ਆਮ ਨਾਗਰਿਕ ਨੂੰ ਸ਼ਿਕਾਇਤ ਦਰਜ ਕਰਵਾਉਣਾ ਹੋਇਆ ਸੁਖਾਲਾ | New Act
ਨਵੀਂ ਦਿੱਲੀ (ਏਜੰਸੀ)। ਅੱਜ ਇੱਕ ਜੁਲਾਈ ਤੋਂ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਲਾਗੂ ਹੋਵੇਗਾ। ਪੁਰਾਣੇ ਤਿੰਨ ਕਾਨੂੰਨਾਂ ’ਚ ਬਦਲਾਅ ਨਾਲ ਆਮ ਆਦਮੀ ਨੂੰ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਹੁਣ ਉਹ ਕਿਤੋਂ ਵੀ ਐੱਫ਼ਆਈਆਰ ਦਰਜ ਕਰਾ ਸਕਣਗੇ। ਇਹ ਜ਼ਰੂਰੀ ਨਹੀਂ ਹੋਵੇਗਾ ਕਿ ਜਿੱਥੇ ਅਪਰਾਧ ਹੋਇਆ ਹੈ ਉਸੇ ਨਾਲ ਸਬੰਧਿਤ ਥਾਣੇ ’ਚ ਸ਼ਿਕਾਇਤ ਦਰਜ ਹੋਵੇਗੀ।
ਹੁਣ ਜ਼ੀਰੋ ਐੱਫ਼ਆਈਆਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 173 ਜ਼ਰੀਏ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਵਕੀਲ ਨਤਿਆਨੰਦ ਰਾਏ ਨੇ ਆਖਿਆ ਕਿ ਤਿੰਨ ਨਵੇਂ ਕਾਨੂੰਨ ਲਾਗੂ ਹੋਣ ਬਆਦ ਮੁਕੱਦਮਿਆਂ ਨੂੰ ਵਾਪਸ ਲੈਣਾ ਆਸਾਨ ਨਹੀਂ ਹੋਵੇਗਾ। ਅਦਾਲਤ ’ਚ ਅਧੂਰੇ ਪਏ ਅਪਰਾਧਿਕ ਮੁਕੱਦਮਿਆਂ ਨੂੰ ਵਾਪਸ ਲੈਣ ਲਈ ਪੀੜਤ ਨੂੰ ਕੋਰਟ ’ਚ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ। ਪੀੜਤ ਨੂੰ ਸੁਣਵਾਈ ਦੇ ਮੌਕੇ ਦਿੱਤੇ ਬਿਨਾ ਮੁਕੱਦਮਾ ਵਾਪਸ ਲੈਣ ਦੀ ਸਹਿਮਤੀ ਅਦਾਲਤ ਨਹੀਂ ਦੇਵੇਗੀ। ਇਲੈਟ੍ਰਾਨਿਕ ਸਬੂਤ ਜਿਵੇਂ ਕਿ ਵੀਡੀਓ ਅਤੇ ਫੋਟੋ ਆਦਿ ਨੂੰ ਨਵੇਂ ਕਾਨੂੰਨ ’ਚ ਜਗ੍ਹਾ ਦਿੱਤੀ ਗਈ ਹੈ। ਕੁੱਟ-ਮਾਰੀ ਦੀਆਂ ਛੋਟੀਆਂ ਘਟਨਾਵਾਂ, ਗਾਲੀ-ਗਲੋਚ ਜਾਂ ਛੋਟੇ ਅਪਰਾਧ ’ਚ ਜ਼ਮਾਨਤ ਟੁੱਟਣ ਦੇ ਮਾਮਲੇ ’ਚ ਵਾਰੰਟੀ ਨੂੰ ਹੱਥਕੜੀ ਲਾਏ ਬਿਨਾ ਪੁਲਿਸ ਥਾਣੇ ਲਿਜਾਵੇਗੀ।
ਮਹਿਲਾ ਪੁਲਿਸ ਦੀ ਮੌਜ਼ੂਦਗੀ ਜ਼ਰੂਰੀ
ਵਕੀਲ ਪ੍ਰਸ਼ਾਤ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਦੁਰਾਚਾਰ ਦੀ ਪੀੜਤਾ ਹੁਣ ਆਪਣੀ ਸਹੂਲਤ ਅਨੁਸਾਰ ਜਗ੍ਹਾ ’ਤੇ ਆਪਣਾ ਬਿਆਨ ਦਰਜ ਕਰਵਾ ਸਕੇਗੀ। ਥਾਣੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਪੀੜਤ ਵੱਲੋਂ ਦੱਸੀ ਗਈ ਜਗ੍ਹਾ ’ਤੇ ਜਾ ਕੇ ਪੁਲਿਸ ਉਸ ਦੇ ਬਿਆਨ ਦਰਜ ਕਰਵਾਏਗੀ। ਉਸ ਦੌਰਾਨ ਪੀੜਤ ਦੇ ਮਾਪੇ ਅਤੇ ਮਹਿਲਾ ਪੁਲਿਸ ਦੀ ਮੌਜ਼ੂਦਗੀ ਜ਼ਰੂਰੀ ਹੋਵੇਗੀ। ਦੁਸ਼ਕਰਮ ਅਤੇ ਪਾਕਸੋ ਐਕਟ ਦੇ ਮਾਮਲੇ ’ਚ ਜਾਂਚ ਦੋ ਮਹੀਨਿਆਂ ਅੰਦਰ ਪੂਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਨਵੇਂ ਕਾਨੂੰਨ ਤਹਿਤ ਪੀੜਤ ਨੂੰ 90 ਦਿਨਾਂ ਅੰਦਰ ਆਪਣੇ ਮਾਮਲਿਆਂ ਦੀ ਪ੍ਰਗਤੀ ’ਤੇ ਨਿਯਮਤ ਤੌਰ ’ਤੇ ਜਾਣਕਾਰੀ ਪਾਉਣ ਦਾ ਅਧਿਕਾਰ ਹੋਵੇਗਾ।
Also Read : Holiday: ਪੰਜਾਬ ’ਚ ਇਸ ਦਿਨ ਲਈ ਹੋਇਆ ਛੁੱਟੀ ਦਾ ਐਲਾਨ
ਸੈਂਟਰਲ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਵੇਕ ਸ਼ੰਕਰ ਤਿਵਾਰੀ ਨੇ ਦੱਸਿਆ ਕਿ ਸੜਕ ਹਾਦਸੇ ’ਚ ਮੌਤ ਦੀ ਸਥਿਤੀ ’ਚ ਹੁਣ ਤੱਕ ਦੋਸ਼ ਸਿੱਧ ਹੋਣ ’ਤੇ ਦੋਸ਼ੀ ਚਾਲਕ ਨੂੰ ਦੋ ਸਾਲ ਦੀ ਸਜ਼ਾ ਦਿੱਤੀ ਜਾਂਦੀ ਸੀ। ਨਵੇਂ ਕਾਨੂੰਨ ਤਹਿਤ ਹੁਣ ਦੋਸ਼ੀ ਚਾਲਕ ਨੂੰ ਪੰਜ ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਕੀਤਾ ਜਾਵੇਗਾ। ਇਸ ਤਰ੍ਹਾ ਨਾਲ ਜੇਕਰ ਡਾਕਟਰ ਦੇ ਉਮੀਦਪੂਰਨ ਫ਼ਰਜ਼ ਨਾਲ ਕਿਸੇ ਮਰੀਜ਼ ਦੀ ਮੌਤ ਹੋਵੇਗੀ ਤਾਂ ਦੋਸ਼ ਸਿੱਧ ਹੋਣ ’ਤੇ ਉਸ ਨੂੰ ਦੋ ਸਾਲਾਂ ਦੀ ਸਜ਼ਾ ਅਤੇ ਜ਼ੁਰਮਾਨਾ ਕੀਤਾ ਜਾਵੇਗਾ।