ਦੰਤੇਵਾੜਾ ’ਚ ਤਿੰਨ ਨਕਸਲੀ ਗ੍ਰਿਫ਼ਤਾਰ
ਦੰਤੇਵਾੜਾ। ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਦੇ ਅਰਨਪੁਰ ਥਾਣੇ ਦੇ ਜੰਗਲ ਖੇਤਰ ਵਿਚੋਂ ਪੁਲਿਸ ਨੇ ਤਿੰਨ ਨਕਸਲੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਨਕਸਲੀ ਡਿਪਟੀ ਕਮਾਂਡਰ ਸ਼ਾਮਲ ਹੈ। ਪੁਲਿਸ ਸੁਪਰਡੈਂਟ ਅਭਿਸ਼ੇਕ ਪੱਲਵਾ ਨੇ ਅੱਜ ਦੱਸਿਆ ਕਿ ਪਿੰਡ ਮਦੇਂਡਾ ਅਤੇ ਨੀਲਾਵਿਆ ਦੇ ਵਿਚਕਾਰ ਜੰਗਲ ਵਿੱਚ ਤਿੰਨ ਸ਼ੱਕੀ ਵਿਅਕਤੀ ਵੇਖੇ ਗਏ ਸਨ, ਜਿਨ੍ਹਾਂ ਨੂੰ ਘੇਰ ਲਿਆ ਗਿਆ ਸੀ। ਗਿ੍ਰਫਤਾਰ ਕੀਤੇ ਗਏ ਨਕਸਲੀਆਂ ਵਿਚ ਨਕਸਲੀ ਭੀਮਾ ਮਾਧਵੀ, ਜੋ ਪਿੰਡ ਪੋਟਲੀ ਦਾ ਵਸਨੀਕ ਹੈ, ਨਕਸਲੀਆਂ ਦੇ ਡਿਪਟੀ ਕਮਾਂਡਰ ਗਜੜੂ ਬਰਸੀ ਅਤੇ ਪੋਟਲੀ ਪੰਚਾਇਤ ਨਿਵਾਸੀ ਮਿਸਪਾਰਾ ਦੇ ਨਕਸਲ ਜੋਗਾ ਮਾਧਵੀ ਸ਼ਾਮਲ ਹਨ।
ਪੁਲਿਸ ਥਾਣਿਆਂ ਵਿਚ ਸੜਕ ਦੀ ਖੁਦਾਈ, ਪਿੰਡ ਵਾਸੀਆਂ ਨੂੰ ਡਰਾਉਣਾ ਅਤੇ ਧਮਕਾਉਣਾ, ਲੁੱਟਾਂ-ਖੋਹਾਂ ਕਰਨਾ, ਕਤਲ ਕਰਨਾ, ਸੈਨਿਕਾਂ ’ਤੇ ਫਾਇਰਿੰਗ ਕਰਨਾ ਅਤੇ ਖੇਤਰ ਵਿਚ ਕਈ ਥਾਵਾਂ ’ਤੇ ਬੰਬ ਲਗਾਉਣ ਸਮੇਤ ਕਈ ਅਪਰਾਧ ਦਰਜ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.