27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਉਗਰਾਹਾਂ ਜਥੇਬੰਦੀ ਵਲੋਂ ਲਹਿਰਾ ਸ਼ਹਿਰ ਵਿਚ ਕੀਤਾ ਮੋਟਰਸਾਈਕਲ ਮਾਰਚ

Motorcycle March in Lehra Sachkahoon

27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਉਗਰਾਹਾਂ ਜਥੇਬੰਦੀ ਵਲੋਂ ਲਹਿਰਾ ਸ਼ਹਿਰ ਵਿਚ ਕੀਤਾ ਮੋਟਰਸਾਈਕਲ ਮਾਰਚ

(ਤਰਸੇਮ ਸਿੰਘ ਬਬਲੀ) ਲਹਿਰਾਗਾਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਮੁਕੰਮਲ ਕਾਮਯਾਬ ਬਣਾਉਣ ਲਈ ਅੱਜ ਸੈਂਕੜੇ ਮੋਟਰਸਾਈਕਲਾਂ ਰਾਹੀਂ ਜਥੇਬੰਦੀ ਦੇ ਨੌਜਵਾਨ ਵਰਕਰਾਂ ਨੇ ਸਹਿਰ ਵਾਸੀਆਂ ਅਤੇ ਦੁਕਾਨਦਾਰ ਭਾਈਚਾਰੇ ਨੂੰ ਸਾਥ ਦੇਣ ਦੀ ਅਪੀਲ ਕੀਤੀ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ 6 ਤੋਂ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦੇਣ।

ਇਸ ਮੋਟਰਸਾਈਕਲ ਮਾਰਚ ਜ਼ਰੀਏ 28 ਸਤੰਬਰ ਨੂੰ ਸ਼ਹੀਦ-ਏ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੱਥੇਬੰਦੀ ਵੱਲੋਂ ਬਰਨਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾ ਰਹੀ ਕਾਨਫਰੰਸ ਵਿਚ ਸ਼ਹਿਰ ਵਾਸੀਆਂ ਨੂੰ ਹੁਮ-ਹਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮਾਰਚ ਵਿੱਚ ਦਰਸਨ ਸਿੰਘ ਚੰਗਾਲੀਵਾਲਾ ਜ਼ਿਲ੍ਹਾ ਆਗੂ, ਮਾਸਟਰ ਗੁਰਚਰਨ ਸਿੰਘ ਪੱਖੋਕਲਾਂ, ਬਹਾਦਰ ਸਿੰਘ ਭੁਟਾਲ ਖੁਰਦ, ਰਾਮ ਸਿੰਘ ਢੀਂਡਸਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਨਿੱਕਾ ਸਿੰਘ ਸੰਗਤੀਵਾਲਾ, ਪ੍ਰੀਤਮ ਸਿੰਘ ਲਹਿਲ ਖੁਰਦ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਸਵਿਰਾਜ ਸਿੰਘ ਗੁਰਨੇ ਕਲਾਂ ਅਤੇ ਹੋਰ ਪਿੰਡ ਇਕਾਈਆਂ ਦੇ ਆਗੂ ਸ਼ਾਮਿਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ