Malout News: ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ 28ਵੀਂ ਵਾਰ ਖੂਨਦਾਨ ਕੀਤਾ ਹੈ : ਗੁਰਦਾਸ ਸਿੰਘ ਇੰਸਾਂ
Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸੇ ਕੜ੍ਹੀ ਤਹਿਤ ਇੱਕ ਜ਼ਿੰਮੇਵਾਰ ਸੇਵਾਦਾਰ ਨੇ ਲੋੜਵੰਦ ਮਰੀਜ਼ ਲਈ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਅਸਲੀ ਮਾਨਵਤਾ ਦਾ ਫਰਜ਼ ਅਦਾ ਕੀਤਾ ਹੈ। Malout News
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਉਨ੍ਹਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਵਿਖੇ ਲੋੜਵੰਦ ਮਰੀਜ਼ ਲਈ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ ਹੈ।
Read Also : ਲੰਦਨ ਦੀ ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਲਾਇਆ ਖੂਨਦਾਨ ਕੈਂਪ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ 28ਵੀਂ ਵਾਰ ਖੂਨਦਾਨ ਕੀਤਾ ਹੈ ਅਤੇ ਅੱਗੇ ਤੋਂ ਵੀ ਮਾਨਵਤਾ ਦੀ ਸੇਵਾ ਵਿੱਚ ਇਸੇ ਤਰ੍ਹਾਂ ਲੱਗੇ ਰਹਿਣਗੇ । ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਕਿਹਾ ਕਿ ਜਿੱਥੇ 85 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾਂ ਹੀ ਤੱਤਪਰ ਰਹਿੰਦੇ ਹਨ ਉਥੇ ਲੋੜਵੰਦ ਮਰੀਜ਼ ਲਈ ਖੂਨਦਾਨ ਕਰਕੇ ਆਪਣੀ ਸੇਵਾ ਨੂੰ ਹੋਰ ਅੱਗੇ ਵਧਾਇਆ ਹੈ ਜੋਕਿ ਸ਼ਲਾਘਾਯੋਗ ਕਦਮ ਹੈ।