ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਕਰਦੇ ਸੀ ਚੋਰੀ | Abohar News
(ਮੇਵਾ ਸਿੰਘ) ਅਬੋਹਰ। Abohar News: ਪੁਲਿਸ ਥਾਣਾ ਨੰ:1 ਦੀ ਪੁਲਿਸ ਦੁਆਰਾ ਬੀਤੇ ਦਿਨੀਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੂੰ ਤਿੰਨ ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਕਰਨ ਦੇ ਨਾਲ ਹੀ ਉਨ੍ਹਾਂ ਦੁਆਰਾ ਵੇਚੇ ਗਏ ਭਾਰੀ ਸਮਾਨ ਨੂੰ ਬਰਾਮਦ ਕਰਦੇ ਹੋਏ ਤਿੰਨ ਕਬਾੜੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐੱਸਐੱਚਓ ਮਨਿੰਦਰ ਸਿੰਘ ਨੇ ਦੱਸਿਆ ਕ ਬੀਤੀ 29 ਅਗਸਤ ਨੂੰ ਉਨ੍ਹਾਂ ਦੀ ਪੁਲਿਸ ਟੀਮ ਨੇ ਜੋਹੜੀ ਮੰਦਰ ਦੇ ਨੇੜੇ ਨਿਵਾਸੀ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਤੇ ਆਲਮਗੜ ਨਿਵਾਸੀ ਮਹਿੰਦਰ ਕੁਮਾਰ ਪੁੱਤਰ ਜੀਆ ਰਾਮ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਫੜਿਆ ਸੀ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕੋਲੋਂ ਕੀਤੀ ਪੁੱਛਗਿੱਛ ਦੇ ਅਧਾਰ ’ਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਚੋਰੀ ਕਰਕੇ ਭਗਵਾਨਪੁਰਾ ਮੁਹੱਲਾ ਨਿਵਾਸੀ ਗਵਿੱਤਰ ਪੁੱਤਰ ਦੇਸ ਰਾਜ ਕੇਰਾਖੇੜਾ ਨਿਵਾਸੀ ਕਬਾੜੀਏ ਸੁਰਿੰਦਰ ਕੁਮਾਰ ਅਤੇ ਪੁਰਾਣੀ ਫਾਜ਼ਿਲਕਾ ਰੋਡ ਉਤਮ ਨਗਰੀ ਵਿੱਚ ਸੁਰਿੰਦਰ ਸਿੰਘ ਪੁੱਤਰ ਪੂਰਨ ਦੀ ਦੁਕਾਨ ’ਤੇ ਵੇਚ ਦਿੰਦੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਉਨ੍ਹਾਂ ਕੋਲੋਂ ਕਰੀਬ ਡੇਢ ਕੁਵਿੰਟਲ ਲੋਹੇ ਦਾ ਗੇਟ, ਇੱਕ ਤੋਂ ਡੇਢ ਕਿਲੋ ਪਿੱਤਲ ਦੇ ਬਰਤਨ, 5 ਕਿਲੋਗਰਾਮ ਤਾਂਬੇ ਦੀ ਮੋਟਰ ਬਾਈਡਿੰਗ ਵਾਲੀ ਤਾਰ, ਕਰੀਬ 2 ਕੁਵਿੰਟਲ ਵਜਨ ਦਾ ਹੋਰ ਲੋਹੇ ਦਾ ਸਾਮਨ ਬਰਾਮਦ ਕੀਤਾ ਹੈ। Abohar News