ਬਰਨਾਵਾ । ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਉਦੇ ਹੋਏ ਕਿਹਾ ਕਿ ਅੱਜ ਦਾ ਦੌਰ, ਅੱਜ ਦਾ ਸਮਾਂ ਆਪਣੇ-ਆਪ ’ਚ ਇੱਕ ਵੱਖ ਤਰ੍ਹਾਂ ਦਾ ਸਮਾਂ ਹੈ । ਇਸ ਸਮੇਂ ’ਚ ਹੱਥ ਨੂੰ ਹੱਥ ਖਾ ਰਿਹਾ ਹੈ । ਸਵਾਰਥ ਦਾ ਬੋਲਬਾਲਾ ਹੈ । ਕੌਣ ਆਪਣਾ, ਕੌਣ ਪਰਾਇਆ ਆਦਮੀ ਸਮਝ ਨਹੀਂ ਪਾਉਦਾ । ਆਦਮੀ ਅੰਦਰ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ, ਜਿਵੇਂ ਕਿ ਅੱਜ ਦੇ ਦੌਰ ’ਚ, ਅੱਜ ਦੇ ਸਮੇਂ ’ਚ ਆਦਮੀ ਖੁਸ਼ ਰਹਿ ਸਕਦਾ ਹੈ । ਦੂਜੇ ਸ਼ਬਦਾਂ ’ਚ ਕੀ ਅੱਜ ਦੇ ਦੌਰ ’ਚ ਖੁਸ਼ੀ ਨਾਲ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਤਾਂ ਇਸ ਦਾ ਜਵਾਬ ਹੈ ਹਾਂ, ਅਜਿਹਾ ਸੰਭਵ ਹੈ । ਕੀ ਇਸ ਦੇ ਲਈ ਕੋਈ ਦਵਾਈ, ਕੀ ਕੋਈ ਇਸ ਦੇ ਲਈ ਸਾਧਨ ਜਟਾਉਣੇ ਪੈਣਗੇ । ਜੀ ਨਹੀਂ, ਕੋਈ ਦਵਾਈ ਦੀ ਜ਼ਰੂਰਤ ਨਹੀਂ, ਕੋਈ ਵੱਖ ਤੋਂ ਸਮੱਗਰੀ ਖਰੀਦਣ ਦੀ ਜ਼ਰੂਰਤ ਨਹੀਂ । ਖੁਸ਼ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਦਿਮਾਗ ’ਚ ਜੋ ਅਨਾਮ-ਸ਼ਨਾਮ ਚੱਲਦਾ ਹੈ, ਲਗਾਤਾਰ ਨੈਗੇਟਿਵ ਚੱਲਦਾ ਹੈ, ਉਸ ਨੂੰ ਕੰਟਰੋਲ ਕਰਨਾ ਹੈ ਅਤੇ ਦਿਮਾਗ ਦੇ ਇਨ੍ਹਾਂ ਵਿਚਾਰਾਂ ਨੂੰ ਕੰਟਰੋਲ ਕਰਨ ਲਈ ਤਰੀਕਾ ਹੈ ਗੁਰੂਮੰਤਰਾ, ਨਾਮ-ਸ਼ਬਦ, ਕਲਮਾ, ਮੈਥਡ ਆਫ ਮੈਡੀਟੇਸ਼ਨ ।
ਮੈਡੀਟੇਸ਼ਨ, ਗੁਰੂਮੰਤਰ ਦਾ ਜਾਪ ਕਰਨ ਨਾਲ ਡੀਐਨਏ ਦੇ ਸੈਲ ਪਾਵਰਫੁੱਲ ਹੋ ਜਾਂਦੇ ਹਨ
ਆਤਮਿਕ ਸ਼ਾਂਤੀ ਦਾ ਆਸਾਨ ਤਰੀਕਾ । ਨਾਮ-ਸ਼ਬਦ ਦਾ ਜਾਪ ਕਰੋ, ਤੁਹਾਡੇ ਅੰਦਰ ਆਤਮਬਲ ਆਵੇਗਾ, ਆਤਮਿਕ ਸ਼ਾਂਤੀ ਆਵੇਗੀ । ਨਾਮ-ਸ਼ਬਦ ਦਾ ਜਾਪ ਕਰੋ ਜਿਸ ਨਾਲ ਤੁਹਾਡੇ ਡੀਐਨਏ ਦੇ ਸੈਲ ਪਾਵਰ ਫੁੱਲ ਬਣਨਗੇ । ਜੋ ਤੁਹਾਡੇ ਦਿਮਾਗ ਨੂੰ ਰੀਫ੍ਰੈਸ਼ ਕਰ ਦੇਵੇਗਾ, ਪੂਰੀ ਤਰਾਂ ਨਾਲ ਫ੍ਰੈਸ਼ ਕਰ ਦੇਵੇਗਾ ਅਤੇ ਜਦੋ ਡੀਐਨਏ ਦੇ ਸੈਲ ਪਾਵਰਫੁੱਲ ਹੋਣ ਤਾਂ ਦਿਮਗ ’ਚ ਵਿਚਾਰ ਵੀ ਪਾਵਰਫੁੱਲ ਹੋਣਗੇ ਅਤੇ ਵਿਚਾਰਾਂ ਦਾ ਪਾਵਰਫੁੱਲ ਹੋਣਾ ਹੀ ਖੁਸ਼ ਰਹਿਣ ਲਈ ਇੱਕ ਸਭ ਤੋਂ ਵੱਡਾ ਸੰਕੇਤ ਹੈ । ਤਾਂ ਮੈਡੀਟੇਸ਼ਨ, ਗੁਰੂਮੰਤਰ ਦਾ ਜਾਪ ਕਰਨ ਨਾਲ ਡੀਐਨਏ ਦੇ ਸੈਲ ਪਾਵਰਫੁੱਲ ਹੋ ਜਾਂਦੇ ਹਨ । ਡੀਐਨਏ ਮਾਇੰਡ ਨੂੰ ਪਾਜ਼ਿਟੀਵਿਟੀ ਅਤੇ ਚੰਗਿਆਈ ਦੇ ਸੰਦੇਸ਼ ਭੇਜਦਾ ਹੈ । ਜਦੋਂ ਦਿਮਾਗ ’ਚ ਚੰਗਿਆਈ ਦੇ ਸੰਦੇਸ਼ ਆ ਜਾਂਦੇ ਹਨ ਤਾਂ ਆਪਣੇ-ਆਪ ਚਿਹਰੇ ’ਤੇ ਮੁਸਕਾਨ ਖਿੜ੍ਹ ਉਠਦੀ ਹੈ ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਇਹ ਵੀ ਪੁੱਛਦੇ ਹਨ ਕਿ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਦਾ ਸ਼ਬਦੀ ਅਰਥ ਹੈ ਧਿਆਨ । ਕਿਹੜਾ ਧਿਆਨ, ਤੁਸੀਂ ਕਹਿੰਦੇ ਹੋ ਕਿ ਮੈਂ ਘਰ ਤੋਂ ਬਾਹਰ ਜਾ ਰਿਹਾ ਹਾਂ, ਮਾਂ ਘਰ ਦਾ ਧਿਆਨ ਰੱਖਣਾ । ਭਾਈ ਸਾਹਿਬ ਘਰ ਦਾ ਧਿਆਨ ਰੱਖਣਾ । ਤੁਸੀਂ ਖੇਤਾਂ ’ਚ ਕੰਮ ਧੰਦਾ ਕਰਦੇ ਹੋ, ਤਾਂ ਸਮਝਦਾਰ ਆਦਮੀ, ਜਾਣਕਾਰ ਆਦਮੀ ਦੂਜੇ ਨੂੰ ਕਹਿੰਦਾ ਹੈ ਕਿ ਧਿਆਨ ਨਾਲ ਕਰਨਾ ਇਹ ਕੰਮ ।
ਦੁਕਾਨ ’ਚ ਕੰਮ ਕਰਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਕੱਚ ਦਾ ਸਾਮਾਨ ਹੈ, ਇਸ ਨੂੰ ਧਿਆਨ ਨਾਲ ਚੁੱਕ ਕੇ ਰੱਖਣਾ । ਇਹ ਧਿਆਨ ਸ਼ਬਦ ਤਾਂ ਥਾਂ-ਥਾਂ ਵਰਤਿਆਂ ਜਾਂਦਾ ਹੈ । ਪਰ ਮੈਡੀਟੇਸ਼ਨ ’ਚ ਕਿਹੜੇ ਧਿਆਨ ਦਾ ਜ਼ਿਕਰ ਕੀਤਾ ਗਿਆ ਹੈ । ਤੁਸੀਂ ਇਨ੍ਹਾਂ ਸਾਰੇ ਧਿਆਨਾਂ ਨੂੰ ਇੱਕ ਥਾਂ ਇਕੱਠਾ ਕਰਨਾ ਹੈ । ਤੁਹਾਡੇ ਵਿਚਾਰ ਕਿਤੇ ਹੋਰ ਤੁਸੀਂ ਬੈਠੇ ਕਿਤੇ ਹੋਰ ਹੁੰਦੇ ਹੋ । ਉਸ ਧਿਆਨ ਨੂੰ ਇਕਾਗਰ ਕਰਨ ਨੂੰ ਹੀ ਮੈਡੀਟੇਸ਼ਨ ਕਹਿੰਦੇ ਹਨ ਕਿ ਧਿਆਨ ਇਕਾਗਰ ਹੋ ਜਾਵੇਗਾ ਜੀ ਹਾਂ, ਹੋ ਜਾਂਦਾ ਹੈ । ਕਿਵੇਂ, ਤੁਸੀਂ ਆਪਣੇ ਦੋਵਾਂ ਅੱਖਾਂ ਦੇ ਵਿੱਚ ਨੱਕ ਦੇ ਉੱਪਰ ਮੱਥੇ ਦੇ ਵਿੱਚ ਲਲਾਟ ਮੱਥੇ ਦੀ ਇੱਹ ਥਾਂ, ਜਿਸ ਨਾਲ ਦਸਵਾਂ ਦਰਵਾਜਾ, ਤਿਲ ਗਿਆਨ ਚਸਕੂ, ਮਹਿਰਾਮ, ਵੈਰੀ-ਵੈਰੀ ਡੀਪਲੀ ਪੁਆਇੰਟ ਕਿਹਾ ਜਾਂਦਾ ਹੈ ।
ਤੀਜੀ ਅੱਖ ਜਾਂ ਦਸਵਾਂ ਦਰਵਾਜਾ । ਦੋ ਅੱਖਾਂ ਹਨ, ਤੀਜੀ ਨੈਚੁਰਲੀ ਬੰਦ ਹੈ । ਨੌਂ ਦਰਵਾਜੇ ਖੱੁਲ੍ਹੇ ਹਨ, ਬਾਹਰ ਤੋਂ ਜੋ ਦਿਖਦੇ ਹਨ । ਦੋ ਕੰਨ, ਦੋ ਅੱਖਾਂ, ਦੋ ਨੱਕ, ਇੱਕ ਮੂੰਹ ਅਤੇ ਦੋ ਇੰਦਰੀਆਂ ਇਹ ਖੁੱਲ੍ਹੇ ਦਿਖਦੇ ਹਨ । ਇਹ ਸਰੀਰ ਦੇ ਖੁੱਲ੍ਹੇ ਦਰਵਾਜੇ ਹਨ । ਪਰ ਦਸਵਾਂ ਬੰਦ ਹੈ । ਤੁਸੀਂ ਕਰਨਾ ਕੀ ਹੈ, ਆਪਣੀਆਂ ਅੱਖਾਂ ਬੰਦ ਕਰਨੀਆਂ ਹਨ, ਗੁਰੂ-ਮੰਤਰ ਭਗਵਾਨ ਦੇ ਉਹ ਸ਼ਬਦ ਜੋ ਗੁਰੂ ਨੇ ਪ੍ਰੈਕਟੀਕਲੀ ਕਰਕੇ ਦੇਖੇ ਹੋਣ । ਉਸ ਨੂੰ ਕਹਿੰਦੇ ਹਨ ਗੁਰੂ-ਮੰਤਰ ਜਾਂ ਨਾਮ-ਸ਼ਬਦ ਜਾਂ ਕਲਮਾ ਜਾਂ ਮੈਥਡ ਆਫ ਮੈਡੀਟੇਸ਼ਨ, ਉਹ ਲਵੋ, ਧਿਆਨ ਨੂੰ ਲਲਾਟ ਵਾਲੀ ਥਾਂ ’ਤੇ ਲਾਓ ਅਤੇ ਫਿਰ ਅਭਿਆਸ ਕਰੋ । ਪਹਿਲਾਂ ਜੀਭਾ ਨਾਲ, ਫਿਰ ਖਿਆਲਾਂ ਨਾਲ । ਜੇਕਰ ਤੁਹਾਡਾ ਧਿਆਨ ਭਟਕ ਰਿਹਾ ਹੈ ਤਾਂ ਇਕਾਂਤ ’ਚ ਜਾਓ ।
ਕਮਰਾ ਬੰਦ ਕਰੋ, ਉਸ ’ਚ ਥੋੜ੍ਹਾ ਜਿਹਾ ਬੋਲ ਕੇ ਉੱਚੀ ਆਵਾਜ਼ ’ਚ ਜਾਪ ਕਰੋ । ਇਸ ਨਾਲ ਹੋਵੇਗਾ । ਜਦੋਂ ਤੁਸੀਂ ਜੀਭਾ ਨਾਲ ਜਾਪ ਕਰਦੇੇ ਹੋ ਤਾਂ ਦਿਮਾਗ ਅਤੇ ਜੀਭਾ । ਜਦੋਂ ਤੁਸੀਂ ਧਿਆਨ ਨਾਲ ਕਰਦੇ ਹੋ ਸਿਰਫ਼ ਦਿਮਾਗ ਪਰ ਜਦੋਂ ਬੋਲ ਕੇ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਗਿਆਨ ਇੰਦਰੀਆਂ ਬਿਜੀ ਹੋ ਜਾਣਗੀਆਂ । ਤੁਹਾਡੀ ਬੋਲਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਦੇਖਣ ਦੀ ਸ਼ਕਤੀ, ਸੁੰਘਣ ਦੀ ਸ਼ਕਤੀ, ਸਪਰਸ਼ ਕਿਉਕਿ ਜੀਭਾ ਨਾਲ ਬਲ ਰਹੇ ਹੋ ਤਾਂ ਸਪਰਸ਼ ਹੋ ਰਿਹਾ ਹੈ । ਤੁਸੀਂ ਹੱਥ ਜੋੜਿਆ ਹੈ ਤਾਂ ਸਪਰਸ਼ ਹੋ ਰਿਹਾ ਹੈ । ਤਾਂ ਇਸ ਤਰ੍ਹਾਂ ਦਿਮਾਗ ਸੁਣ ਰਿਹਾ ਹੈ ਤੁਸੀਂ ਜਦੋਂ ਸਾਰੀਆਂ ਸ਼ਕਤੀਆਂ ਨੂੰ ਇੱਕ ਹੀ ਸ਼ਬਦ ਸੁਣਾਓਗੇ, ਤਾਂ ਉਨ੍ਹਾਂ ਨੂੰ ਹਾਰ ਮੰਨ ਕੇ, ਬਾਕੀ ਪਾਸਿਓਂ ਧਿਆਨ ਹਟਾ ਕੇ ਲਲਾਟ ਵਾਲੀ ਥਾਂ ’ਤੇ ਧਿਆਨ ਲਗਾਉਣਾ ਪਵੇਗਾ ਅਤੇ ਇਹੀ ਮੈਡੀਟੇਸ਼ਨ ਹੈ ਜੋ ਭਗਵਾਨ ਤੱਕ ਲੈ ਕੇ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ