ਖੁਦ ਨੂੰ ਮੁੜ ਸਥਾਪਿਤ ਕਰਨ ਦਾ ਸਮਾਂ
ਯੂਕਰੇਨ ਜੰਗ ਸਬੰਧੀ ਭਾਰਤ ਦੇ ਉਦਾਸੀਨ ਰਵੱਈਏ ਨੂੰ ਗੁੱਟਨਿਰਲੇਪਤਾ ਕਿਹਾ ਜਾ ਰਿਹਾ ਹੈ ਪਰ ਇਸ ਨਾਲ ਅੰਤਰਰਾਸ਼ਟਰੀ ਰਾਜਨੀਤੀ ’ਚ ਭਾਰਤ ਦੀ ਭੂਮਿਕਾ ’ਤੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਵਿਹਾਰਿਕਤਾ ਜਾਂ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਨਾਂਅ ’ਤੇ ਭਾਰਤ ਨੇ ਨਾ ਸਿਰਫ਼ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਸਬੰਧ ’ਚ ਨਰਮ ਰੁਖ ਅਪਣਾਇਆ ਸਗੋਂ ਰੂਸ ਦੇ ਨਾਲ ਤੇਲ ਅਤੇ ਰੱਖਿਆ ਵਪਾਰ ਆਦਿ ਵੀ ਕੀਤਾ ਇਸ ਜੰਗ ਦੇ ਸਬੰਧ ’ਚ ਭਾਰਤ ਦੀ ਪ੍ਰਤੀਕਿਰਿਆ ਕਾਨੂੰਨ ਦੇ ਸ਼ਾਸਨ, ਦੇਸ਼ਾਂ ਦੇ ਆਤਮ-ਨਿਰਣੈ ਦੇ ਅਧਿਕਾਰ ਦੇ ਅਨੁਸਾਰ ਨਹੀਂ ਸੀ ਸੰਯੁਕਤ ਰਾਸ਼ਟਰ ਸੰਘ ’ਚ ਰੂਸ ਦੇ ਖਿਲਾਫ਼ ਸਾਰੇ ਮਤਿਆਂ ਵਿਚ ਉਹ ਗੈਰਹਾਜ਼ਰ ਰਿਹਾ ਅਤੇ ਵਿਚ-ਵਿਚਾਲੇ ਸ਼ਾਂਤੀ ਅਤੇ ਕੂਟਨੀਤੀ ਦੀ ਗੱਲ ਕਰਦਾ ਰਿਹਾ ਪਰ ਇਹ ਉਸ ਦੀ ਸਾਖ਼ ਲਈ ਚੰਗਾ ਨਹੀਂ ਹੈ
ਤੇ ਜਦੋਂ ਕਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੁੜ ਗਠਨ ਹੋਵੇਗਾ ਤਾਂ ਜਾਪਾਨ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਮੁਕਾਬਲੇ ਉਹ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਸੀਟ ਤੋਂ ਹੱਥ ਧੋ ਸਕਦਾ ਹੈ ਇਸ ਲਈ ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਸਥਿਤੀ ਨੂੰ ਮੁੜ ਸਥਾਪਿਤ ਕਰੇ
ਉਂਝ ਭਾਰਤ ਨੂੰ ਸਮੁੱਚੇ ਵਿਸ਼ਵ ਨਾਲ ਆਪਣੀ ਸਾਂਝੇਦਾਰੀ ਨੂੰ ਵਧਾਉਣਾ ਚਾਹੀਦਾ ਹੈ ਆਪਣੇ ਗੁਆਂਢੀ ਦੇਸ਼ਾਂ ਨਾਲ ਸਮੀਕਰਨ ਸਥਾਪਿਤ ਕਰੇ ਤਾਨਾਸ਼ਾਹ ਸ਼ਾਸਨਾਂ ਨਾਲ ਆਪਣੀ ਮਿੱਤਰਤਾ ਤੋਂ ਦੂਰ ਰਹੇ ਸ਼ਾਂਤੀ, ਲੋਕਤੰਤਰ, ਇੱਕਜੁਟਤਾ ਅਤੇ ਨਿਰਲੇਪਤਾ ਦੇ ਹਿਤੈਸ਼ੀ ਦੇ ਰੂਪ ’ਚ ਆਪਣੀ ਸਥਿਤੀ ਨੂੰ ਮੁੜ ਸਥਾਪਿਤ ਕਰੇ ਭਾਰਤ ਦੀ ਵਿਦੇਸ਼ ਨੀਤੀ ਨੂੰ ਪਰਿਭਾਸ਼ਿਤ ਕਰਨ ਜਾਂ ਮੁੜ ਪਰਿਭਾਸ਼ਿਤ ਕਰਨ ’ਚ ਮੁੱਖ ਸਮੱਸਿਆ ਵਿਸ਼ਵ ਦੀਆਂ ਘਟਨਾਵਾਂ ਪ੍ਰਤੀ ਉਸ ਦੀ ਭੂਮਿਕਾ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਭਾਰਤ ’ਚ ਵਿਦੇਸ਼ ਨੀਤੀ ਦੇ ਸਬੰਧ ’ਚ ਵੱਡਾ ਸਮੁਦਾਇ ਨਹੀਂ ਹੈ ਸਿਆਸੀ ਆਗੂਆਂ ਵੱਲੋਂ ਉਸ ’ਚ ਰੂਚੀ ਨਹੀਂ ਲਈ ਜਾਂਦੀ ਤੇ ਨਾ ਹੀ ਨਾਗਰਿਕ ਸਮਾਜ ਅੰਤਰਰਾਸ਼ਟਰੀ ਮੁੱਦਿਆਂ ’ਚ ਰੂਚੀ ਲੈਂਦਾ ਹੈ ਉਂਜ ਇਹ ਲੋਕ 135 ਕਰੋੜ ਤੋਂ ਜ਼ਿਆਦਾ ਦੀ ਅਬਾਦੀ ਵਾਲੇ ਦੇਸ਼ ’ਚ ਅੰਦਰੂਨੀ ਮੁੱਦਿਆਂ ’ਚ ਐਨੇ ਉਲਝੇ ਹੋਏ ਹਨ ਕਿ ਉਨ੍ਹਾਂ ਕੋਲ ਸੀਮਾ ’ਤੇ ਮੁੱਦਿਆਂ ਨੂੰ ਦੇਖਣ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਸਾਧਨ
ਦੂਜਾ ਕੁੱਲ ਘਰੇਲੂ ਉਤਪਾਦ ’ਚ ਵਾਧੇ ਦੇ ਬਾਵਜ਼ੂਦ ਭਾਰਤ ਹਾਲੇ ਵੀ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ ਉਸ ਨੇ ਵਿਸ਼ਵ ਦੇ ਮਾਮਲੇ ’ਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ ਪਰ ਭਾਰਤ ਅੱਜ ਕਿਸੇ ’ਤੇ ਨਿਰਭਰ ਅਤੇ ਸੰਸਾਰਿਕ ਵਿਸ਼ਵ ’ਚ ਵੱਖਰਾ ਨਹੀਂ ਰਹਿ ਸਕਦਾ ਹੈ ਇਹੀ ਨਹੀਂ ਭਾਰਤ ਦਾ ਸਭ ਤੋਂ ਵੱਡਾ ਗੁਆਂਢੀ ਦੇਸ਼ ਚੀਨ ਅੱਜ ਵਿਸ਼ਵ ਸ਼ਕਤੀ ਬਣਨ ਦੀ ਇੱਛਾ ਪਾਲ ਰਿਹਾ ਹੈ ਅਤੇ ਇਸ ਨਾਲ ਭਾਰਤ ਨੂੰ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਪ੍ਰਤੀ ਉਸ ਦਾ ਰੁਖ ਚੰਗਾ ਨਹੀਂ ਹੈ
ਭਾਰਤ ਦੀ ਜ਼ਮੀਨ ’ਤੇ ਚੀਨ ਦਾ ਕਬਜ਼ਾ ਹੈ ਅਤੇ ਉਹ ਹਾਲੇ ਵੀ ਭਾਰਤ ਦੇ ਕਈ ਹਿੱਸਿਆਂ ’ਤੇ ਆਪਣਾ ਦਾਅਵਾ ਕਰਦਾ ਹੈ ਸਮਾਂ ਆ ਗਿਆ ਹੈ ਕਿ ਵਿਦੇਸ਼ ਨੀਤੀ ਸਾਰੀਆਂ ਖੇਤਰੀ ਅਤੇ ਸਿਆਸੀ ਪਾਰਟੀਆਂ ’ਚ ਚਰਚਾ ਦਾ ਵਿਸ਼ਾ ਬਣੇ ਅਤੇ ਸਾਰੇ ਉਸ ’ਚ ਹਿੱਸਾ ਲੈਣ ਅਤੇ ਵਿਦੇਸ਼ ਨੀਤੀ ਨੂੰ ਸਿਰਫ਼ ਸਾਊਥ ਬਲਾਕ ਦੇ ਅਧਿਕਾਰੀਆਂ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ ਮੈਂ ਇਸ ਲੇਖ ’ਚ ਪਹਿਲਾਂ ਵੀ ਲਿਖਿਆ ਹੈ ਕਿ ਸਾਊਥ ਬਲਾਕ ਨੂੰ ਵਿਦੇਸ਼ ਨੀਤੀ ਦੇ ਢਾਂਚੇ ’ਚ ਵਿਸਥਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਭਾਰਤ ਇਸ ਸੰਘ ’ਚ ਸੁਧਾਰ ਨਹੀਂ ਕਰਦਾ ਉਦੋਂ ਤੱਕ ਵਿਸ਼ਵ ਰਾਜਨੀਤੀ ’ਚ ਉਸ ਦੇ ਵੱਖ ਪੈਣ ਦਾ ਖਤਰਾ ਬਣਿਆ ਹੋਇਆ ਹੈ ਯੂਕਰੇਨ ਜੰਗ ਦੇ ਨਤੀਜੇ ਦੇ ਵਿਸ਼ਵ ਦੀ ਰਾਜਨੀਤੀ ’ਤੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇਸ ਨਾਲ ਵੱਡੇ ਫੈਸਲੇ ਲਏ ਜਾ ਰਹੇ ਹਨ,
ਪ੍ਰਕਿਰਿਆਵਾਂ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਵਿਕਾਸ ਪ੍ਰਕਿਰਿਆ ਪਟੜੀ ’ਤੇ ਉੱਤਰ ਰਹੀ ਹੈ ਯੂਰਪ ’ਚ ਜਿੱਥੇ ਜੰਗ ਦਾ ਖਤਰਾ ਹੈ ਉਹ ਉੱਥੇ ਇੱਕਜੁਟ ਹੋ ਗਏ ਹਨ ਯੂਰਪ ਦੇ ਦੇਸ਼ਾਂ ਨੇ ਜੋ ਏਕਤਾ ਦਿਖਾਈ ਹੈ ਉਸ ਦਾ ਅਗਾਊਂ ਅੰਦਾਜ਼ਾ ਸ਼ਾਇਦ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਵੀ ਨਹੀਂ ਸੀ ਪੁਤਿਨ ਦੇ ਇਰਾਦੇ, ਟੀਚੇ ਅਤੇ ਰਣਨੀਤੀ ਇਤਿਹਾਸਕਾਰਾਂ, ਸਿਆਸੀ ਮਾਹਿਰਾਂ ਤੇ ਮਨੋਵਿਗਿਆਨੀਆਂ ਨੂੰ ਖਿੱਚ ਸਕਦੇ ਹਨ ਕਿਉਂਕਿ ਉਨ੍ਹਾਂ ਵੱਲੋਂ ਛੇੜੇੇ ਗਏ ਇਸ ਜੰਗ ਦੇ ਨਤੀਜੇ ਵਿਸ਼ਵ ’ਚ ਵਰਤਮਾਨ ਅਗਵਾਈ ’ਤੇ ਸਵਾਲ ਚੁੱਕਣਗੇ ਅਜਿਹੇ ਸਵਾਲਾਂ ਦੇ ਉੱਤਰ ਭਵਿੱਖ ਦਾ ਨਿਰਮਾਣ ਕਰਨਗੇ ਅਤੇ ਯੂਰਪੀ ਲੋਕ ਅੱਜ ਇਸ ਨੂੰ ਜਾਣਦੇ ਹਨ
ਇਸ ਤਰ੍ਹਾਂ ਭਾਰਤ ਨੂੰ ਵੀ ਯੂਕਰੇਨ ਜੰਗ ਦੇ ਨਤੀਜਿਆਂ ਦਾ ਅਗਾਊਂ ਅੰਦਾਜ਼ਾ ਲਾਉਣਾ ਚਾਹੀਦਾ ਸੀ ਜੇਕਰ ਇਹ ਜੰਗ ਗੱਲਬਾਤ ਜਰੀਏ ਸਮਾਪਤ ਨਾ ਹੋਈ ਅਤੇ ਜੇਕਰ ਯੂਕਰੇਨ ਦੇ ਹਿੱਸਿਆਂ ’ਤੇ ਦਾਅਵਾ ਕਰਦਾ ਹੈ ਜਾਂ ਉਸ ਨੂੰ ਆਪਣਾ ਸੂਬਾ ਬਣਾਉਂਦਾ ਹੈ ਤਾਂ ਉਸ ਨਾਲ ਚੀਨ ਦੇ ਹੌਂਸਲੇ ਬੁਲੰਦ ਹੋਣਗੇ ਅਤੇ ਉਹ ਤਾਈਵਾਨ ’ਤੇ ਅਤੇ ਇੱਥੋਂ ਤੱਕ ਭਾਰਤ ਦੇ ਕੁਝ ਹਿੱਸਿਆਂ ’ਤੇ ਹਮਲਾ ਕਰ ਸਕਦਾ ਹੈ ਚੀਨ ਜੰਗ ਦੇ ਨਤੀਜਿਆਂ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹੈ ਇਸ ਜੰਗ ਦੇ ਨਤੀਜੇ, ਜਿਨ੍ਹਾਂ ਨਾਲ ਵਿਸ਼ਵ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਭਾਰਤ ਨੂੰ ਵਿਸ਼ਵ ਰਾਜਨੀਤੀ ’ਚ ਆਪਣੀ ਭੂਮਿਕਾ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ
ਕਿਸੇ ਵੀ ਦੇਸ਼ ਦਾ ਵਿਕਾਸ ਵਿਸ਼ਵ ’ਚ ਉਸ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ ਯੂਰਪੀ ਦੇਸ਼ ਵਿਸ਼ੇਸ਼ ਕਰਕੇ ਯੂਰਪੀ ਸੰਘ ਨੇ ਇਸ ਸਬਕ ਨੂੰ ਸਿੱਖ ਲਿਆ ਹੈ ਭਾਰਤ ਵਾਂਗ ਉਹ ਆਪਣੇ ਵਾਧੂ ਮੁੱਦਿਆਂ 27 ਮੈਂਬਰ ਦੇਸ਼ਾਂ ਦੇ ਸਾਹਮਣੇ ਚੁਣੌਤੀਆਂ ’ਚ ਐਨੇ ਉਲਝੇ ਹੋਏ ਸਨ ਕਿ ਉਨ੍ਹਾਂ ਨੇ ਆਪਣੀ ਬਾਹਰੀ ਭੂਮਿਕਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੇ ਚੱਲਦਿਆਂ ਉਨ੍ਹਾਂ ਦੇ ਏਕੀਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਬ੍ਰਿਟੇਨ ਹਾਲ ਹੀ ’ਚ ਯੂਰਪੀ ਸੰਘ ਤੋਂ ਵੱਖ ਹੋਇਆ ਹੈ
ਇਸ ਲਈ ਯੂਰਪੀ ਸੰਘ ਦੇ ਦੇਸ਼ ਮੰਨਦੇ ਹਨ ਕਿ ਇਹ ਜੰਗ ਉਸ ਲਈ ਇੱਕ ਬਦਲਾਅ ਦਾ ਬਿੰਦੂ ਹੋਵੇਗਾ ਸਮਾਂ ਆ ਗਿਆ ਹੈ ਕਿ ਯੂਰਪੀ ਸੰਘ ਆਪਣੀ ਸੰਸਾਰਿਕ ਭੂਮਿਕਾ ਨੂੰ ਪਹਿਚਾਣਨ ਅਤੇ ਉਸ ਦੇ ਅਨੁਸਾਰ ਕੰਮ ਕਰੇ ਭਾਰਤ ਨੂੰ ਵੀ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਮੇਂ ਦੀ ਮੰਗ ’ਤੇ ਧਿਆਨ ਦਿੰਦਿਆਂ ਵਿਸ਼ਵ ਰਾਜਨੀਤੀ ’ਚ ਆਪਣੀ ਅਗਵਾਈ ਦੀ ਭੂਮਿਕਾ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਨਹੀਂ ਤਾਂ ਆਪਣੇ ਮੁੱਲਾਂ, ਛਵੀ ਤੇ ਇੱਛਾਵਾਂ ਬਾਰੇ ਭਾਰਤ ਵਿਸ਼ਵ ਨੂੰ ਭਰਮ ’ਚ ਪਾਵੇਗਾ
ਅੱਜ ਭਾਰਤ ਕਿਸ ਚੀਜ ਦਾ ਪ੍ਰਤੀਕ ਹੈ ਅਤੇ ਉਹ ਕਿਸ ਨਾਲ ਖੜ੍ਹਾ ਹੈ ਅਤੀਤ ’ਚ ਭਾਰਤ ਨੇ ਗੁੱਟ ਤਿਆਰ ਕੀਤਾ ਜਿਸ ਨੂੰ ਗੁੱਟਨਿਰਲੇਪ ਕਹਿੰਦੇ ਸਨ, ਉਸ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਇੱਕ ਸਫ਼ਲ ਰਣਨੀਤੀ ਨਹੀਂ ਸੀ ਗੁਟਨਿਰਲੇਪਤਾ ਤੋਂ ਲੈ ਕੇ ਭਾਰਤ ਨੇ ਆਪਣੀ ਠੋਸ ਰਣਨੀਤੀ ਨਹੀਂ ਅਪਣਾਈ ਹਾਲਾਂਕਿ ਉਹ ਆਪਣੀ ਰਣਨੀਤੀ ਨੂੰ ਨਿਰਲੇਪ ਦੱਸਦਾ ਸੀ ਜੋ ਅੱਜ ਬਹੁਧਰੁਵੀ ਵਿਸ਼ਵ ’ਚ ਬਹੁਸਮੀਕਰਨੀ ਬਣ ਗਈ ਹੈ
ਕਿਉਂਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਮਾਹਿਰ ਵਰਤਮਾਨ ’ਚ ਵਿਸ਼ਵ ’ਚ ਭਾਰਤ ਦੀ ਸਥਿਤੀ ਦਾ ਪਤਾ ਲਾਉਣ ’ਚ ਨਾਕਾਮ ਹਨ
ਵਿਸ਼ਵ ’ਚ ਭਾਰਤ ਦੀ ਸਥਿਤੀ ਦੋ ਰਣਨੀਤਿਕ ਤੱਤਾਂ ’ਤੇ ਨਿਰਭਰ ਕਰਨੀ ਚਾਹੀਦੀ ਹੈ ਪਹਿਲਾ, ਉਹ ਰਾਜਨੀਤਿਕ ਮੁੱਲ ਜਿਨ੍ਹਾਂ ਨੂੰ ਭਾਰਤ ਮੰਨਦਾ ਹੈ, ਉਨ੍ਹਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ, ਦੂਜਾ, ਉਸ ਦੇ ਰਾਸ਼ਟਰੀ ਹਿੱਤ ਦੋਵਾਂ ਵਿਚਕਾਰ ਟਕਰਾਅ ਦੀ ਸਥਿਤੀ ’ਚ ਜਿਵੇਂ ਕਿ ਯੂਕਰੇਨ ਜੰਗ ਦੌਰਾਨ ਦੇਖਣ ਨੂੰ ਮਿਲਿਆ, ਦੀਰਘਕਾਲੀ ਰਾਸ਼ਟਰੀ ਹਿੱਤ ’ਚ ਮੁੱਲਾਂ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਪਰ ਵਰਤਮਾਨ ਸ਼ਾਸਨ ਇਸ ਗੱਲ ਨੂੰ ਨਹੀਂ ਸਮਝ ਪਾ ਰਿਹਾ ਹੈ ਰੂਸ, ਚੀਨ ਅਤੇ ਪੱਛਮ ਵਿਚਕਾਰ ਬਦਲ ਚੁਣਨ ਦੇ ਸਬੰਧ ’ਚ ਭਾਰਤ ਦੀ ਸਥਿਤੀ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਦੂਜੇ ਪਾਸੇ ਉਹ ਦੋਵਾਂ ਦਾ ਸਾਥ ਦੇ ਰਿਹਾ ਹੈ
ਭਾਰਤ ਨੂੰ ਇਸ ਗੱਲ ਨੂੰ ਵੀ ਸਮਝਣਾ ਹੋਵੇਗਾ ਕਿ ਰੂਸ ਉਹ ਸੋਵੀਅਤ ਸੰਘ ਨਹੀਂ ਹੈ ਜੋ ਹਰ ਸਥਿਤੀ ’ਚ ਭਾਰਤ ਨਾਲ ਖੜ੍ਹਾ ਰਿਹਾ ਹੈ ਅੱਜ ਰੂਸ ਸਿਰਫ਼ ਤੇਲ ਅਤੇ ਗੈਸ ਲਈ ਜਾਣਿਆ ਜਾਂਦਾ ਹੈ ਅਤੇ ਉੱਥੇ ਨਿਰੰਕੁਸ਼ ਸ਼ਾਸਨ ਹੈ ਮੁੱਲਾਂ ਅਤੇ ਹਿੱਤਾਂ ’ਤੇ ਅਧਾਰਿਤ ਵਿਸ਼ਵ ’ਚ ਭਾਰਤ ਦੀ ਸਥਿਤੀ ਦੇ ਸਬੰਧ ’ਚ ਭਾਰਤ ਨੂੰ ਬਿਨਾਂ ਸ਼ੱਕ ਸ਼ਾਂਤੀ ਅਤੇ ਅਹਿੰਸਾ ਦਾ ਸਾਥ ਦੇਣਾ ਚਾਹੀਦਾ ਹੈ ਇਹ ਭਾਰਤ ਦੇ ਮੂਲ ਮੁੱਲ ਹਨ ਅਤੇ ਉਸ ਦੀ ਸੱਭਿਅਤਾ ਦੀ ਸ਼ਕਤੀ ਹੈ ਅਤੇ ਜਿਸ ’ਚ ਸੁਹਿਰਦਤਾ ਅਤੇ ਤਾਲਮੇਲ ਦੀ ਭਾਵਨਾ ਨਿਹਿੱਤ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ’ਚ ਇਹ ਰੁਖ ਅਪਣਾਇਆ ਉਨ੍ਹਾਂ ਨੇ ਪੁਤਿਨ ਨੂੰ ਸਮਝਾਇਆ ਅਤੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੂੰ ਵੀ ਦੱਸਿਆ ਕਿ ਜੰਗ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਕਰਨ ਦੀ ਪੇਸ਼ਕਸ਼ ਵੀ ਕੀਤੀ
ਖੁਦ ਨੂੰ ਮੁੜ ਸਥਾਪਿਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਅਤੇ ਲੋਕਤੰਤਰ ਲਈ ਏਸ਼ੀਆਈ ਸੰਘ ਦਾ ਗਠਨ ਕਰਨਾ ਚਾਹੀਦਾ ਹੈ ਇਸ ਸੰਘ ’ਚ ਸਾਰਕ ਅਤੇ ਬਿਮਸਟੇਕ ਦੇ ਮੈਂਬਰ ਅਤੇ ਹੋਰ ਦੇਸ਼ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ਅਜਿਹੇ ਪਰਿਸੰਘ ’ਚ ਸ਼ਾਂਤੀ ਸਥਾਪਨਾ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਅਜ਼ਾਦੀ, ਸਮਾਨਤਾ ਅਤੇ ਇੱਕਜੁਟਤਾ ਦੀ ਸਥਾਪਨਾ ’ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਇਸ ’ਚ ਵਪਾਰ ਅਤੇ ਆਰਥਿਕ ਨੀਤੀਆਂ ’ਤੇ ਚਰਚਾ ਨਹੀਂ ਕੀਤੀ ਜਾਣੀ ਚਾਹੀਦੀ ਸ਼ਾਂਤੀ ਸਥਾਪਨਾ ਨਾਲ ਦੋਪੱਖੀ ਅਤੇ ਬਹੁਪੱਖੀ ਸਮਝੌਤੇ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਜਿਵੇਂ ਯੂਰਪੀ ਸੰਘ ਅਤੇ ਅਮਰੀਕਾ ਕਰ ਰਹੇ ਹਨ ਦੂਜੇ ਪਾਸੇ ਰੂਸ ਅਤੇ ਚੀਨ ਫੌਜੀ ਸ਼ਕਤੀ ’ਤੇ ਜ਼ੋਰ ਦੇ ਰਹੇ ਹਨ ਇਸ ਸਥਿਤੀ ’ਚ ਬਦਲਾਅ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਬਦਲਾਅ ਨੂੰ ਲਿਆ ਜਾ ਸਕਦਾ ਹੈ ਪਰ ਕੀ ਉਹ ਅਜਿਹਾ ਕਰੇਗਾ?
ਡਾ. ਡੀ. ਕੇ. ਗਿਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ