ਘੱਗਾ ‘ਚ ਲੋਕਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, ਏਐਸਆਈ ਸਮੇਤ ਹੈਡ ਕਾਂਸਟੇਬਲ ਜ਼ਖਮੀ
ਘੱਗਾ/ਸਮਾਣਾ (ਜਗਸੀਰ/ਮਨੋਜ/ਸੁਨੀਲ ਚਾਵਲਾ) ਪਾਤੜਾਂ-ਘੱਗਾ ਰੋਡ ‘ਤੇ ਟਰਿਪਲ ਸਵਾਰੀ ਮੋਟਰਸਾਈਕਲ ਦਾ ਚਲਾਨ ਕਰਨ ‘ਤੇ ਲੋਕਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇੱਕ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ ਏਐਸਆਈ ਬਲਵੀਰ ਸਿੰਘ ਦੀ ਅਗਵਾਈ ਤਹਿਤ ਘੱਗਾ-ਪਾਤੜਾਂ ਸੜਕ ਉਤੇ ਕਰਫਿਊ ਦੌਰਾਨ ਟਰਿਪਲ ਸਵਾਰ ਮੋਟਰਸਾਈਕਲ ਨੂੰ ਰੋਕ ਕੇ ਜਦੋਂ ਪੁਲਿਸ ਚਲਾਨ ਕਰਨ ਲੱਗੀ ਤਾਂ ਘੱਗਾ ਦੇ ਵਾਰਡ ਨੰਬਰ 7 ਦੀ ਗਲੀ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਸ ਪਾਰਟੀ ਉਤੇ ਹਮਲਾ ਕਰ ਦਿੱਤਾ ਜਿਸ ਕਾਰਨ ਹੈਡ ਕਾਂਸਟੇਬਲ ਗੁਰਮੇਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਏਐਸਆਈ ਬਲਵੀਰ ਸਿੰਘ ਵੀ ਜ਼ਖਮੀ ਹੋ ਗਏ
ਪੁਲਿਸ ਨੇ ਕਮਲਦੀਪ ਸਿੰਘ ਪੁੱਤਰ ਮਨਜੀਤ ਸਿੰਘ, ਮਨਜੀਤ ਸਿੰਘ ਪੁੱਤਰ ਰੌਲੂ ਰਾਮ,ਚਰਨਜੀਤ ਕੌਰ ਪਤਨੀ ਮਨਜੀਤ ਸਿੰਘ,ਪਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ, ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਡੇਢ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 66/ 553/ 186/ 188/ 51 ਨੈਸ਼ਨਲ ਡਿਸਾਸਟਰ ਐਕਟ ਤਹਿਤ ਕੇਸ ਦਰਜ ਕਰਦਿਆਂ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਘਟਨਾ ਦੇ ਤੁਰੰਤ ਡੀ ਐਸ ਪੀ ਪਾਤੜਾਂ ਦਲਬੀਰ ਸਿੰਘ ਗਰੇਵਾਲ ਮੌਕੇ ਉਤੇ ਪੁੱਜੇ ਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਇਸ ਦੌਰਾਨ ਘੱਗਾ ਦੇ ਥਾਣਾ ਮੁਖੀ ਗੁਰਦੇਵ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।