2 ਦੀ ਰਿਪੋਰਟ ਪਾਜ਼ਿਟਿਵ, ਇੱਕ ਦੀ ਅਜੇ ਬਾਕੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਵਰਗੀ ਬਿਮਾਰੀ ਨੇ ਵੀ ਦਸਤਕ ਦੇ ਦਿੱਤੀ ਹੈ। ਫਲੈਕ ਫੰਗਸ ਨਾਮੀ ਬਿਮਾਰੀ ਦੇ ਤਿੰਨ ਮਰੀਜ਼ ਰਜਿੰਦਰਾ ਹਸਪਤਾਲ ਪੁੱਜੇ ਹਨ। ਇਨ੍ਹਾਂ ਵਿੱਚੋਂ ਦੋਂ ਮਰੀਜ਼ਾਂ ਦੀ ਰਿਪੋਰਟ ਪਾਜ਼ਿਵਿਟ ਪਾਈ ਗਈ ਹੈ ਜਦਕਿ ਇੱਕ ਮਰੀਜ਼ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇੱਧਰ ਰਜਿੰਦਰਾ ਹਸਪਤਾਲ ਅੰਦਰ ਕੋਰੋਨਾ ਪੀੜਤ ਮਰੀਜ਼ਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ।
ਜਾਣਕਾਰੀ ਅਨੁਸਾਰ ਦੇਸ਼ ਭਰ ਅੰਦਰ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਬਲੈਕ ਫੰਗਸ ਵਰਗੀ ਬਿਮਾਰੀ ਲੋਕਾਂ ਨੂੰ ਘੇਰਨ ਲੱਗੀ ਹੈ। ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਪੁਸਟੀ ਕਰਦੀ ਦੱਸਿਆ ਕਿ ਇਸ ਬਿਮਾਰੀ ਨਾਲ ਪੀੜਤ 3 ਮਰੀਜ ਹਸਪਤਾਲ ਪੁੱਜੇ ਹਨ, ਜਿਨ੍ਹਾਂ ਵਿੱਚੋਂ 2 ਮਰੀਜਾਂ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਰਡ ਅੰਦਰ ਹੀ ਕੋਰੋਨਾ ਇਲਾਜ਼ ਦੇ ਨਾਲ ਹੀ ਇਸ ਬਿਮਾਰੀ ਦਾ ਵੀ ਇਲਾਜ਼ ਚੱਲਦਾ ਰਹੇਗਾਾ।
ਕਰੋਨਾ ਵਾਂਗ ਇਹ ਲਾਗ ਦੀ ਬਿਮਾਰੀ ਨਹੀ
ਉਨ੍ਹਾਂ ਦੱਸਿਆ ਕਿ ਉਕਤ ਬਿਮਾਰੀ ਅੰਦਰੋਂ ਅੰਦਰੀ ਨੱਕ ਚੋਂ ਜਾਕੇ ਅੱਖ ’ਚ ਚਲੀ ਜਾਂਦੀ ਹੈ। ਜ਼ਿਲ੍ਹਾ ਨੋਡਲ ਅਫਸਰ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਂਗ ਇਹ ਲਾਗ ਦੀ ਬਿਮਾਰੀ ਨਹੀ ਹੈ। ਬਲਕਿ ਇਸ ਦੇ ਲੱਛਣ ਕਰੋਨਾ ਵਾਂਗ ਹੀ ਮਿਲਦੇ ਜੁਲਦੇ ਹਨ। ਇਸ ਬਿਮਾਰੀ ਨਾਲ ਜਿਆਦਾਤਰ ਉਹ ਵਿਅਕਤੀ ਪੀੜਤ ਹੁੰਦਾ ਹੈ, ਜਿਸ ਨੂੰ ਸੂਗਰ, ਬੀਪੀ, ਕਿਡਨੀ, ਇਮਿਉਨਿਟੀ ਸਿਸਟਮ ਕਮਜੋਰ ਹੋਣਾ ਅਤੇ ਕੈਂਸਰ ਵਰਗੀ ਬਿਮਾਰੀ ਦਾ ਹੋਣਾ ਹੈ। ਉਨਾ ਦੱਸਿਆ ਕਿ ਇਸ ਤੋਂ ਇਲਾਵਾ ਜਿਨ੍ਹਾਂ ਕੋਵਿਡ ਪਾਜ਼ਿਟਿਵ ਮਰੀਜਾਂ ਨੇ ਆਰਐਮਪੀ ਡਾਕਟਰਾਂ ਤੋਂ ਬੇਤਰਤੀਵਾ ਇਲਾਜ਼ ਕਰਵਾਇਆ ਹੈ, ਉਨਾ ਨੂੰ ਜਿਆਦਾਤਰ ਹੋ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਇਹ ਬਿਮਾਰੀ ਆਪਣੀ ਚਪੇਟ ਵਿੱਚ ਲੈ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।