ਕਰਫਿਊ ਕਾਰਨ ਸੁੰਨਸਾਨ ਨਜ਼ਰ ਆਏ ਸ਼ਹਿਰ ਤੇ ਪਿੰਡ
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਕੋਰੋਨਾ ਵਾਇਰਸ ਦੇ ਤਿੰਨ ਹੋਰ ਸ਼ੱਕੀ ਮਰੀਜ਼ ਮਿਲਣ ਦਾ ਸਮਾਚਾਰ ਹੈ, ਜਿਨ੍ਹਾ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖ ਕੇ ਉਹਨਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਲ੍ਹਾ ਪ੍ਰਸ਼ਾਸਨ ਅਨੁਸਾਰ ਇਹ ਤਿੰਨੇ ਸ਼ੱਕੀ ਮਰੀਜ਼ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੋਂ ਪਰਤੇ ਹਨ
ਇਸ ਸੰਬਧੀ ਜਾਣਕਾਰੀ ਦਿੰਦਿਆਂ ਡੀਸੀ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਉਕਤ ਤਿੰਨੇ ਸ਼ੱਕੀ ਮਰੀਜ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ‘ਤੇ ਗਏ ਸਨ, ਜਿੱਥੋਂ ਵਾਪਸ ਪਰਤਦਿਆਂ ਇਨ੍ਹਾਂ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਇਹਨਾਂ ਵਿੱਚੋਂ ਇੱਕ ਬਜੁਰਗ ਹੈ ਜੋ ਜਿਲ੍ਹੇ ਦੇ ਪਿੰਡ ਧਨੇਰ ਦਾ ਵਸਨੀਕ ਹੈ, ਦੂਸਰੇ ਦੋ ਪੁਲਿਸ ਮੁਲਾਜਮ ਹਨ ਜਿਨ੍ਹਾਂ ਦੀ ਹੋਲੇ ਮਹੱਲੇ ਸ੍ਰੀ ਅਨੰਦਪੁਰ ਵਿਖੇ ਡਿਊਟੀ ਲੱਗੀ ਹੋਈ ਸੀ ਉਹਨਾਂ ਦੱਸਿਆ ਕਿ ਉਕਤ ਤਿੰਨੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਇਹਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਰਿਪੋਰਟ ਆਉਣ ਪਿੱਛੋਂ ਹੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਉਹਨਾਂ ਲੋਕਾਂ ਨੂੰ ਇਸ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਸੰਜਮ ਵਰਤਦਿਆਂ ਜਿੱਥੇ ਆਪੋ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਉੱਥੇ ਜਿਲ੍ਹਾ ਤੇ ਸਿਹਤ ਵਿਭਾਗ ਦੁਆਰਾ ਜ਼ਾਰੀ ਹਦਾਇਤਾਂ ਦੀ ਪਾਲਣਾ ਕਰਨ ‘ਤੇ ਵੀ ਜ਼ੋਰ ਦਿੱਤਾ
ਕਰਫਿਊ ਦੇ ਮੱਦੇਨਜ਼ਰ ਬਰਨਾਲਾ ਸਮੇਤ ਪੂਰਾ ਜਿਲ੍ਹਾ ਮੁਕੰਮਲ ਬੰਦ ਰਿਹਾ ਪ੍ਰਸ਼ਾਸਨ ਦੁਆਰਾ ਸਵੇਰ 5 ਤੋਂ 7:30 ਵਜੇ ਤੱਕ ਦਿੱਤੀ ਢਿੱਲ ਦੌਰਾਨ ਲੋਕਾਂ ਨੇ ਜਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ ਜਿਸ ਪਿੱਛੋਂ ਪਿੰਡਾਂ ਤੇ ਸ਼ਹਿਰਾਂ ਦੇ ਸਾਰੇ ਰਸਤੇ ਸੁੰਨਸਾਨ ਨਜ਼ਰ ਆਏ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਲ੍ਹੇ ‘ਚ 12 ਸ਼ੱਕੀ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 7 ਦੀ ਰਿਪੋਰਟ ਠੀਕ ਆਉਣ ਪਿੱਛੋਂ ਜਿਲ੍ਹਾ ਵਾਸੀਆਂ ਕੁਝ ਰਾਹਤ ਮਹਿਸੂਸ ਕੀਤੀ ਸੀ ਇੱਕ ਮਰੀਜ਼ ਨੂੰ ਪਟਿਆਲਾ ਭੇਜਿਆ ਜਾ ਚੁੱਕਾ ਹੈ ਜੋ ਠੀਕ ਹੈ ਪਰ ਅੱਜ ਫਿਰ ਤਿੰਨ ਹੋਰ ਸ਼ੱਕੀ ਮਰੀਜ਼ ਮਿਲਣ ਕਾਰਨ ਲੋਕ ਸਹਿਮੇ ਨਜਰ ਆਉਣ ਲੱਗੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।