ਸੜਕ ਹਾਦਸੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Road Accident

(ਰਜਨੀਸ਼) ਫ਼ਾਜ਼ਿਲਕਾ। ਫ਼ਾਜ਼ਿਲਕਾ ਨੇੜੇ ਮੁਖ ਮਾਰਗ ’ਤੇ ਵਾਪਰੇ ਇਕ ਦਰਦਨਾਕ ਸੜਕ ਦੁਰਘਟਨਾ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਬਰਾ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖਬਰ ਹੈ । (Road Accident) ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਬਲਾਕ ਦੇ ਪਿੰਡ ਪਾਲੀਵਾਲਾ ਤੋਂ ਸੁਰਿਦਰ ਸਿੰਘ ਜੋ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਆਪਣੇ ਪਰਿਵਾਰ ਜਿਸ ਵਿੱਚ ਉਸਦਾ ਪਿਤਾ ਮੁਖਤਿਆਰ ਸਿੰਘ ਮਾਤਾ ਪ੍ਰਕਾਸ ਕੌਰ ਪਤਨੀ ਮੋਨਿਕਾ ਅਤੇ ਆਪਨੇ ਛੋਟੇ ਬੱਚੇ ਨਾਲ ਫ਼ਾਜ਼ਿਲਕਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਇਆ ਸੀ।

ਵਿਆਹ ਤੋਂ ਬਾਅਦ ਜਦੋਂ ਰਾਤ ਨੂੰ ਪਰਿਵਾਰ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਫ਼ਾਜ਼ਿਲਕਾ ਤੋਂ ਨਿਕਲਦੀਆਂ ਹੀ ਅਚਾਨਕ ਉਨ੍ਹਾਂ ਦੀ ਕਾਰ ਟਰਾਲੇ ਨਾਲ ਜਾ ਟਕਰ ਹੋ ਗਈ। ਉਪਰੋਕਤ ਕਾਰ ਖੁਦ ਫ਼ੌਜੀ ਚਲਾ ਰਿਹਾ ਦੱਸਿਆ ਜਾਦਾ ਹੈ, ਇਸ ਦੁਰਘਟਨਾ ਵਿਚ ਉਸਦੀ ਪ ਮਾਤਾ ,ਪਤਨੀ ਅਤੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਫ਼ੌਜ਼ੀ ਅਤੇ ਉਸ ਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਜਿਨ੍ਹਾਂ ਨੂੰ ਹਸਪਤਾਲ ਵਿਚ ਇਲਾਜ਼ ਲਈ ਭੇਜਿਆ ਗਿਆ ਹੈ। ਇਸ ਸੰਬਧੀ ਜਦੋ ਪਿੰਡ ਖਬਰ ਪੁਜੀ ਤਾ ਪਿੰਡ ਅਤੇ ਇਲਾਕੇ ਵਿੱਚ ਰੋਸ ਦੀ ਲਹਿਰ ਦੌੜ ਗਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ