ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲਿਆ
ਸੱਚ ਕਹੂੰ ਨਿਊਜ਼, ਰਾਣੀਆਂ: ਸਥਾਨਕ ਪੁਲਿਸ ਨੇ ਇੱਕ ਟਰੱਕ ਵਿੱਚ ਪੀਓਪੀ ਦੇ ਗੱਟਿਆਂ ਵਿੱਚ ਭਰ ਕੇ ਰਹੀ ਪੋਸਤ ਦੀ ਖੇਪ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਖੇਪ ਦਾ ਭਾਰ 3 ਕੁਇੰਟਲ 36 ਕਿਲੋਗ੍ਰਾਮ ਹੈ। ਪੁਲਿਸ ਨੇ ਟ+ੱਕ ਵਿੱਚ ਮੌਜ਼ੂਦ ਤਿੰਨ ਜਣਿਆਂ ਸਮੇਤ 2 ਹੋਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਅਵਤਾਰ ਸਿੰਘ ਨੈਦੱਸਿਆ ਕਿ ਉਨ੍ਹਾਂ ਨੂੰ ਸੂਚਲਾ ਮਿਲੀ ਸੀ ਕਿ ਰਾਣੀਆ ਦੇ ਸੰਤ ਨਗਰ ਵਿੱਚ ਪੋਸਤ ਦੀ ਵੱਡੀ ਖੇਪ ਸਪਲਾਈ ਕੀਤੀ ਜਾਣੀ ਹੈ।
ਪੁਲਿਸ ਨੇ ਸੋਮਵਾਰ ਸਵੇਰੇ ਐਲਨਾਬਾਦ ਰਾਣੀਆਂ ਮਾਰਗ ‘ਤੇ ਟਰੱਕ ਨੰਬਰ ਐਚਆਰ 57 9588 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ 640 ਗੱਟੇ ਪੀਓਪੀ ਦੇ ਲੱਦੇ ਹੋਏ ਸਨ ਅਤੇ ਗੱਟਿਆਂ ਵਿੱਚੋਂ ਉਕਤ ਪੋਸਤ ਬਰਾਮਦ ਕੀਤਾ। ਇਸ ਦੌਰਾਨ ਟਰੱਕ ਸਵਾਰਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਰਣਜੀਤ ਸਿੰਘ ਪੁੱਤਰਬਾਵਾ ਸਿੰਘ ਨਿਵਾਸੀ ਢਾਣੀ ਬਚਨ ਸਿੰਘ, ਡਰਾਈਵਰ ਗੁਰਨਾਮ ਸਿੰਘ ਪੁੱਤਰ ਚਾਨਣ ਸਿੰਘ ਨਿਵਾਸੀ ਐਲਨਾਬਾਦ ਅਤੇ ਵਜੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਐਲਨਾਬਾਦ ਵਜੋਂ ਹੋਈ ਹੈ।
ਸੰਤ ਨਗਰ ਵਿੱਚ ਦਿੰਦੇ ਸਨ ਸਪਲਾਈ
ਪੁਛਗਿੱਛ ਦੌਰਾਨ ਮੁਲਜ਼ਮਾਂ ਨੇਦੱਸਿਆ ਕਿ ਉਹ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਪ੍ਰਤਾਪਗੜ੍ਹ ਰਸਤੇ ‘ਤੇ ਸਥਿਤ ਇੱਕ ਹੋਟਲ ਤੋਂ ਰਾਜੂ ਪੰਡਿਤ ਨਾਂਅ ਦੇ ਵਿਅਕਤੀ ਤੋਂ ਪੋਸਤ ਲੈ ਕੇ ਆਏ ਸਨ ਅਤੇ ਸੰਤ ਨਗਰ ਦੇ ਕੁਲਵੰਤ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਸਪਲਾਈ ਦੇਣ ਜਾ ਰਹੇ ਸਨ।