ਤਿੰਨ ਬਦਮਾਸ਼ਾਂ ਵੱਲੋਂ ‘ਵਿੱਕੀ ਗੌਂਡਰ’ ਦੇ ਨਾਂਅ ‘ਤੇ ਡਾਕਟਰ ‘ਤੇ ਹਮਲਾ

Miscreants, Attacked, Doctor, Vicky Gonder, Crime

ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ ‘ਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਰੇਲਵੇ ਰੋਡ ‘ਤੇ ਸਥਿਤ ਡਾਕਟਰ ਬਿਮਲ ਸ਼ਰਮਾ ਦੀ ਕਲੀਨਿਕ ‘ਤੇ ਹਮਲਾ ਕਰਕੇ ਡਾਕਟਰ ਨੂੰ ਜ਼ਖਮੀ ਮਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਡਾਕਟਰ ਸ਼ਰਮਾ ਨੇ ਇੱਕ ਬਦਮਾਸ਼ ਤੋਂ ਪਿਸਤੌਲ ਖੋਹ ਲਿਆ ਪੇਸ਼ ਨਾ ਜਾਂਦੀ ਵੇਖ ਲੁਟੇਰੇ ਕਲੀਨਿਕ ਵਿਚੋਂ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇੱਕ ਬਦਮਾਸ਼ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ।

ਜਾਣਕਾਰੀ ਦਿੰਦੇ ਡਾਕਟਰ ਬਿਮਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਨੇ ਦੱਸਿਆ ਕਿ ਦੁਪਹਿਰੇ ਡੇਢ ਵਜੇ ਦੇ ਕਰੀਬ ਉਹ ਕਲੀਨਿਕ ‘ਚ ਬੈਠੇ ਸੀ ਤਾਂ ਇਸ ਦੌਰਾਨ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦੇ ਬਹਾਨੇ ਤਿੰਨ ਨੌਜਵਾਨ ਕਲੀਨਿਕ ਦੇ ਕੈਬਿਨ ‘ਚ ਦਾਖਲ ਹੋਏ ਆਉਂਦੇ ਸਾਰ ਉਨ੍ਹਾਂ ਕਿਹਾ ਕਿ ‘ਵਿੱਕੀ ਗੌਂਡਰ ਦਾ ਨਾਮ ਸੁਣਿਆ ਹੈ ਕਿ ਨਹੀਂ?’

ਇਸ ਉਪਰੰਤ ਬਦਮਾਸ਼ਾਂ ਨੇ ਡਾ. ਸ਼ਰਮਾ ਨੂੰ ਉਸਦੇ ਬੇਟੇ ਦੇ ਵਿਦੇਸ਼ ਪੜ੍ਹਨ ਬਾਰੇ ਦੱਸਕੇ ਡਾਕਟਰ ਦੇ ਮੂੰਹ ‘ਤੇ ਟੇਪ ਲਾਉਣ ਤੇ ਹੱਥ ਪੈਰ ਰੱਸੀ ਨਾਲ ਬੰਨਣ ਦੀ ਕੋਸਿਸ਼ ਕੀਤੀ ਡਾ. ਸ਼ਰਮਾ ਨੇ ਦੱਸਿਆ ਕਿ ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕਰਦਿਆਂ ਇਕ ਦੀ ਪਿਸਤੌਲ ਖੋਹ ਲਈ ਅਤੇ ਰੌਲੇ ਰੱਪੇ ਦੌਰਾਨ ਬਦਮਾਸ਼ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ, ਜਦਕਿ ਦੋ ਬਦਮਾਸ਼ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ ਫ਼ੜੇ ਗਏ ਬਦਮਾਸ਼ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸ਼ਾਂਤੀ ਨਗਰ ਫ਼ਿਰੋਜ਼ਪੁਰ ਹੈ , ਜਿਸ ਨੂੰ ਲੋਕਾਂ ਨੇ ਖੂਬ ਕਟਾਪਾ ਚਾੜਿਆ । ਜ਼ੋਰ-ਜ਼ਬਰਦਸਤੀ ਦੌਰਾਨ ਬਦਮਾਸ਼ਾਂ ਦੇ ਇਕ ਪਿਸਟਲ ਦਾ ਮੈਗਜ਼ੀਨ ਕਲੀਨਿਕ ‘ਚ ਹੀ ਡਿੱਗ ਪਿਆ ਸੀ ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਪੁਲਿਸ ਅਫਸਰ

ਥਾਣਾ ਮੱਖੂ ਦੇ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਬਦਮਾਸ਼ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ‘ਚ ਪੁੱਛਗਿੱਛ ਦੌਰਾਨ ਵਿੱਕੀ ਗੌਂਡਰ ਬਾਬਤ ਕੋਈ ਗੱਲ ਸਾਹਮਣੇ ਨਹੀਂ ਆਈ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ