ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਢਾਬੇ ‘ਤ...

    ਢਾਬੇ ‘ਤੇ ਤੇਲ ਟੈਂਕਰ ‘ਚ ਹੋਇਆ ਧਮਾਕਾ, ਤਿੰਨ ਦੀ ਮੌਤ

    ਢਾਬੇ ‘ਤੇ ਤੇਲ ਟੈਂਕਰ ‘ਚ ਹੋਇਆ ਧਮਾਕਾ, ਤਿੰਨ ਦੀ ਮੌਤ

    ਡੇਰਾਬੱਸੀ/ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਦੇ ਨਜ਼ਦੀਕ ਪਿੰਡ ਸਰਸੀਨੀ ਸਥਿਤ ਰਾਮਾ ਢਾਬਾ ‘ਤੇ ਤੇਲ ਟੈਂਕਰ ‘ਚ ਜ਼ਬਰਦਸਤ ਧਮਾਕਾ ਹੋਇਆ ਇਸ ਧਮਾਕੇ ਦੌਰਾਨ ਤਿੰਨ ਵਿਆਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ ਸੂਤਰਾਂ ਅਨੁਸਾਰ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਧਮਾਕਾ ਤੇਲ ਟੈਂਕਰ ਵਿੱਚੋਂ ਤੇਲ ਚੋਰੀ ਕਰਦੇ ਸਮੇਂ ਹੋਇਆ ਹੈ  ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਪਛਾਣ 35 ਸਾਲਾ ਜਸਵਿੰਦਰ ਸਿੰਘ,  20 ਸਾਲਾ ਬਬਲੂ ਅਤੇ 24 ਸਾਲਾ ਵਿਕਰਮ ਵਜੋਂ ਹੋਈ ਹੈ

    ਜਾਣਕਾਰੀ ਅਨੁਸਾਰ ਤੇਲ ਟੈਂਕਰ ਦਾ ਡਰਾਇਵਰ ਵੀ ਇਸ ਧਮਾਕੇ ਵਿੱਚ ਜ਼ਖਮੀ ਹੋਇਆ ਹੈ ਤੇਲ ਟੈਂਕਰ ‘ਚ ਹੋਏ ਧਮਾਕੇ ਦੀ ਖ਼ਬਰ ਮਿਲਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਅਤੇ ਐਸ.ਡੀ.ਐਮ ਡੇਰਾਬਸੀ ਕੁਲਦੀਪ ਬਾਵਾ ਤੁਰੰਤ ਮੌਕੇ ਉਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਉਨ੍ਹਾਂ ਮੌਕੇ ਉਤੇ ਇਮਾਰਤ ‘ਚ ਪਈਆਂ ਤਰੇੜਾਂ ਨੂੰ ਵੇਖਦੇ ਹੋਏ ਇਸ ਦੀ ਸੁਰੱਖਿਅਤ ਹੋਣ ਦਾ ਮੁਲਾਂਕਣ ਕਰਨ ਲਈ ਨਿਰਦੇਸ਼ ਦਿੱਤੇ

    ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਢਾਬਿਆਂ ‘ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਸਾਂਝੇ ਤੌਰ ਉਤੇ ਛਾਪੇ ਮਾਰੀ ਕਰਨਗੀਆਂ  ਵਧੀਕ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਇਸ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਅਪਰਾਧਕ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.