਾ ਅਤੇ ਵੱਸ ’ਚ ਰੱਖਣਾ ਤਾਂ ਆਦਮੀ ਦੇ ਹੱਥ ’ਚ ਹੈ ਤਾਂ ਤੁਹਾਨੂੰ ਇਹੀ ਗੁਜਾਰਿਸ਼ ਹੈ, ਅੱਜ ਦਾ ਟਾਪਿਕ ਹੀ ਇਹ ਹੈ ਕਿ ਜਿੰਨਾ ਹੋ ਸਕੇ ਬੱਚੇ ਪੈਦਾ ਕਰਨ ’ਤੇ ਕੰਟਰੋਲ ਕਰਨਾ ਹੈ ਅਤੇ ਸਾਧ-ਸੰਗਤ ਨੇ ਪ੍ਰਣ ਕਰ ਲਿਆ ਹੈ ਕਿ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਤਾਂ ਤੁਸੀਂ ਇਹ ਧਿਆਨ?ਰੱਖੋ ਬਾਈਚਾਂਸ ਕਿਸੇ ਦੇ ਜੁੜਵਾਂ ਹੋ ਜਾਂਦੇ ਹਨ ਉਹ ਇੱਕ ਵੱਖ ਚੀਜ਼ ਹੈ ਸੋ ਪਿਆਰੀ ਸਾਧ-ਸੰਗਤ ਜੀਓ! ਇਹ ਜ਼ਰੂਰੀ ਚੀਜ਼ਾਂ ਹਨ, ਕਿਉਂਕਿ ਜਨਸੰਖਿਆ ਜਦੋਂ ਤੱਕ ਰੁਕੇਗੀ ਨਹੀਂ ਦੇਸ਼ ਅਤੇ ਸੰਸਾਰ ਤਰੱਕੀ ਨਹੀਂ ਕਰ ਸਕਦਾ।
ਸਾਰੇ ਜੀਵਾਂ ਲਈ ਬਣਿਆ ਹੈ ਕੁਦਰਤ ਦਾ ਸਿਸਟਮ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਕਈ ਸੱਜਣਾਂ ਨੂੰ ਕਿਹਾ ਕਿ ਬੱਕਰੇ, ਮੁਰਗੇ ਨਹੀਂ ਖਾਣੇ ਚਾਹੀਦੇ ਕਹਿੰਦੇ ਇਹ ਨਹੀਂ ਖਾਵਾਂਗੇ ਤਾਂ ਇਹ ਵਧ ਜਾਣਗੇ ਤਾਂ ਤੁਸੀਂ ਵਧ ਰਹੇ ਹੋ, ਉਸਦਾ ਵੀ ਕੋਈ ਤਰੀਕਾ ਦੱਸੋ ਬੱਕਰੇ, ਮੁਰਗੇ ਦਾ ਤਾਂ ਤੁਸੀਂ ਸਰਟੀਫਿਕੇਟ ਲੈ ਰੱਖਿਆ ਹੈ ਕਿ ਅਸੀਂ ਖਾਂਦੇ ਹੀ ਇਸ ਲਈ ਹਾਂ ਤਾਂ ਕਿ ਇਨ੍ਹਾਂ ਦੀ ਜਨਸੰਖਿਆ ਕੰਟਰੋਲ ’ਚ ਰਹੇ, ਜੋ ਕਿ ਸੌ ਪਰਸੈਂਟਝੂਠ ਹੈ ਕਿਉਂਕਿ ਬੱਕਰੇ, ਮੁਰਗੇ ਜੇਕਰ ਹਨ ਤਾਂ ਮਾਸਾਹਾਰੀ ਜੀਵ ਵੀ, ਸ਼ੇਰ ਹੈ, ਚੀਤਾ ਹੈ, ਬਿੱਲੀਆਂ ਹਨ, ਕੁੱਤੇ ਹਨ, ਪਤਾ ਨਹੀਂ ਕਿੰਨੇ ਜੀਵ-ਜੰਤੂ ਅਜਿਹੇ ਹਨ ਜੋ ਮਾਸਾਹਾਰੀ ਹਨ ਤਾਂ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਕੰਟਰੋਲ ਕਰਨ ਲਈ ਸਿਸਟਮ ਬਣਿਆ ਹੋਇਆ ਹੈ।
ਸਮੁੰਦਰ ’ਚ ਸਿਸਟਮ ਹੈ ਛੋਟੀਆਂ ਮੱਛੀਆਂ ਨੂੰ ਵੱਡੀਆਂ, ਉਸ ਤੋਂ ਵੱਡੀਆਂ ਨੂੰ ਉਸ ਤੋਂ ਵੱਡੀਆਂ, ਫਿਰ ਉਸ ਤੋਂ ਵੱਡੀਆਂ, ਉਹ ਉਸ ਤੋਂ ਵੱਡੀ ਤਾਂ ਕੰਟਰੋਲ ’ਚ ਰਹਿੰਦਾ ਹੈ ਸਾਰਾ ਸਾਜੋ-ਸਾਮਾਨ ਪਰ ਇਨਸਾਨ ਤਾਂ ਖੁਦਮੁਖਤਿਆਰ ਹੈ ਅਤੇ ਖੁਦ ਕੰਟਰੋਲ ਕਰ ਸਕਦਾ ਹੈ। ਜੇਕਰ ਤੁਸੀਂ ਜਾਗਰੂਕ ਹੋ ਜਾਓ, ਹਾਲਾਂਕਿ ਕਾਫੀ ਜਾਗਰੂਕਤਾ ਆਈ ਹੈ ਪਹਿਲਾਂ ਨਾਲੋਂ, ਪਰ ਅੱਜ ਵੀ ਪਿੰਡ ’ਚ ਜੇਕਰ ਪਹਿਲੀ ਬੇਟੀ ਹੋ ਜਾਵੇ ਤਾਂ ਫਿਰ ਬੇਟਾ ਅਤੇ ਦੂਜੀ ਬੇਟੀ ਹੋ ਜਾਵੇ ਤਾਂ ਕਹਿੰਦਾ ਨਹੀਂ, ਜਦੋਂ ਤੱਕ ਬੇਟਾ ਨਹੀਂ ਉਦੋਂ ਤੱਕ ਨਹੀਂ ਰੁਕਾਂਗੇ ਬੇਟੀਆਂ ਦੇ ਨਾਂਅ ਵੀ ਬਦਲ ਦਿੰਦੇ ਹਨ ਪੰਜਾਬੀ ’ਚ ਕਹਿੰਦੇ ਹਨ ਅੱਕੋ, ਪੁਰਾਣੇ ਟਾਈਮ ’ਚ ਵੀ ਅੱਕ ਗਏ ਅਸੀਂ ਤਾਂ, ਫਿਰ ਬਸ ਕਰ ਭਾਈ ਅਤੇ ਇੱਧਰ ਹਰਿਆਣਾ ਅਤੇ ਯੂਪੀ ਸਾਈਡ ’ਚ ਭਤੇਰੀ, ਮਤਲਬ ਬਹੁਤ ਹੋ ਗਈ, ਬਸ ਖੁਦ ਨਹੀਂ ਭਤੇਰੀ ਸਮਝ ਰਿਹਾ, ਕਿ ਤੂੰ ਬਸ ਕਰ ਭਾਈ ਖੁਦ ਕਹਿੰਦਾ ਨਾ… ਨਾ… ਇਸਦਾ ਨਾਂਅ ਰੱਖ ਦਿੰਦੇ ਹਨ ਭਤੇਰੀ, ਤਾਂ ਕਿ ਲੜਕੀ ਨਾ ਆਵੇ। ਅਗਲਾ ਲੜਕਾ ਆ ਜਾਵੇ।
ਤਾਂ ਨਾਂਅ ਹੀ ਰੱਖਣਾ ਸੀ ਤਾਂ ਪਹਿਲੀ ਦਾ ਰੱਖ ਦਿੰਦਾ, ਦੂਜਾ ਲੜਕਾ ਹੋ ਜਾਂਦਾ ਨਾਂਅ ’ਚ ਕੁਝ ਨਹੀਂ ਪਿਆ। ਇਹ ਸਿਸਟਮ ਹੈ, ਤੁਸੀਂ ਡਾਕਟਰਾਂ ਦੀ ਰਾਇ ਲਓ ਅਤੇ ਸਾਨੂੰ ਲੱਗਾ ਹੈ ਕਿ ਬੇਟੀਆਂ, ਬੇਟਿਆਂ ਤੋਂ ਕਿਸੇ ਮਾਮਲੇ ’ਚ ਘੱਟ ਹੈ ਹੀ ਨਹੀਂ, ਬਰਾਬਰ ਹਨ ਸਗੋਂ ਕਿਤੇ ਨਾ ਕਿਤੇ ਬੇਟੀ ਆਪਣੇ ਮਾਂ-ਬਾਪ ਲਈ, ਜੋ ਸੌਫਟ ਕਾਰਨਰ ਰੱਖਦੀ ਹੈ ਜਾਂ ਮਮਤਾ ਦਾ ਭਾਵ ਰੱਖਦੀ ਹੈ, ਉਹ ਬੇਟਿਆਂ ਦੇ ਅੰਦਰ ਨਹੀਂ ਹੁੰਦਾ, ਕੁਦਰਤੀ ਤੌਰ ’ਤੇ ਅਜਿਹਾ ਨਹੀਂ ਹੈ ਕਿ ਬੇਟੇ ਕੋਈ ਗਲਤ ਹੁੰਦੇ ਹਨ, ਚੰਗੇ ਹੋਣ, ਕਿੰਨੇ ਵੀ ਚੰਗੇ ਕਿਉ ਨਾ ਹੋਣ, ਪਰ ਜੋ ਮਮਤਾ ਦੀ ਭਾਵਨਾ ਬੇਟੀਆਂ ਅੰਦਰ ਹੁੰਦੀ ਹੈ, ਉਹ ਆਪਣੇ ਮਾਂ-ਬਾਪ ਲਈ ਆਖਰ ਤੱਕ ਰਹਿੰਦੀ ਹੈ ਇਹ ਅਸੀਂ ਦੇਖੀਆਂ ਹੋਈਆਂ ਗੱਲਾਂ ਹਨ, ਅਜ਼ਮਾਈਆਂ ਹੋਈਆਂ ਗੱਲਾਂ ਹੈ, ਹੋਰ ਦੂਜੀ ਗੱਲ, ਜਿਨ੍ਹਾਂ ਘਰਾਂ ’ਚ ਬੇਟੀ ਨਹੀਂ ਹੁੰਦੀ, ਉੱਥੇ ਰਹਿਣਾ-ਸਹਿਣਾ, ਤਮੀਜ਼ ਨਾਂਅ ਦੀਆਂ ਚੀਜ਼ਾਂ ਬਹੁਤ ਘੱਟ ਪਾਈਆਂ ਜਾਂਦੀਆਂ ਹਨ ਅਤੇ ਜਿੱਥੇ ਬੇਟੀ ਹੁੰਦੀ ਹੈ, ਉੱਥੇ ਰਹਿਣ-ਸਹਿਣ ’ਚ ਅਤੇ ਤਮੀਜ਼, ਬੋਲਣ ’ਚ, ਪਹਿਨਣ ’ਚ, ਬਹੁਤ ਸਾਰੀ ਤਮੀਜ਼ ਰਹਿੰਦੀ ਹੈ।
ਇਸ ਲਈ ਭਾਈ ਅੱਜ ਇਹ ਨਾ ਸੋਚੋ ਕਿ ਬੇਟਾ ਹੀ ਚਾਹੀਦਾ ਹੈ, ਇਹ ਨਾ ਸੋਚੋ ਕਿ ਬੇਟੀ ਹੀ ਚਾਹੀਦੀ ਹੈ ਇੱਕ ਬੇਟਾ ਹੋ ਗਿਆ ਭਾਵੇਂ ਬੇਟੀ ਹੋ ਗਈ ਬੱਸ ਮਾਲਕ ਦੀ ਦੇਣ ਹੈ, ਪਰ ਜ਼ਿਆਦਾ ਹੀ ਹੈ ਤਾਂ ਦੋ, ਦੋ ਤੋਂ ਬਾਅਦ ਨਹੀਂ ਤਾਂ ਸਾਢੇ ਛੇ ਕਰੋੜ ਸਾਧ-ਸੰਗਤ ਅਮਲ ਕਰੇਗੀ ਤਾਂ ਕੁਝ ਤਾਂ ਕੰਟਰੋਲ ਹੋਵੇਗਾ ਇੰਨੇ ਬੱਚੇ ਜੇਕਰ ਮਿਲ ਕੇ ਅੱਗੇ ਤੋਂ ਖਿਆਲ ਰੱਖਣਗੇ, ਕਿ ਜਿਨ੍ਹਾਂ ਦਾ ਨਵਾਂ ਵਿਆਹ ਹੋ ਰਿਹਾ ਹੈ, ਜਿਨ੍ਹਾਂ ਦਾ ਇੱਕ-ਇੱਕ ਬੱਚਾ ਹੈ, ਕਿ ਭਾਈ ‘‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’’ ਇਹ ਧਿਆਨ ਰੱਖੋ ਅਤੇ ਜੋ ਨਵੇਂ ਵਿਆਹ ਵਾਲੇ ਆਉਦੇ ਹਨ , ਜੇਕਰ ਉਹ ਵਿਆਹ ਦੇ ਸਮੇਂ ਇਹ ਪ੍ਰਣ ਵੀ ਲੈਂਦੇ ਤਾਂ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ।
ਜਨਸੰਖਿਆ ਕੰਟਰੋਲ ਨਾਲ ਕਈ ਸਮੱਸਿਆਵਾਂ ਹੋਣਗੀਆਂ ਹੱਲ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਇੱਕ-ਇੱਕ ਬੱਚਾ ਹੈ ਕਿਵੇਂ ਫਰਕ ਪੈਂਦਾ ਹੈ। ਜ਼ਰਾ ਸੋਚ ਕੇ ਦੇਖਿਓ, ਪੰਜ ਵਿੱਘੇ, ਪੰਜ ਏਕੜ ਇੱਕ ਦੇ ਕੋਲ ਜ਼ਮੀਨ ਹੈ, ਦੋ ਏਕੜ ਇੱਕ ਕੋਲ ਹੈ ਇੱਕ-ਇੱਕ ਬੱਚਾ ਹੈ, ਦੋਵਾਂ ਦਾ ਵਿਆਹ ਹੋ ਗਿਆ। ਪਹਿਲਾਂ ਤਾਂ ਸੱਤ ਏਕੜ ਹੋ ਗਈ। ਜ਼ਮੀਨ ਘਟਣ ਦੀ ਥਾਂ ਵਧ ਗਈ ਦੂਜੀ ਗੱਲ ਘਰਾਂ ਦੀ ਜੋ ਭਰਮਾਰ ਹੈ, ਦਰਖਤ ਕੱਟ ਰਹੇ ਹੋ ਦੋ ਦੀ ਥਾਂ ਇੱਕ ਘਰ ਬਣ ਗਿਆ ਅਤੇ ਮਾਂ-ਬਾਪ ਦੀ ਸੰਭਾਲ ਦੋਵੇਂ ਹੀ ਕਰੋ ਤਾਂ ਇਸ ਤਰ੍ਹਾਂ ਨਾਲ ਤੁਸੀਂ ਜੇਕਰ ਦੇਖੋਗੇ, ਅੱਗੇ ਤੋਂ ਅੱਗੇ ਜ਼ਮੀਨਾਂ ਜਿਵੇਂ ਤੁਸੀਂ ਘਟਾਈਆਂ ਹਨ ਪੈਦਾ ਕਰ ਕਰਕੇ ਅਤੇ ਉਵੇਂ ਬੱਚੇ ਜੇਕਰ ਘੱਟ ਰੱਖੋਗੇ, ਫਿਰ ਤੁਹਾਡੇ ਨਾਂਅ ਜ਼ਮੀਨਾਂ ਵਧਣ ਲੱਗ ਜਾਣਗੀਆਂ, ਫਿਰ ਜਾਇਦਾਦ ਤੁਹਾਡੇ ਨਾਂਅ ਜ਼ਿਆਦਾ ਹੋਣ ਲੱਗ ਜਾਵੇਗੀ ਅਤੇ ਤੁਸੀਂ ਸੁਖਮਈ ਜ਼ਿੰਦਗੀ ਜੀ ਸਕੋਗੇ ਤਾਂ ਸਾਡਾ ਕੰਮ ਤਾਂ ਚੌਂਕੀਦਾਰ, ਸੇਵਾਦਾਰ ਦੀ ਤਰ੍ਹਾਂ ਦੱਸਣਾ ਹੈ ਭਾਈ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।