ਬਿਮਾਰਾਂ ਦੇ ਇਲਾਜ ਲਈ ਕੀਤਾ ਤਿੰਨ ਯੂਨਿਟ ਖ਼ੂਨਦਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਦੇ ਸਵਾਰਥੀ ਯੁੱਗ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ‘ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰ ਦਾਨ ਕਰਨਾ, ਨੇਤਰਦਾਨ ਕਰਨਾ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਕਰ ਰਹੇ ਹਨ
ਇਸੇ ਤਹਿਤ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਅਨੁਸਾਰ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦੇ ਹੋਏ ਪੰਦਰਾਂ ਮੈਂਬਰ ਗੁਰਜੰਟ ਜੰਟੀ ਇੰਸਾਂ ਵਾਸੀ ਪਿੰਡ ਤੂੰਗਾਂ ਅਤੇ ਵਿਕਰਮਜੀਤ ਸਿੰਘ ਗੋਲਡੀ ਵਾਸੀ ਸੰਗਰੂਰ ਨੇ ਭਾਗਵੰਤੀ ਵਾਸੀ ਸੰਗਰੂਰ ਜੋ ਕਿ ਇੱਕ ਬਿਮਾਰੀ ਨਾਲ ਪੀੜਤ ਹੈ ਜਿਸ ਨੂੰ ਡਾਕਟਰਾਂ ਵੱਲੋਂ ਦੱਸੀ ਗਈ ਖੂਨ ਦੀ ਕਮੀ ਨੂੰ ਪੂਰਾ ਕਰਦੇ ਹੋਏ ਇੱਕ-ਇੱਕ ਯੂਨਿਟ ਖੂਨਦਾਨ ਕੀਤਾ ਪੰਦਰਾਂ ਮੈਂਬਰ ਗੁਰਜੰਟ ਜੰਟੀ ਇੰਸਾਂ ਨੇ 28ਵੀਂ ਵਾਰ ਖ਼ੂਨਦਾਨ ਕੀਤਾ
ਇਸੇ ਤਰ੍ਹਾਂ ਗੋਵਿੰਦ ਇੰਸਾਂ ਪੁੱਤਰ ਜਗਦੇਵ ਇੰਸਾ ਵਾਸੀ ਪਿੰਡ ਤੁੰਗਾਂ ਨੇ ਸੁਰਿੰਦਰ ਕੁਮਾਰ ਪੁੱਤਰ ਹੰਸਰਾਜ ਵਾਸੀ ਜਾਖਲ ਰੋਡ ਸੁਨਾਮ ਜੋ ਕਿ ਲਾਇਲਾਜ ਬਿਮਾਰੀ ਨਾਲ ਪੀੜਤ ਹੈ, ਲਈ ਇੱਕ ਯੂਨਿਟ ਖ਼ੂਨਦਾਨ ਕੀਤਾ ਗੋਵਿੰਦ ਇੰਸਾਂ ਨੇ 6ਵੀਂ ਵਾਰ ਖੂਨਦਾਨ ਕੀਤਾ ਹੈ ਇਹ ਜਾਣਕਾਰੀ ਬਲੱਡ ਸੰਮਤੀ ਦੇ ਜੁੰਮੇਵਾਰ ਦੀਦਾਰ ਸਿੰਘ ਇੰਸਾਂ ਨੇ ਦਿੱਤੀ ਇਸ ਮੌਕੇ ਦੀਦਾਰ ਸਿੰਘ ਇੰਸਾਂ ਨੇ ਕਿਹਾ ਕਿ ਸੇਵਾਦਾਰ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਹੀ ਖੂਨਦਾਨ ਕਰ ਰਹੇ ਹਨ
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਖ਼ੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ ਇਸ ਦੌਰਾਨ ਮਰੀਜਾਂ ਦੇ ਪਰਿਵਾਰਾਂ ਨੇ ਵੀ ਇਸ ਸ਼ਲਾਘਾਯੋਗ ਕਾਰਜ ਲਈ ਡੇਰਾ ਸੱਚਾ ਸੌਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ