ਵੱਖਵਾਦੀਆਂ ਨੇ ਵੋਟਰਾਂ ‘ਤੇ ਪੁਲਿਸ ਅਧਿਕਾਰੀਆਂ ‘ਤੇ ਕੀਤੀ ਗੋਲੀਬਾਰੀ
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੁਆ ‘ਚ ਚੋਣ ਹਿੰਸਾ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ‘ਚ ਦੋ ਪੁਲਿਸ ਅਧਿਕਾਰੀ ਸ਼ਾਮਲ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਹਮਲਾ ਕਥਿਤ ਵੱਖਵਾਦੀਆਂ ਨੇ ਉਸ ਸਮੇਂ ਕੀਤਾ ਜਦੋਂ ਸਥਾਨਕ ਚੋਣਾਂ ‘ਚ ਵੋਟ ਪਾਉਣ ਤੋਂ ਬਾਅਦ ਵੋਟਰ ਅਤੇ ਪੁਲਿਸ ਅਧਿਕਾਰੀ ਬੇੜੀ ਰਾਹੀਂ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕਥਿਤ ਵੱਖਵਾਦੀਆਂ ਨੇ ਬੁੱਧਵਾਰ ਨੂੰ ਪਾਪੁਆ ‘ਚ ਤੋਰੇਰੇ ਜ਼ਿਲ੍ਹੇ ‘ਚ ਬੇੜੀ ਰਾਹੀਂ ਜਾ ਰਹੇ ਵੋਟਰਾਂ ਅਤੇ ਪੁਲਿਸ ਅਧਿਕਾਰੀਆਂ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਹੋਰ ਪੁਲਿਸ ਅਧਿਕਾਰੀ ਲਾਪਤਾ ਹਨ।
ਦੁਨੀਆ ਦੇ ਸਭ ਤੋਂ ਵੱਡੇ ਮੁਸਲਿਮ ਬਹੁਲਅ ਵਾਲੇ ਦੇਸ਼ ਇੰਡੋਨੇਸ਼ੀਆ ‘ਚ 171 ਸ਼ਹਿਰ ਦੇ ਮਹਾਪੂਰ, ਸੂਬਾ ਗਵਰਨਰਾਂ ਅਤੇ ਹੋਰ ਅਹੁਦਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਹਾਈ ਅਲਰਟ ਸੀ। ਇੰਡੋਨੇਸ਼ੀਆ ਨੇ ਡਜ ਓਪਨਿਵੇਸ਼ਕ ਸ਼ਾਸਨ ਦੇ ਅੰਤ ਦੇ ਛੇ ਸਾਲ ਬਾਅਦ, 1969 ‘ਚ ਸੰਯੁਕਤ ਰਾਸ਼ਟਰ ਸਮਰਥਿਤ ਜਨਮਤ ਸੰਗ੍ਰਿਹ ‘ਚ ਵਿਆਪਕ ਰੂਪ ਨਾਲ ਆਲੋਚਨਾ ਤੋਂ ਬਾਅਦ ਪਾਪੁਆ ਨੂੰ ਕੰਟਰੋਲ ‘ਚ ਲੈ ਲਿਆ ਸੀ।