ਤਿੰਨ ਦੀ ਹਾਲਤ ਗੰਭੀਰ
ਪੈਰਿਸ, ਏਜੰਸੀ। ਫਰਾਂਸ ਦੇ ਸਟ੍ਰਾਸਬਰਗ ‘ਚ ਗੋਲੀਬਾਰੀ ‘ਚ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਜ਼ਖਮੀ ਹੋ ਗਏ। ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫੇ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸ੍ਰੀ ਕਾਸਟਨੇ ਨੇ ਕਿਹਾ ਕਿ ਸਟ੍ਰਾਸਬਰਗ ‘ਚ ਇੱਥੇ ਮੰਗਲਵਾਰ ਨੂੰ ਸ਼ਾਮ ਸੱਤ ਵੱਜ ਕੇ 50 ਮਿੰਟ ‘ਤੇ ਇੱਕ ਵਿਅਕਤੀ ਦੁਆਰਾ ਕੀਤੀ ਗਈ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਉਹਨਾਂ ਦੱਸਿਆ ਕਿ ਜ਼ਖਮੀਆਂ ਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਪੁਲਿਸ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਨੇ ਸਿਟੀ ਸੈਟਰ ਦੇ ਨੇੜੇ 8 ਵਜੇ ਤੋ ਪਹਿਲਾਂ ਗੋਲੀਬਾਰੀ ਕੀਤੀ ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ।
ਇਸ ਨੂੰ ਅੱਤਵਾਦੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਸ ਹਮਲੇ ਦੀ ਅੱਤਵਾਦ ਰੋਕੂ ਟੀਮ ਜਾਂਚ ਕਰ ਰਹੀ ਹੈ। ਕ੍ਰਿਸਮਸ ਨੇੜੇ ਹੋਣ ਕਾਰਨ ਇਹਨਾਂ ਦਿਨਾਂ ‘ਚ ਬਜ਼ਾਰਾਂ ‘ਚ ਕਾਫੀ ਰੌਣਕਾਂ ਹਨ ਪਰ ਅਚਾਨਕ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਅਨੁਸਾਰ ਉਹ ਇਹਨਾਂ ਦਿਨਾਂ ‘ਚ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ‘ਚ ਹੁੰਦੇ ਹਨ ਅਤੇ ਇਸ ਦੀ ਤਿਆਰੀਆਂ ‘ਚ ਰੁਝੇ ਹੋਏ ਸਨ ਪਰ ਇਸ ਘਟਨਾ ਕਾਰਨ ਸਭ ਅਸਤ ਵਿਅਸਤ ਹੋ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।