ਬੱਸ ਦੇ ਖੱਡ ’ਚ ਡਿੱਗਣ ਨਾਲ ਤਿੰਨ ਮੌਤਾਂ,70 ਜ਼ਖਮੀ

Bus Falls

ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗੀ ਬੱਸ

ਝਾਬੁਆ। ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੇ ਕਾਲੀਦੇਵੀ ਥਾਣਾ ’ਚ ਇੱਕ ਬੱਸ ਦੇ ਪੁਲ ’ਤੇ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਲਗਭਗ 70 ਜਣੇ ਜ਼ਖਮੀ ਹੋ ਗਏ।

Bus Falls

ਜਿਨ੍ਹਾਂ ’ਚੋਂ 34 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਗੁਜਰਾਤ ਜਾ ਰਹੀ ਇੱਕ ਲਕਜਰੀ ਬੱਸ ਕੱਲ ਰਾਤ ਕਾਲੀਦੇਵੀ ਕਸਬੇ ਤੋਂ ਪੰਜ ਕਿਲੋਮੀਟਰ ਦੂਰ ਮਾਛਲੀਆ ਘਾਟ ’ਚ ਖਾਖਰਾ ਦੇ ਪੁਲ ਨੇੜੇ ਬੇਕਾਬੂ ਹੋ ਕੇ ਖੱਡ ਜਾ ਡਿੱਗੀ। ਹਾਦਸੇ ’ਚ ਦੋ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋ ਗਈ। ਜਦੋਂਕਿ ਲਗਭਗ 70 ਵਿਅਕਤੀ ਜਖ਼ਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਬੱਸ ’ਚ ਲਗਭਗ 100 ਮੁਸਾਫਰ ਸਨ। ਪੁਲਿਸ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.