ਟੀਐੱਲਟੀ ਐਡਵਰਟਾਈਜਿੰਗ ਸਲਿਊਸ਼ਨਜ਼ ਨੇ ਸਟਾਫ ਦਾ ਕ੍ਰਿਕਟ ਮੈਚ ਕਰਵਾਇਆ

TLT Advertising

ਡਿੱਜੀ ਹੱਲਾ ਟੀਮ ਨੇ 4 ਵਿਕਟਾਂ ਨਾਲ ਜਿੱਤਿਆ ਮੈਚ

ਬਠਿੰਡਾ (ਸੁਖਨਾਮ)। ਟੀਐਲ.ਟੀ. ਐਡਵਰਟਾਈਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗੁਰੂਗ੍ਰਾਮ ਵੱਲੋਂ ਕੰਪਨੀ ਦੀ 6ਵੀਂ ਵਰ੍ਹੇਗੰਢ ਮੌਕੇ ਕੰਪਨੀ ਸਟਾਫ ਦਾ ਕ੍ਰਿਕਟ ਮੈਚ 10-10 ਕ੍ਰਿਕਟ ਸਟੇਡੀਅਮ ਵਿਖੇ ਕਰਵਾਇਆ ਗਿਆ। ਇਹ ਮੈਚ ਕੰਪਨੀ ਦੀ ਡਿਜੀਟਲ ਟੀਮ ਡਿੱਜੀ ਹੱਲਾ ਅਤੇ ਲੋਕਲ ਟਾਕ ਟੀਮ ਵਿਚਕਾਰ ਖੇਡਿਆ ਗਿਆ। ਡਿੱਜੀ ਹੱਲਾ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਬਾਲਿੰਗ ਕਰਨ ਦਾ ਫੈਸਲਾ ਲਿਆ ਅਤੇ ਲੋਕਲ ਟਾਕ ਟੀਮ ਨੂੰ ਬੈਟਿੰਗ ਲਈ ਸੱਦਾ ਦਿੱਤਾ।

TLT Advertising

ਲੋਕਲ ਟਾਕ ਟੀਮ ਨੇ 10 ਵਿਕਟਾਂ ਗੁਆ ਕੇ ਕੁੱਲ 109 ਸਕੋਰ ਬਣਾਏ, ਜਦਿਕ ਇਸ ਟੀਚੇ ਨੂੰ ਹਾਸਲ ਕਰ ਲਈ ਮੈਦਾਨ ਵਿਚ ਉੱਤਰੀ ਡਿੱਜੀ ਹੱਲਾ ਟੀਮ ਨੇ 14.5 ਓਵਰਾਂ ’ਚ 4 ਵਿਕਟਾਂ ਰਹਿੰਦਿਆਂ ਮੈਚ ਜਿੱਤ ਲਿਆ। ਪਲੇਅਰ ਆਫ ਦਾ ਮੈਚ ਵਿਨੇ, ਬੈਸਟ ਬਾਲਰ ਰੁਪੇਸ਼ ਗਰਗ ਡਿੱਜੀ ਹੱਲਾ ਨੂੰ ਦਿੱਤਾ ਗਿਆ ਜਦਕਿ ਬੈਸਟ ਬੈਟਸਮੈਨ ਡਾਇਮੰਡ ਡੋਗਰਾ ਲੋਕਲ ਟਾਕ ਟੀਮ ਰਹੇ। ਇਸ ਮੌਕੇ ਇਨਾਮ ਵੰਡ ਸਮਾਰੋਚ ਵਿਚ ਡਾ. ਗਿਆਨ ਚੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮ ਅਤੇ ਬੈਸਟ ਪਲੇਅਰਾਂ ਨੂੰ ਸਨਮਾਨਿਤ ਕੀਤਾ।

ਮੁੱਖ ਮਹਿਮਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਟੀ.ਐਲ.ਟੀ. ਕੰਪਨੀ ਦੀ ਸਾਰੀ ਹੀ ਟੀਮ ਨੌਜਵਾਨਾਂ ਦੀ ਹੈ ਅਤੇ ਦੇਸ਼ ਦੀ ਜਵਾਨੀ ਜੇਕਰ ਚੰਗੇ ਰਾਹਾਂ ਤੇ ਤੁਰਦੀ ਹੈ ਤਾਂ ਲਾਜਮੀ ਦੇਸ਼ ਵੀ ਤਰੱਕੀ ਕਰਦਾ ਹੈ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਕੰਪਨੀ ਦੀ ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਲਵਦੀਪ ਸ਼ਰਮਾ, ਅਨਿਲ ਸੋਨੀ, ਡਾਇਮੰਡ ਡੋਗਰਾ, ਸੰਦੀਪ ਠਾਕੁਰ ਅਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਕੰਪਨੀ ਦੇ ਸਟਾਫ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰਸਤ ਰਹਿਣਾ ਬਹੁਤ ਜਰੂਰੀ ਹੈ ਤਾਂ ਹੀ ਟੀਮ ਅੱਗੇ ਵਧ ਸਕਦੀ ਹੈ। ਇਸ ਲਈ ਕੰਪਨੀ ਵੱਲੋਂ ਇਹ ਕ੍ਰਿਕਟ ਮੈਚ ਕਰਵਾਇਆ ਗਿਆ ਹੈ ਤਾਂ ਕਿ ਸਾਰੀ ਟੀਮ ਤੰਦਰੁਸਤ ਰਹੇ ਅਤੇ ਕੰਪਨੀ ਹੋਰ ਤਰੱਕੀ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here