ਝੁੱਗੀ ‘ਚ ਅੱਗ ਲੱਗਣ ਨਾਲ ਤਿੰਨ ਨਾਗਰਿਕਾਂ ਦੀ ਮੌਤ, ਇੱਕ ਜਖ਼ਮੀ

Terrible Fire, Kitchen, Gas, Warehouse

ਕਿਹਾ, ਗੂੜੀ ਨੀਂਦ ਕਾਰਨ ਅੱਗ ਦਾ ਪਤਾ ਨਹੀਂ ਚੱਲ ਸਕਿਆ

ਏਜੰਸੀ, ਬੀਕਾਨੇਰ 

ਰਾਜਸਥਾਨ ‘ਚ ਬੀਕਾਨੇਰ ਜਿਲ੍ਹੇ ਦੇ ਕੋਲਾਇਤ ਥਾਣਾ ਖੇਤਰ ‘ਚ ਇੱਕ ਕੱਚੀ ਝੁੱਗੀ ‘ਚ ਅੱਗ ਲੱਗਣ ਨਾਲ ਦੋ ਲੜਕੀਆਂ ਤੇ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਬੁਰੀ ਤਰ੍ਹਾਂ ਜਖਮੀ ਗਿਆ। ਕੋਲਾਇਤ ਦੇ ਪੁਲਿਸ ਡਿਪਟੀ ਕਮਿਸ਼ਨਰ ਦਲਪਤ ਸਿੰਘ ਭਾਟੀ ਨੇ ਅੱਜ ਦੱਸਿਆ ਕਿ ਕੋਲਾਇਤ ਤਹਿਸੀਲ ਦੇ ਝੱਝੂ ‘ਚ ਇੱਕ ਖੇਤ ਵਿੱਚ ਸਹੀਰਾਮ ਦੀਆਂ ਤਿੰਨ ਝੋਪੜੀਆਂ ਹਨ।

ਸਹੀਰਾਮ ਦੀ ਪਤਨੀ ਕੋਲ 20 ਦਿਨ ਪਹਿਲਾਂ ਪੁੱਤ ਹੋਇਆ, ਲਿਹਾਜਾ ਉਹ ਆਪਣੀ ਪਤਨੀ ਦੇ ਨਾਲ ਇੱਕ ਝੋਪੜੀ ਵਿੱਚ ਰਹਿੰਦਾ ਸੀ। ਵਿੱਚਕਾਰਲੀ ਕੱਚੀ ਝੁੱਗੀ ਵਿੱਚ ਉਸਦੀ ਮਾਂ ਰੁਕਮਾ ਦੇਵੀ (60), ਉਸਦੀ ਦੋ ਪੁੱਤਰੀਆਂ ਭਗਵਤੀ (6) ਤੇ ਰੇਖਾ (3) ਸੁੱਤੀਆਂ ਪਈਆਂ ਸਨ। ਕੱਲ੍ਹ ਰਾਤ ਉਨ੍ਹਾਂ ਝੁੱਗੀ ਵਿੱਚ ਚੁੱਲ੍ਹਾ ਜਲਾਕੇ ਖਾਣਾ ਬਣਾਇਆ। ਖਾਣਾ ਖਾਣ ਦੇ ਬਾਅਦ ਰਾਤ ਵਿਚਕਾਰ ਵਾਲੀ ਝੁੱਗੀ ‘ਚ ਰੁਕਮਾ ਦੇਵੀ ਦੋ ਲੜਕੀਆਂ ਨਾਲ ਸੋ ਰਹੀਆਂ ਸਨ ਕਿ ਦੇਰ ਰਾਤ ਕਰੀਬ ਦੋ ਵਜੇ ਚੂਲਹੇ ‘ਚੋਂ ਨਿਕਲੀ ਚਿੰਗਾਰੀ ਨਾਲ ਝੋਪੜੀ ‘ਚ ਅੱਗ ਲੱਗ ਗਈ।

ਭਾਟੀ ਨੇ ਦੱਸਿਆ ਕਿ ਗੂੜੀ ਨੀਂਦ ‘ਚ ਹੋਣ ਕਾਰਨ ਰੁਕਮੀ ਦੇਵੀ ਨੂੰ ਅੱਗ ਦਾ ਪਤਾ ਨਹੀਂ ਚੱਲ ਸਕਿਆ ਤੇ ਪੂਰੀ ਝੋਪੜੀ ‘ਚ ਅੱਗ ਫੈਲ ਗਈ। ਤੱਦ ਰੁਕਮਾ ਦੇਵੀ ਅਤੇ ਦੋਵਾਂ ਲੜਕੀਆਂ ਨੇ ਰੌਲਾ ਪਾਇਆ। ਉਨ੍ਹਾਂ ਦਾ ਰੌਲਾ ਸੁਣਕੇ ਸਹੀਰਾਮ ਆਇਆ ਅਤੇ ਉਨ੍ਹਾਂ ਨੂੰ ਬਚਾਉਣ ਲਈ ਝੁੱਗੀ ‘ਚ ਵੜ ਗਿਆ, ਪਰ ਉਦੋ ਤੱਕ ਤਿੰਨੇ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਇਸ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਹੀਰਾਮ ਵੀ 60 ਫ਼ੀਸਦੀ ਝੁਲਸ ਗਿਆ। ਉਨ੍ਹਾਂ ਨੂੰ ਬੀਕਾਨੇਰ ਦੇ ਪੀਬੀਐਮ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਟੀ ਖੁਦ ਥਾਣਾ ਅਧਿਕਾਰੀਆਂ ਦੇ ਨਾਲ ਮੌਕੇ ‘ਤੇ ਪਹੁੰਚ ਗਏ। ਸਵੇਰੇ ਪੁਲਿਸ ਪ੍ਰਧਾਨ ਸਵਾਈ ਸਿੰਘ ਗੋਦਾਰਾ ਵੀ ਮੌਕੇ ‘ਤੇ ਪੁੱਜਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here