ਤਿਰੰਗਾ ਰੁਮਾਲ ਛੂਹ ਲੀਗ ਛਾਈ

  • ਹਰਿਆਣਾ ਨੇ ਗਾੜ ਦੀਆ ਲੱਠ, 69-42 ਨਾਲ ਜਿੱਤਿਆ ਮੈਚ
  • ਅਸਟਰੇਲੀਆ ਬਰੇਵ ਬੁਆਇਜ਼ ਵੀ ਛਾਏ, 49-46 ਨਾਲ ਬਣੇ ਜੇਤੂ

ਸਰਸਾ,  (ਸੁਖਜੀਤ ਸਿੰਘ) ਤਿਰੰਗਾ ਰੁਮਾਲ ਛੂਹ ਲੀਗ ‘ਚ ਅੱਜ ਦੁਜਾ ਦਿਨ ਐੱਮਐੱਸਜੀ ਆਸਟਰੇਲੀਅਨ ਬ੍ਰੇਵ ਬੁਆਇਜ਼ ਅਤੇ ਐੱਮਐੱਸਜੀ ਲੱਠ ਗਾੜਦੇ ਹਰਿਆਣਾ ਦੇ ਨਾਂਅ ਰਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ‘ਚ ਹੋਏ ਇਹਨਾਂ ਰੋਮਾਂਚਕ ਮੁਕਾਬਲਿਆਂ ‘ਚ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਰਿਹਾ
ਤਿਰੰਗਾ ਰੁਮਾਲ ਛੂਹ ਲੀਗ ਦੇ ਦੂਜੇ ਦਿਨ ਪਹਿਲਾ ਮੈਚ ਆਸਟਰੇਲੀਅਨ ਬ੍ਰੇਵ ਬੁਆਇਜ਼ ਅਤੇ ਐੱਮਐੱਸਜੀ ਰਾਜਸਥਾਨੀ ਸੂਰਮਾ ਦਰਮਿਆਨ ਹੋਇਆਦੋਵੇਂ ਟੀਮਾਂ ਨੇ ਪਹਿਲਾਂ ਹੀ ਅੱਧੇ ਸਮੇਂ ਤੱਕ ਬਰਾਬਰੀ ਦਾ ਮੁਕਾਬਲਾ ਵਿਖਾਇਆ, ਜਿਸ ਦੇ ਸਿੱਟੋ ਵਜੋਂ ਐੱਮਐੱਸਜੀ ਰਾਜਸਥਾਨੀ ਸੂਰਮਾ ਟੀਮ ਨੇ 20 ਅੰਕ ਅਤੇ ਐੱਮਐੱਸਜੀ ਅਸਟਰੇਲੀਅਨ ਬਰੇਵ ਬੁਆਇਜ਼ ਨੇ 18 ਅੰਕ ਬਣਾਏ ਅੱਧ ਸਮੇਂ ਤੋਂ ਬਾਅਦ ਮੁੜ ਸ਼ੁਰੂ ਹੋਈ ਖੇਡ ‘ਚ ਅਸਟਰੇਲੀਅਨ ਬ੍ਰੇਵ ਬੁਆਇਜ਼ ਨੇ 2 ਅੰਕਾਂ ਦਾ ਫਾਸਲਾ ਪੂਰਾ ਕਰਨ ਤੋਂ ਬਾਅਦ ਅੰਕਾਂ ‘ਚ ਵਾਧਾ ਬਣਾਇਆ ਅਤੇ ਲਗਾਤਾਰ ਹਮਲਾਵਰ ਰੁਖ ਬਣਾਈ ਰੱਖਿਆ ਰਾਜਸਥਾਨ ਟੀਮ ਨੇ ਮੈਚ ‘ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ 46-46 ਦੇ ਅੰਕਾਂ ‘ਤੇ ਮੁਕਾਬਲਾ ਇੱਕ ਵਾਰ ਫਿਰ ਬਰਾਬਰ ਹੋ ਗਿਆ ਮੈਚ ਦਾ ਸਮਾਂ ਪੂਰਾ ਹੋਣ ‘ਤੇ ਐੱਮਐੱਸਜੀ ਅਸਟਰੇਲੀਅਨ ਬ੍ਰੇਵ ਬੁਆਇਜ਼ ਨੇ 49-46 ਦੇ ਫਰਕ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ
ਇਸ ਪਹਿਲੇ ਮੈਚ ਦੌਰਾਨ  ਮੈਨ ਆਫ਼ ਦ ਮੈਚ ਰਾਜਸਥਾਨ ਸੂਰਮਾ ਟੀਮ ਦੇ ਅਨੁਜ਼ ਅਤੇ ਆਸਟਰੇਲੀਅਨ ਟੀਮ ਦੇ ਮੋਨੂੰ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ, ਜਿਹਨਾਂ ਨੂੰ ਪੂਜਨੀਕ ਗੁਰੂ ਜੀ ਨੇ ਇਲੈਕਟ੍ਰਿਕ ਬਾਈਕ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਦੂਜਾ ਮੈਚ ਐੱਮਐੱਸਜੀ ਲੱਠ ਗਾਡ ਦੇ ਹਰਿਆਣਾ ਅਤੇ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਵਿਚਕਾਰ ਹੋਇਆ ਗੁਆਂਢੀ ਸੂਬਿਆਂ ਦੀਆਂ ਦੋਵਾਂ ਟੀਮਾਂ ਨੇ ਮੈਚ ‘ਚ ਜਿੱਤ ਲਈ ਬਰਾਬਰੀ ਦਾ ਜ਼ੋਰ ਲਾਇਆ ਪਰ ਅੱਧ ਸਮੇਂ ਤੱਕ ਹਰਿਆਣਾ 31 ਤੇ ਪੰਜਾਬ 22 ਅੰਕ ਬਣਾ ਸਕਿਆ ਹਰਿਆਣਾ ਨੇ ਆਪਣਾ ਇਹ ਵਾਧਾ ਮੈਚ ਦੇ ਅੰਤ ਬਰਕਰਾਰ ਰੱਖਦਿਆਂ 69-42 ਦੇ ਫਰਕ ਨਾਲ ਮੁਕਾਬਲਾ ਜਿੱਤ ਲਿਆ ਮੈਨ ਆਫ਼ ਦ ਮੈਚ ਹਰਿਆਣਾ ਦਾ ਪਵਨ ਬਣਿਆ, ਜਿਸ ਨੇ ਆਪਣੀ ਟੀਮ ਲਈ ਪੰਜ ਅੰਕ ਜੋੜੇ ਸਨ
ਪ੍ਰਤੀਯੋਗਿਤਾ ਦੇ ਤੀਜੇ ਦਿਨ ਬੁੱਧਵਾਰ ਸ਼ਾਮਲ ਨੂੰ ਐੱਮਐੱਸਜੀ ਰਾਜਸਥਾਨੀ ਸੂਰਮੇ ਅਤੇ ਐੱਮਐੱਸਜੀ ਯੂਪੀ ਜਾਂਬਾਜ਼ ਅਤੇ ਐੱਮਐੱਸਜੀ ਕਨੇਡੀਅਨ ਕਾਓ ਬੁਆਇਜ਼ ਅਤੇ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਟੀਮਾਂ ਵਿਚਕਾਰ ਮੁਕਾਬਲੇ ਹੋਣਗੇ

ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਮਿਲੇਗਾ ਹੁਲਾਰਾ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ‘ਤਿਰੰਗਾ ਰੂਮਾਲ ਛੂਹ ਲੀਗ’ ਰਾਹੀਂ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਹੁਲਾਰਾ ਮਿਲੇਗਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਪਹਿਲਾਂ ਪਿੰਡਾਂ ਦੀ ਖੇਡ ਗੁੱਲੀ ਡੰਡਾ ਨੂੰ ‘ਗੁਲਸਟਿੱਕ’ ਦਾ ਰੂਪ ਦੇ ਕੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਹੈ ਆਪ ਜੀ ਨੇ ਫਰਮਾਇਆ
ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਹੈ ਆਪ ਜੀ ਨੇ ਫਰਮਾਇਆ ਕਿ ਰੂਮਾਲ ਛੂ ਖੇਡ ਅਸੀਂ ਖੁਦ ਖੇਡੀ ਹੈ ਮੌਜ਼ੂਦਾ ਸਮੇਂ ‘ਚ ਇਸ ਨੂੰ ਨਿਯਮਾਂ ‘ਚ ਬੰਨ੍ਹ ਕੇ ਨਵਾਂ ਰੂਪ ਦਿੱਤਾ ਗਿਆ ਹੈ ਰੂਮਾਲ ਛੂਹ ਪੰਜ ਖੇਡਾਂ ਨੂੰ ਮਿਲਾ ਕੇ ਬਣਾਈ ਗਈ  ਅਦਭੁਤ ਖੇਡ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਹ ਨਵੀਂ ਗੇਮ ਹੈ ਇਹ ਹੌਲੀ ਹੌਲੀ ਵੱਡੀ ਹੋਵੇਗੀ ਅਤੇ ਜਦੋਂ ਜਵਾਨ ਹੋਵੇਗੀ ਤਾਂ ਗਜ਼ਬ ਦਾ ਰੰਗ ਲਿਆਵੇਗੀ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਖੁਦ ਇਹ ਗੇਮ ਖੇਡੀ ਹੈ ਅਤੇ ਉਹਨਾਂ ਦੀ ਆਉਣ ਵਾਲੀ ਫ਼ਿਲਮ ‘ਐੱਮਐੱਸਜੀ ਆਨਲਾਈਨ ਗੁਰੂਕੁਲ’ ਵੀ ਉਹ ਖੁਦ ਰੂਮਾਲ ਛੂਹ ਖੇਡ ਖੇਡਦੇ ਨਜ਼ਰ ਆਉਣਗੇ
ਪ੍ਰਤੀਯੋਗਿਤਾ ਨੂੰ ਲੈ ਕੇ ਦੋ ਪੂਲ ਬਣਾਏ ਗਏ ਹਨ ਪੂਲ ਏ ‘ਚ ‘ਤਿਰੰਗਾ ਰੂਮਾਲ ਛੂਹ ਲੀਗ’, ਐੱਮਐੱਸਜੀ ਅਸਟਰੇਲੀਅਨ ਬ੍ਰੇਵ ਬੁਆਇਜ਼, ਐੱਮਐੱਸਜੀ ਰਾਜਸਥਾਨੀ ਸੂਰਮੇ ਅਤੇ ਐੱਮਐੱਸਜੀ ਯੂਪੀ ਜਾਂਬਾਜ਼ ਟੀਮਾਂ ਹਨ ਜਦੋਂ ਕਿ ਪੂਲ ਬੀ ‘ਚ ਐੱਮਐੱਸਜੀ ਲੱਠ ਗਾਡ ਦੇ ਹਰਿਆਣਾ, ਐੱਮਐੱਸਜੀ ਚੱਕ ਦੇ ਫੱਟੇ ਪੰਜਾਬ, ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਅਤੇ ਐੱਮਐੱਸਜੀ ਦਿੱਲੀ ਦੇ ਦਿਲੇਰ ਸ਼ਾਮਲ ਹਨਆਧੁਨਿਕ ਸਹੂਲਤਾਂ ਨਾਲ ਲੈਸ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ
ਤਿਰੰਗਾ ਰੂਮਾਲ ਛੂਹ ਲੀਗ ਲਈ ਪੱਕੇ ਤੌਰ ‘ਤੇ ਏਅਰ ਕੰਡੀਸ਼ਨਰ ਇੰਡੋਰ ਸਟੇਡੀਅਮ ਤਿਆਰ ਕੀਤਾ ਗਿਆ ਹੈ, ਜਿਸ ‘ਚ 2000 ਤੋਂ ਜਿਆਦਾ ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਹੈ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ ਨਿਰਦੇਸ਼ ‘ਚ ਸਟੇਡੀਅਮ ਨੂੰ ਸਿਰਫ਼ ਤਿੰਨ ਦਿਨਾਂ ‘ਚ ਤਿਆਰ ਕੀਤਾ ਗਿਆ ਹੈ ਪੂਰੇ ਸਟੇਡੀਅਮ ‘ਚ10 ਕੈਮਰੇ ਲਾਏ ਗਏ ਹਨ, ਜਿਹਨਾਂ ਰਾਹੀਂ ਮੈਚ ਨੂੰ ਹਰ ਐਂਗਲੇ ਤੋਂ ਕਵਰ ਕੀਤਾ ਜਾਂਦਾ ਹੈ ਸਟੇਡੀਅਮ ‘ਚ ਚਾਰੇ ਪਾਸੇ ਵੱਡੀਆਂ ਐੱਲਆਈਡੀ ਸਕਰੀਨਾਂ ਲਾਈਆਂ ਗਈਆਂ ਹਨ, ਜਿਹਨਾਂ ‘ਤੇ ਮੈਚ ਲਾਈਵ ਵੀ ਪ੍ਰਸਾਰਿਤ ਹੁੰਦਾ ਹੈ ਆਈਪੀਐੱਲ ਦੀ ਤਰਜ ‘ਤੇ ਕਰਵਾਏ ਜਾ ਰਹੇ ਇਸ ਟੂਰਨਾਮੈਂਟ ‘ਚ ਥਰਡ ਅੰਪਾਇਰ, ਕੁਮੈਂਟਰੀ ਦੀ ਸੁਵਿਧਾ ਹੈ ਪੂਜਨੀਕ ਗੁਰੂ ਜੀ ਦੀ ਪਵਿੱਤਰ ਮੌਜ਼ੂਦਗੀ ਖਿਡਾਰੀਆਂ ਅਤੇ ਦਰਸ਼ਕਾਂ ਦੇ ਜ਼ੋਸ ਨੂੰ ਕਈ ਗੁਣਾ ਵਧਾ ਦਿੰਦੀ ਹੈ ਦੁਧੀਆ ਰੌਸ਼ਨੀ ‘ਚ ਮੈਟਾਂ ‘ਤੇ ਖੇਡੇ ਗਏ ਇਹਨਾਂ ਮੈਚਾਂ ਦੇ ਹਰ ਪਲ ਦਾ ਦਰਸ਼ਕਾਂ ਨੇ ਖੂਬ ਮਜ਼ਾ ਲਿਆ ਟੂਰਨਾਮੈਂਟ ‘ਚ ਫੈਸਲਾਕੁੰਨ ਦੀ ਭੂਮਿਕਾ ਨਿਭਾਵੁਣ ਵਾਲੇ ਕੋਚ ਨੂੰ ਖੇਡ ਪੰਚ ਦੀ ਉਪਾਧੀ ਦਿੱਤੀ ਗਈ ਹੈ ਟੂਰਨਾਮੈਂਟ ਨੂੰ ਵੱਖ-ਵੱਖ ਟੀਵੀ ਚੈਨਲਾਂ ਅਤੇ ਯੂ ਟਿਊਬ ਰਾਹੀਂ ਲੱਖਾਂ ਲੋਕਾਂ ਨੇ ਲਾਈਵ ਦੇਖਿਆ