ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News IND vs ENG: ਉ...

    IND vs ENG: ਉਹ ਤਿੰਨ ਮੌਕੇ, ਜਦੋਂ ਦੌਰੇ ਦੇ ਪਹਿਲੇ ਦਿਨ 2 ਭਾਰਤੀ ਬੱਲੇਬਾਜ਼ਾਂ ਨੇ ਜੜੇ ਟੈਸਟ ਸੈਂਕੜੇ

    IND vs ENG
    IND vs ENG: ਉਹ ਤਿੰਨ ਮੌਕੇ, ਜਦੋਂ ਦੌਰੇ ਦੇ ਪਹਿਲੇ ਦਿਨ 2 ਭਾਰਤੀ ਬੱਲੇਬਾਜ਼ਾਂ ਨੇ ਜੜੇ ਟੈਸਟ ਸੈਂਕੜੇ

    ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਲੜੀ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਪਹਿਲਾ ਟੈਸਟ ਮੈਚ ਹੈਡਿੰਗਲੇ ਵਿਖੇ ਖੇਡਿਆ ਜਾ ਰਿਹਾ ਹੈ। ਪਹਿਲੇ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ 3 ਵਿਕਟਾਂ ਦੇ ਨੁਕਸਾਨ ’ਤੇ 359 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ 2 ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਓਪਨਰ ਯਸ਼ਸਵੀ ਜਾਇਸਵਾਲ 101 ਦੌੜਾਂ ਬਣਾ ਕੇ ਆਊਟ ਹੋਏ। ਜਦਕਿ ਕਪਤਾਨ ਸ਼ੁਭਮਨ ਗਿੱਲ ਅਜੇ ਵੀ 127 ਦੌੜਾਂ ਨਾਲ ਕ੍ਰੀਜ ’ਤੇ ਨਾਬਾਦ ਹਨ। ਟੈਸਟ ਇਤਿਹਾਸ ’ਚ ਇਹ ਤੀਜਾ ਮੌਕਾ ਹੈ ਜਦੋਂ ਦੌਰੇ ਦੇ ਪਹਿਲੇ ਹੀ ਦਿਨ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ ਹਨ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਮੌਕਿਆਂ ਬਾਰੇ:

    ਇਹ ਖਬਰ ਵੀ ਪੜ੍ਹੋ : World Music Day 2025: ਖੁਦ ਲਿਖਣਾ, ਧੁਨ ਬਣਾਉਣੀ, ਨਿਰਦੇਸ਼ਨ ਕਰਨਾ ਤੇ ਖੁਦ ਹੀ ਗਾਉਣਾ, ਮਸਤ ਹੋ ਕੇ ਝੂਮ ਉੱਠਦੇ ਨੇ ਸਰ..

    ਸਚਿਨ ਤੇਂਦੁਲਕਰ ਤੇ ਵੀਰੇਂਦਰ ਸਹਿਵਾਗ : ਇਸ ਭਾਰਤੀ ਜੋੜੀ ਨੇ ਨਵੰਬਰ 2001 ’ਚ ਦੱਖਣੀ ਅਫਰੀਕਾ ਦੇ ਦੌਰੇ ’ਤੇ ਇਹ ਕਾਰਨਾਮਾ ਕੀਤਾ ਸੀ। ਬਲੋਮਫੋਂਟੇਨ ’ਚ ਟੈਸਟ ਦੇ ਪਹਿਲੇ ਹੀ ਦਿਨ, ਡੈਬਿਊ ਕਰਨ ਵਾਲੇ ਵਰਿੰਦਰ ਸਹਿਵਾਗ ਨੇ ਸਚਿਨ ਤੇਂਦੁਲਕਰ ਨਾਲ ਮਿਲ ਕੇ ਭਾਰਤ ਨੂੰ ਮੁਸ਼ਕਲ ’ਚੋਂ ਕੱਢਿਆ ਜਦੋਂ ਟੀਮ 68 ਦੌੜਾਂ ਦੇ ਸਕੋਰ ’ਤੇ ਚਾਰ ਵਿਕਟਾਂ ਗੁਆ ਚੁੱਕੀ ਸੀ। IND vs ENG

    ਦੋਵਾਂ ਬੱਲੇਬਾਜ਼ਾਂ ਨੇ ਦੌਰੇ ਦੇ ਪਹਿਲੇ ਹੀ ਦਿਨ ਸੈਂਕੜੇ ਜੜੇ ਸਨ। ਇਸ ਪਾਰੀ ’ਚ ਵੀਰੇਂਦਰ ਸਹਿਵਾਗ ਨੇ 105 ਦੌੜਾਂ ਬਣਾਈਆਂ, ਜਦੋਂ ਕਿ ਸਚਿਨ ਤੇਂਦੁਲਕਰ ਨੇ 155 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ ਇੰਡੀਆ ਨੇ ਸ਼ੁਰੂਆਤ ’ਚ ਲੜਖੜਾਹਟ ਤੋਂ ਬਾਅਦ 379 ਦੌੜਾਂ ਬਣਾਈਆਂ। ਹਾਲਾਂਕਿ, ਦੱਖਣੀ ਅਫਰੀਕਾ ਨੇ ਮੈਚ 9 ਵਿਕਟਾਂ ਨਾਲ ਜਿੱਤ ਲਿਆ ਸੀ। IND vs ENG

    ਸ਼ਿਖਰ ਧਵਨ ਤੇ ਚੇਤੇਸ਼ਵਰ ਪੁਜਾਰਾ : ਇਨ੍ਹਾਂ ਭਾਰਤੀ ਬੱਲੇਬਾਜ਼ਾਂ ਨੇ ਜੁਲਾਈ 2017 ’ਚ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਸੈਂਕੜੇ ਜੜੇ ਸਨ। ਟੀਮ ਇੰਡੀਆ ਨੂੰ ਪਹਿਲਾ ਝਟਕਾ ਅਭਿਨਵ ਮੁਕੁੰਦ (12) ਦੇ ਰੂਪ ’ਚ 27 ਦੇ ਸਕੋਰ ’ਤੇ ਲੱਗਿਆ ਸੀ, ਪਰ ਇੱਥੋਂ ਧਵਨ-ਪੁਜਾਰਾ ਨੇ ਦੂਜੀ ਵਿਕਟ ਲਈ 253 ਦੌੜਾਂ ਜੋੜੀਆਂ ਤੇ ਟੀਮ ਨੂੰ 600 ਦੌੜਾਂ ਤੱਕ ਪਹੁੰਚਣ ’ਚ ਮਦਦ ਕੀਤੀ। ਧਵਨ ਨੇ ਇਸ ਪਾਰੀ ’ਚ 190 ਦੌੜਾਂ ਬਣਾਈਆਂ, ਜਦੋਂ ਕਿ ਪੁਜਾਰਾ ਨੇ 153 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਮੈਚ 304 ਦੌੜਾਂ ਨਾਲ ਆਪਣੇ ਨਾਂਅ ਕੀਤਾ ਸੀ। IND vs ENG

    ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ : ਭਾਰਤੀ ਟੀਮ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਜੂਨ 2025 ’ਚ ਹੈਡਿੰਗਲੇ ’ਚ ਇੰਗਲੈਂਡ ਵਿਰੁੱਧ ਟੈਸਟ ਕਪਤਾਨ ਦੇ ਤੌਰ ’ਤੇ ਆਪਣੇ ਪਹਿਲੇ ਮੈਚ ’ਚ ਸੈਂਕੜਾ ਜੜਿਆ ਹੈ। ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ 101 ਦੌੜਾਂ ਦੀ ਪਾਰੀ ਖੇਡੀ ਹੈ। IND vs ENG